ਸਾਇਕਲ ਯਾਤਰਾ ਕਰਨ ਵਾਲੇ ਸਿੰਘ ਦਾ ਚੋਹਲਾ ਸਾਹਿਬ ਪੁੱਜਣ ਤੇ ਸਵਾਗਤ

ਸਾਇਕਲ ਯਾਤਰਾ ਕਰਨ ਵਾਲੇ ਸਿੰਘ ਦਾ ਚੋਹਲਾ ਸਾਹਿਬ ਪੁੱਜਣ ਤੇ ਸਵਾਗਤ

ਨਾਮ ਗਿੰਨੀਜ਼ ਬੁੱਕ ਵਿੱਚ ਦਰਜ ,50 ਹਜ਼ਾਰ ਅਮਰੀਕਨ ਡਾਲਰ ਇਨਾਮ ਵੀ ਮਿਲ ਚੁੱਕਾ।
ਸਾਇਕਲ ਯਾਤਰਾ ਵਿੱਚ ਅਮਰੀਕੀ ਵਿਆਕਤੀ ਜ਼ੌਨ ਵਿਸਲਨ ਦਾ ਤੋੜਿਆ ਰਿਕਾਰਡ
ਚੋਹਲਾ ਸਾਹਿਬ 31 ਜੁਲਾਈ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਮਹਾਨ ਸ਼ਹੀਦ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਤੋਂ ਪ੍ਰਭਾਵਿਤ ਹੋ ਕੇ ਹਿੰਦੂ ਪਰਿਵਾਰ ਨਾਲ ਸਬੰਧਤ ਇੱਕ ਨੌਵਜਾਨ ਗੁਰੂ ਦਾ ਸਿੰਘ ਸੱਜਿਆ ਤੇ ਮਾਨਵਤਾ ਦੇ ਭਲੇ ਲਈ ਪਿਛਲੇ 12 ਸਾਲਾਂ ਤੋ਼ ਸਾਇਕਲ ਯਾਤਰਾ ਤੇ ਨਿਕਲਿਅ ਪਿਆ ਤੇ ਹੁਣ ਤੱਕ 26 ਸਟੇਟਾਂ ਵਿੱਚ ਯਾਤਰਾ ਕਰ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਧਰਤੀ ਚੋਹਲਾ ਸਾਹਿਬ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ ਹੈ ਜਿੱਥੇ ਗੁਰਦੁਆਰਾ ਸਾਹਿਬ ਦੇ ਮੈਨੇਜ਼ਰ ਪ੍ਰਗਟ ਸਿੰਘ ਰੱਤੋਕੇ,ਹਰਜੀਤ ਸਿੰਘ ਕਥਾਵਾਚਕ,ਗੋਬਿੰਦ ਸਿੰਘ,ਪ੍ਰਤਾਪ ਸਿੰਘ,ਭੁੰਿਪੰਦਰ ਸਿੰਘ ਰੱਤੋਕੇ ਵੱਲੋਂ ਇਸ ਗੁਰੂ ਦੇ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਸਿੰਘ ਨੇ ਦੱਸਿਆ ਕਿ ਉਸ ਦਾ ਨਾਮ ਹੈ ਅਮਨਦੀਪ ਸਿੰਘ ਖਾਲਸਾ ਜ਼ੋ ਪਹਿਲਾਂ ਹਿੰਦੂ ਹੁੰਦਾ ਸੀ ਤੇ ਇਸ ਦਾ ਨਾਮ ਸੀ ਮਹਾਂਦੇਵਨ ਰੈਡੀ ਪਿਤਾ ਦਾ ਨਾਮ ਰਾਮਾ ਰੈਡੀ ਅਤੇ ਮਾਤਾ ਦਾ ਨਾਮ ਲਕਸ਼ਮਾ ਮਾਮਾ ਹੈ ਤੇ ਉਹ ਬੈਂਗਲੋਰ ਦਾ ਰਹਿਣ ਵਾਲਾ ਹਾਂ ।ਅਮਨਦੀਪ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਸੱਤਵੀਂ ਤੱਕ ਦੀ ਪੜਾਈ ਕਰਨ ਪਿੱਛੇ ਦੱਸਵੀ ਤੱਕ ਦੀ ਪੜਾਈ ਕਰਨ ਲਈ ਬੈਂਗਲੋਰ ਦੇ ਗੁਰਦੁਆਰਾ ਸਾਹਿਬ ਆ ਗਏ ਜਿੱਥੇ ਉਹਨਾਂ ਨੇ ਸਿੱਖ ਇਤਿਹਾਸ ਪੜਿਆ।ਉਹਨਾਂ ਦੱਸਿਆ ਕਿ ਉਹ ਸਿੱਖ ਗੁਰੂ ਸਾਹਿਬਾਨਾਂ ਤੇ ਛੋਟੇ ਸਾਹਿਬਜਾਦਿਆਂ ਦਾ ਇਤਹਾਸ ਪੜਨ ਤੋਂ ਬਾਅਦ ਸਾਹਿਬਜਾਦਿਆਂ ਦਾ ਇਤਹਾਸ ਪੜਨ ਤੋਂ ਬਾਅਦ ਇਨਾਂ ਪ੍ਰਭਾਵਿਤ ਹੋਇਆ ਕਿ ਉਸ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੋਲ ਅੰਮ੍ਰਿਤ ਛਕ ਕੇ ਸਿੰਘ ਸੱਜਣ ਦੀ ਇੱਛਾ ਜਾਹਰ ਕੀਤੀ ਤਾਂ ਉਹਨਾਂ ਨੇ ਸੰਨ 1975 ਵਿੱਚ ਵਿਸਾਖੀ ਦੇ ਸ਼ੁੱਭ ਦਿਹਾੜੇ ਤੇ ਉਸਨੂੰ ਅੰਮ੍ਰਿਤ ਛਕਾਕੇ ਗੁਰੂ ਵਾਲੇ ਬਣਾ ਦਿੱਤਾ।ਖਾਲਸਾ ਨੇ ਦੱਸਿਆ ਕਿ ਜਦ ਉਹ ਅੰਮ੍ਰਿਤ ਛੱਕ ਕੇ ਆਪਣੇ ਘਰ ਗਏ ਤਾਂ ਉਸ ਦੇ ਘਰਦਿਆਂ ਨੇ ਉਸਨੂੰ ਘਰੋਂ ਕੱਢ ਦਿੱਤਾ ਤੇ ਉਹ ਫਿਰ ਗੁਰਦੁਆਰਾ ਸਾਹਿਬ ਆ ਗਏ।ਫਿਰ ਉਹਨਾਂ ਦਾ ਵਿਆਹ ਇੱਕ ਪੰਜਾਬ ਦੀ ਕੁੜੀ ਨਾਲ ਹੋ ਗਿਆ ਤੇ ਉਹ ਸ੍ਰੀ ਅਨੰਦਪੁਰ ਸਾਹਿਬ ਆ ਗਏ ਅਤੇ ਇੱਥੇ ਆਕੇ ਉਹਨਾਂ ਨੇ ਬੀ.ਏ ਤੱਕ ਦੀ ਪੜਾਈ ਕੀਤੀ।ਉਹਨਾਂ ਦੱਸਿਆ ਕਿ ਉਹ ਛੇ ਭਸ਼ਾਵਾਂ ਜਾਣਦੇ ਹਨ ਜਿੰਨਾਂ ਵਿੱਚ ਹਿੰਦੀ,ਪੰਜਾਬੀ,ਅੰਗਰੇਜੀ,ਤੇਲਗੂ,ਕੰਨੜ ਅਤੇ ਤਮਿਲ ਸ਼ਾਮਲ ਹਨ।ਉਹਨਾ ਦੱਸਿਆ ਕਿ ਉਹਨਾਂ ਦੇ 2 ਬੱਚੇ ਹਨ ਬੇਟਾ ਅਮਰੀਕਾ ਵਿੱਚ ਡਾਕਟਰ ਅਤੇ ਬੇਟੀ ਅੰਮ੍ਰਿਤਸਰ ਵਿਖੇ ਵਿਆਹ ਹੋਈ ਹੈ।ਉਹਨਾਂ ਦੱਸਿਆ ਕਿ ਉਹ ਫਿਰ ਬੈਂਗਲੋਰ ਚਲੇ ਗਏ ਅਤੇ ਉਹ ਤੇ ਉਹਨਾਂ ਦੀ ਧਰਮ ਪਤਨੀ ਉੱਥੇ ਗੁਰਦੁਆਰਾ ਸਾਹਿਬ ਵਿੱਚ ਟੀਚਰ ਦੀ ਨੌਕਰੀ ਕਰਨ ਲੱਗ ਪਏ।ਇਸੇ ਦਰਮਿਆਨ ਉਹਨਾਂ ਦੇ ਮਾਮਾ ਜੀ ਦੀ ਸ਼ਰਾਬ ਪੀਣ ਕਾਰਨ ਮੋਤ ਹੋ ਗਈ ਜਿਸ ਦਾ ਉਹਨਾਂ ਨੂੰ ਗਹਿਰਾ ਸਦਮਾ ਲੱਗਾ ਅਤੇ ਉਹਨਾਂ ਨੇ ਉਹਨਾਂ ਪੂਰੇ ਭਾਰਤ ਵਿੱਚ ਫ਼ਨਸਿ਼ਆਂ ਵਿਰੁੱਧ ਮੁਹਿੰਮ ਅਤੇ ਗੁਰਬਾਣੀ ਦਾ ਪ੍ਰਚਾਰ ਕਰਨ ਲਈਸਾਇਕਲ ਯਾਤਰਾ ਦਾ ਮਨ ਬਣਾ ਲਿਆ।ਉਹ ਹੁਣ ਤੱਕ 26 ਰਾਜਾ ਵਿੱਚ ਹੁੰਦੇ ਹੋਏ ਲਗਪਗ ਢਾਹੀ ਲੱਖ ਕਿਲੋਮੀਟਰ ਸਫਰ ਕਰ ਚੁੱਕੇ ਹਨ।ਉਹਨਾਂ ਦੱਸਿਆ ਕਿ ਉਹਨਾਂ ਦਾ ਨਾਮ ਗਿੰਨੀਜ਼ ਬੁੱਕ ਵਿੱਚ ਦਰਜ ਹੋ ਚੁੱਕਾ ਹੈ ਤੇ ਉਸ ਨੂੰ 50 ਹਜ਼ਾਰ ਅਮਰੀਕਨ ਡਾਲਰ ਇਨਾਮ ਵੀ ਮਿਲ ਚੁੱਕਾ ਹੈ।ਉਹਨਾਂ ਦੱਸਿਆ ਕਿ ਪਹਿਲਾਂ ਇਹ ਰਿਕਾਰਡ ਅਮਰੀਕਾ ਦੇ ਇੱਕ ਵਿਆਕਤੀ ਜ਼ੌਨ ਵਿਸਲਨ ਦੇ ਨਾਮ ਸੀ ਜਿਸ ਨੇ ਇੱਕ ਲੱਖ ਪੱਚੀ ਹਜ਼ਾਰ ਕਿਲੋਮੀਟਰ ਸਾਇਕਲ ਯਾਤਰਾ ਕੀਤੀ ਸੀ।ਭਾਈ ਅਮਨਦੀਪ ਸਿੰਘ ਖਾਲਸਾ 12 ਸਾਲਾ ਤੋਂ ਆਪਣੇ ਘਰ ਨਹੀਂ ਗਿਆ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਯਾਤਰਾ ਪੂਰੀ ਕਰਕੇ ਹੀ ਘਰ ਜਾਵੇਗਾ।