
ਸੱਚ ਆਖਾਂ ਤਾਂ ਭਾਬੜ ਮੱਚਦਾ ਏ,------ "ਜਸਵਿੰਦਰ ਕਲਾਲਵਾਲਾ"
Thu 7 Feb, 2019 0
ਸੱਚ ਆਖਾਂ ਤਾਂ ਭਾਬੜ ਮੱਚਦਾ ਏ,------ "ਜਸਵਿੰਦਰ ਕਲਾਲਵਾਲਾ"
ਸੱਚ ਆਖਾਂ ਤਾਂ ਭਾਬੜ ਮੱਚਦਾ ਏ,
ਲੋਕੀ ਗਲ ਪੈਣ ਨੂੰ ਆਉਂਦੇ ਨੇ,
ਇਹ ਦੁਨੀਆ ਡੰਡੇ ਵਾਲੇ ਦੀ,
ਜੁੱਤੀ ਅੱਗੇ ਸੀਸ ਝੁਕਾਉਂਦੇ ਨੇ
ਸੱਚ ਨੂੰ ਹੁੰਦੀ ਫਾਂਸੀ ਏ
ਗੁਣ ਚਰਖੇ ਦੇ ਗਾਉਂਦੇ ਨੇ
ਇੱਥੇ ਧੀ ਭੈਣ ਦੀ ਇੱਜਤ ਨਾ
ਗੁੰਡਿਆਂ ਦੇ ਟੋਲੇ ਫਿਰਦੇ ਨੇ
ਨਿੱਤ ਖਾਕ ਉਛਾਲੀ ਜਾਂਦੀ ਹੈ
ਵਿਛੜੇ ਜੋ ਸਾਥੋਂ ਚਿਰਦੇ ਨੇ
ਪੈਰ ਪੈਰ ਤੇ ਬਾਬੇ ਨੇ
ਵਚਨਾ ਨਾਲ ਪੈਸੇ ਗਿਰਦੇ ਨੇ
ਇਕ ਸੁਬਹ ਤੋਂ ਲੈ ਕੇ ਛਾਮ ਤੱਕ
ਨਿੱਤ ਕਰਨ ਦਿਹਾੜੀ ਜਾਂਦਾ ਹੈ
ਇਕ ਵੱਡਾ ਚੋਜੀ ਨੱਕ ਮਾਰੇ
ਇਕ ਨ ਰੱਜ ਕੇ ਖਾਂਦਾ ਹੈ
ਕੋਈ ਸ਼ਾਮੀ ਲੁੱਟ ਕੇ ਲੋਕਾਂ ਨੂੰ
ਤੜਕੇ ਭੁੱਲ ਬਖਸ਼ਾਵਣ ਜਾਂਦਾ ਹੈ
ਢੋਲਕੀਆਂ ਤੇ ਵਾਜਿਆ ਨੇ
ਸਾਡੇ ਕੰਨ ਬੋਲੇ ਕਰ ਦਿੱਤੇ
ਦੁਖੀਆਂ ਦਾ ਕੋਈ ਸਾਥੀ ਨਾਂ
ਵੱਡਿਆਂ ਦੇ ਝੋਲੇ ਭਰ ਦਿੱਤੇ
ਫੁੱਟ ਪਾਥਾਂ ਤੇ "ਜੱਸੀ"ਵੇ
ਇੰਝ ਕਦ ਤੱਕ ਮਰਦੇ ਰਹਿਣੇ ਨੇ
ਦੋਸ਼ੀ ਸੀ ਜੋ ਮੌਕੇ ਦੇ
ਐਵੇਂ ਹੀ ਬਰੀ ਕਰ ਦਿੱਤੇ।
"ਜਸਵਿੰਦਰ ਕਲਾਲਵਾਲਾ"
8264118549
Comments (0)
Facebook Comments (0)