1984 ਸਿੱਖ ਨਸਲਕੁਸ਼ੀ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਪਾਉਣ ਵਾਲੇ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਦਿੱਲੀ ਹਾਈ ਕੋਰਟ ‘ਚ ਪਾਈ ਅਰਜ਼ੀ ਰੱਦ
Fri 21 Dec, 2018 01984 ਸਿੱਖ ਨਸਲਕੁਸ਼ੀ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਪਾਉਣ ਵਾਲੇ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਦਿੱਲੀ ਹਾਈ ਕੋਰਟ ‘ਚ ਪਾਈ ਅਰਜ਼ੀ ਰੱਦ ਹੋ ਗਈ ਹੈ।ਇਸ ਸਬੰਧੀ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ। ਸੱਜਣ ਕੁਮਾਰ ਦੀ ਅਪੀਲ ਖਾਰਿਜ਼ ਹੋਣ ਤੇ ਲੋਕਾਂ ਦੇ ਉਸ ਖਿਲਾਫ਼ ਤਿੱਖੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ। ਇਸ ਮਾਮਲੇ ‘ਤੇ ਅਦਾਕਾਰਾ ਗੁਲ ਪਨਾਗ ਨੇ ਦੋਸ਼ੀਆਂ ‘ਤੇ ਟਵੀਟ ਕਰਕੇ ਕਿਹਾ, ਕਿ ਜਿਸ ਭੀੜ ਦੀ ਅਗਵਾਈ ਤੁਸੀਂ ਤੇ ਤੁਹਾਡੇ ਦੋਸਤਾਂ ਨੇ ਕੀਤੀ ਸੀ, ਉਨ੍ਹਾਂ ਨੇ ਤਾਂ ਲੋਕਾਂ ਨੂੰ ਜ਼ਿਦਗੀ ਬਚਾਉਣ ਲਈ ਭੱਜਣ ਦਾ ਸਮਾਂ ਵੀ ਨਹੀਂ ਦਿੱਤਾ।
ਸਿੱਖ ਕਤਲੇਆਮ 84
ਤੁਸੀਂ ਬੇਸ਼ਰਮੀ ਦੀ ਉਦਾਹਰਣ ਹੋ ਸੱਜਣ ਕੁਮਾਰ। ਸਿੱਖਜ਼ ਸੂਟੋਨ ਨੇ ਟਵੀਟ ਕਰ ਕਿਹਾ ਕਿ ਰੋਜ਼ਮਰਾ ਦੇ ਕੰਮਾਂ-ਕਾਰਾਂ ਤੋਂ ਘਰ ਵਾਪਿਸ ਪਰਤ ਰਹੇ ਸਿੱਖਾਂ ਨੂੰ ਗਲਾਂ ‘ਚ ਟਾਇਰ ਪਾ ਤੇ ਅੱਗ ਲਗਾ ਕੇ ਜਦ ਸਾੜਿਆ ਗਿਆ ਸੀ ਤਾਂ ਕੀ ਉਨ੍ਹਾਂ ਨੂੰ ਸਮਾਂ ਦਿੱਤਾ ਗਿਆ। ਤੇ ਜੇਕਰ ਉਨ੍ਹਾਂ ਨੂੰ ਆਪਣੇ ਘਰ ਦਿਆਂ ਨੂੰ ਅਲਵੀਦਾ ਕਹਿਣ ਦਾ ਸਮਾਂ ਵੀ ਨਹੀਂ ਦਿੱਤਾ ਗਿਆ ਸੀ ਤਾਂ ਹੁਣ ਉਹ ਕਸਾਈ ਸਮਾਂ ਕਿਉਂ ਮੰਗ ਰਹੇ ਹਨ। ਇਸੇ ਮਾਮਲੇ ‘ਤੇ ਪੀਐਸ ਨਾਮ ਦੇ ਟਵਿੱਟਰ ਅਕਾਊਂਟ ਤੋਂ ਟਵੀਟ ਕੀਤਾ ਗਿਆ, ਜਿਸ ‘ਚ ਲਿਖਿਆ ਗਿਆ ਹੈ ਕਿ ਸੱਜਣ ਕੁਮਾਰ ਨੂੰ ਨਵੇਂ ਸਾਲ ਦੀ ਵਧਾਈ ਅਤੇ ਬਾਕੀ ਦੀ ਜ਼ਿੰਦਗੀ ਲਈ ਵੀ ਮੁਬਾਰਕਾਂ।
Sajjan Kumar
ਅਜਿਹਾ ਇਸ ਲਈ ਲਿਖਿਆ ਗਿਆ ਹੈ ਕਿਉਂਕਿ ਸੱਜਣ ਕੁਮਾਰ ਨੂੰ ਉਮਰ ਭਰ ਜੇਲ੍ਹ ‘ਚ ਰਹਿਣ ਦੀ ਸਜ਼ਾ ਸੁਣਾਈ ਗਈ ਹੈ। ਬਿਤੇ ਦਿਨੀ ਸੱਜਣ ਕੁਮਾਰ ਨੇ ਸਰੰਡਰ ਕਰਨ ਲਈ ਦਿੱਲੀ ਹਾਈ ਕੋਰਟ ਤੋਂ 31 ਜਨਵਰੀ ਤੱਕ ਦਾ ਸਮਾਂ ਮੰਗਿਆ ਸੀ।ਸੱਜਣ ਕੁਮਾਰ ਨੇ ਸਰੰਡਰ ਕਰਨ ਲਈ ਹੋਰ ਸਮਾਂ ਮੰਗਦਿਆਂ ਕਿਹਾ ਸੀ ਕਿ ਉਨ੍ਹਾਂ ਦੇ ਤਿੰਨ ਬੱਚੇ ਅਤੇ ਅੱਠ ਪੋਤੇ ਨੇ ਇਸ ਲਈ ਥੋੜ੍ਹਾ ਹੋਰ ਸਮਾਂ ਚਾਹੀਦਾ ਹੈ।ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਪੰਜ ਸਿੱਖਾਂ ਦੇ ਕਤਲ ਮਾਮਲੇ ‘ਚ ਸਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਤੇ ਉਸ ਨੂੰ 31 ਦਸੰਬਰ ਤਕ ਸਰੰਡਰ ਕਰਨ ਦਾ ਹੁਕਮ ਦਿੱਤਾ ਸੀ।
Comments (0)
Facebook Comments (0)