ਆਦਰਸ਼ ਸਕੂਲ਼ ਭਿੱਖੀਵਿੰਡ ਵਿਖੇ ਚੇਤਨਾ ਲਹਿਰ ਵੱਲੋਂ ਸੈਮੀਨਾਰ ਕਰਵਾਇਆ

ਆਦਰਸ਼ ਸਕੂਲ਼ ਭਿੱਖੀਵਿੰਡ ਵਿਖੇ ਚੇਤਨਾ ਲਹਿਰ ਵੱਲੋਂ ਸੈਮੀਨਾਰ ਕਰਵਾਇਆ

ਭਿੱਖੀਵਿੰਡ 7 ਫਰਵਰੀ (ਹਰਜਿੰਦਰ ਸਿੰਘ ਗੋਲ੍ਹਣ)-ਆਦਰਸ਼ ਪਬਲਿਕ ਸਕੂਲ ਚੇਲਾ ਮੋੜ
ਭਿੱਖੀਵਿੰਡ ਵਿਖੇ ਗੁਰਮਤਿ ਚੇਤਨਾ ਲਹਿਰ ਦੇ ਸੰਚਾਲਕ ਪ੍ਰਚਾਰਕ ਭਾਈ ਅਮਰਜੀਤ ਸਿੰਘ
ਸੁਰਸਿੰਘ, ਭਾਈ ਦਿਲਬਾਗ ਸਿੰਘ ਬਲ੍ਹੇਰ ਵੱਲੋਂ “ਆਉ ਸਾਹਿਬਜਾਦਿਆਂ ਦੇ ਵਾਰਿਸ ਬਣੀਏ”
ਮੁਹਿੰਮ ਤਹਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸਕੂਲ
ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਚਾਰਕ ਭਾਈ ਅਮਰਜੀਤ ਸਿੰਘ ਸੁਰਸਿੰਘ, ਭਾਈ ਦਿਲਬਾਗ
ਸਿੰਘ ਬਲ੍ਹੇਰ ਨੇ ਸੰਬੋਧਨ ਕਰਦਿਆਂ ਸਕੂਲ਼ ਵਿਦਿਆਰਥੀਆਂ ਨੂੰ ਦਸ਼ਮੇਸ਼ਪਿਤਾ ਸ੍ਰੀ ਗੁਰੂ
ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ
ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੇ ਸੱਚੇ-ਸੁੱਚੇ ਜੀਵਨ ਬਾਰੇ ਵਿਸਥਾਰਪੂਰਵਕ
ਜਾਣਕਾਰੀ ਦਿੰਦਿਆਂ ਕਿਹਾ ਕਿ ਸਾਹਿਬਜਾਦਿਆਂ ਦੀਆਂ ਲਾਮਿਸਾਲ ਕੁਰਬਾਨੀਆਂ ਨਾਲ ਸਿੱਖ
ਧਰਮ ਦਾ ਇਤਿਹਾਸ ਸੁਨਹਿਰੀ ਅੱਖਰਾਂ ਵਿਚ ਲਿਖਿਆ ਗਿਆ, ਜਿਸ ਤੋਂ ਸਾਨੂੰ ਸੇਧ ਲੈਣੀ
ਚਾਹੀਦੀ ਹੈ। ਉਹਨਾਂ ਵੱਲੋਂ ਸਕੂਲ ਵਿਦਿਆਰਥੀਆਂ ਪਾਸੋਂ ਸਿੱਖ ਇਤਿਹਾਸ ਨਾਲ ਸੰਬੰਧਿਤ
ਪ੍ਰਸ਼ਨ ਵੀ ਪੁੱਛੇ ਗਏ ਅਤੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ
ਗਿਆ। ਸਕੂਲ ਪਿ੍ਰੰਸੀਪਲ ਮੈਡਮ ਜਸਬੀਰ ਕੌਰ ਵੱਲੋਂ ਗੁਰਮਤਿ ਚੇਤਨਾ ਲਹਿਰ ਦੇ ਉਪਰਾਲੇ
ਦੀ ਸ਼ਲਾਘਾ ਕਰਦਿਆਂ ਭਾਈ ਅਮਰਜੀਤ ਸਿੰਘ ਸੁਰਸਿੰਘ, ਭਾਈ ਦਿਲਬਾਗ ਸਿੰਘ ਬਲ੍ਹੇਰ ਦਾ
ਧੰਨਵਾਦ ਵੀ ਕੀਤਾ ਗਿਆ।