ਇੰਟਰਲਾਕ ਟਾਇਲਾਂ ਨਾਲ ਬਣ ਰਹੀਆਂ ਗਲੀਆਂ ਦੀ ਸਰਪੰਚ ਵੱਲੋਂ ਕੀਤੀ ਗਈ ਚੈਕਿੰਗ

ਇੰਟਰਲਾਕ ਟਾਇਲਾਂ ਨਾਲ ਬਣ ਰਹੀਆਂ ਗਲੀਆਂ ਦੀ ਸਰਪੰਚ ਵੱਲੋਂ ਕੀਤੀ ਗਈ ਚੈਕਿੰਗ

ਚੋਹਲਾ ਸਾਹਿਬ 13 ਦਸੰਬਰ 9 (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਯੋਗ ਰਹਿਨੁਮਾਈ ਹੇਠ ਇਤਿਹਾਸਕ ਨਗਰ ਚੋਹਲਾ ਸਾਹਿਬ ਦਾ ਵਿਕਾਸ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਰਪੰਚ ਲਖਬੀਰ ਸਿੰਘ ਲੱਖਾ ਪਹਿਲਵਾਨ ਚੋਹਲਾ ਸਾਹਿਬ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ।ਅੱਗੇ ਜਾਣਕਾਰੀ ਦਿੰਦੇ ਹੋਏ ਸਰਪੰਚ ਲੱਖਾ ਪਹਿਲਵਾਨ ਨੇ ਦੱਸਿਆ ਕਿ ਅੱਜ ਉਹਨਾਂ ਅਤੇ ਸਮੁੱਚੀ ਪੰਚਾਇਤ ਵੱਲੋਂ ਨਿਊ ਲਾਈਡ ਪਬਲਿਕ ਸਕੂਲ ਵਾਲੀ ਬਣ ਰਹੀ ਇੰਟਰਲਾਕ ਟਾਇਲਾਂ ਵਾਲੀ ਗਲੀ ਦੀ ਚੈਕਿੰਗ ਕੀਤੀ ਗਈ।ਉਹਨਾਂ ਕਿਹਾ ਕਿ ਰਹਿੰਦੇ ਵਿਕਾਸ ਕਾਰਜ ਜਲਦ ਪੂਰੇ ਕਰ ਦਿੱਤੇ ਜਾਣਗੇ।ਇਸ ਸਮੇਂ ਨੰਬਰਦਾਰ ਕਰਤਾਰ ਸਿੰਘ,ਗੁਰਚਰਨ ਸਿੰਘ ਮਸਕਟ,ਮੈਂਬਰ ਤਰਸੇਮ ਸਿੰਘ,ਠੇਕੇਦਾਰ ਬਲਵਿੰਦਰ ਸਿੰਘ,ਪ੍ਰਦੀਪ ਕੁਮਾਰ ਢਿਲੋਂ ਖਾਦ ਸਟੋਰ ਵਾਲੇ,ਡਾਇਰੈਕਟਰ ਭੁਪਿੰਦਰ ਕੁਮਾਰ ਨਈਅਰ,ਕਰਨ ਨਿਊ ਲਾਈਫ,ਸਿ਼ਵ ਕੁਮਾਰ ਆਦਿ ਹਾਜ਼ਰ ਸਨ।