ਮੰਡ ਏਰੀਏ ਦੇ ਪੀੜ੍ਹਤ ਕਿਸਾਨਾਂ ਨੂੰ ਜਲਦ ਮੁਆਵਜਾ ਦੇਣ ਦੀ ਮੰਗ।

ਮੰਡ ਏਰੀਏ ਦੇ ਪੀੜ੍ਹਤ ਕਿਸਾਨਾਂ ਨੂੰ ਜਲਦ ਮੁਆਵਜਾ ਦੇਣ ਦੀ ਮੰਗ।

ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਯੋਗ ਰਹਿਨੁਮਾਈ ਹੇਠ ਹੋ ਰਿਹਾ ਵਿਕਾਸ : ਸਰਪੰਚ ਮਹਿੰਦਰ ਸਿੰਘ
ਚੋਹਲਾ ਸਾਹਿਬ 30 ਜੁਲਾਈ (ਰਾਕੇਸ਼ ਬਾਵਾ/ਪਰਮਿੰਦਰ ਸਿੰਘ)
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਨੌਜਵਾਨ ਸੀਨੀਅਰ ਕਾਂਗਰਸੀ ਆਗੂ ਪੂਰਨ ਸਿੰਘ ਘੜਕਾ ਮਨਦੀਪ ਸਿੰਘ ਸਰਪੰਚ ਪਿੰਡ ਘੜਕਾ ਅਤੇ ਜਗਤਾਰ ਸਿੰਘ ਉੱਪਲ ਸਰਪੰਚ ਕੰਬੋਹ ਢਾਏ ਵਾਲਾ ਦਾ ਰਜਵੰਤ ਸਿੰਘ ਚੰਬਾ ਡਾਇਰੈਕਟਰ ਮਾਰਕੀਟ ਕਮੇਟੀ ਨੌਸ਼ਹਿਰਾ ਪਨੂੰਆਂ ਦੇ ਗ੍ਰਹਿ ਵਿਖੇ ਪੁੱਜਣ ਤੇ ਸਰਪੰਚ ਮਹਿੰਦਰ ਸਿੰਘ ਚੰਬਾ ਕਲਾਂ ਨੇ ਤਿੰਨਾ ਨੂੰ ਗੁਰੂ ਘਰ ਦੀ ਬਖਸਿ਼ਸ਼ ਸਿਰੋਪਾਓ ਤੇ ਯਾਦਗਰੀ ਚਿੰਨ ਦੇਕੇ ਸਨਮਾਨਿਤ ਕੀਤਾ।ਇਸ ਮੌਕੇ ਤਿੰਨਾਂ ਪਿੰਡਾਂ ਦੇ ਸਰਪੰਚਾਂ ਨੇ ਚੇਅਰਮੈਨ ਘੜਕਾ ਨੂੰ ਸਾਬਕਾ ਸਰਕਾਰ ਦੇ ਰਾਜ ਭਾਗ ਵਿੱਚ ਰੁਕੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਨ ਲਈ ਅਤੇ ਪਿਛਲੇ ਸਾਲ 2019 ਚ ਦਰਿਆ ਬਿਆਸ ਦੇ ਉਛਲਣ ਨਾਲ ਮੰਡ ਖੇਤਰ ਦੇ ਤਿੰਨਾਂ ਪਿੰਡਾਂ ਦੀ ਹਜ਼ਾਰਾਂ ਏਕੜੇ ਬੀਜੀਆਂ ਫਸਲਾਂ ਪਾਣੀ ਦੀ ਮਾਰ ਹੇਠ ਰੁੜ ਗਈਆਂ ਸਨ ਉਹਨਾਂ ਦਾ ਬਣਦਾ ਯੋਗ ਮੁਆਵਜਾ ਜਲਦੀ ਤੋਂ ਜਲਦੀ ਹਜ਼ਾਰਾਂ ਕਿਸਾਨਾਂ ਦੇ ਬੈਂਕ ਖਾਤਿਆਂ ਚ ਪਾਉਣ ਲਈ ਕਿਹਾ।ਇਸ ਮੌਕੇ ਸਰਪੰਚ ਮਹਿੰਦਰ ਸਿੰਘ ਚੰਬਾ ਨੇ ਕਿਹਾ ਕਿ ਉਹ ਹਲਕੇ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਕੋਲੋਂ ਪਿੰਡਾਂ ਦੇ ਸਾਰੇ ਸਾਂਝੇ ਕੰਮ ਜਲਦ ਹੀ ਹੱਲ ਕਰਵਾਉਣਗੇ।ਰਹੀ ਗੱਲ ਮੰਡ ਖੇਤਰ ਦੇ ਕਿਸਾਨਾਂ ਦੀ ਹਾੜੀ ਸਾਉਣੀ ਦੀ ਫਸਲ ਦਾ 12 ਹਜ਼ਾਰ ਰੁਪੈ ਪ੍ਰਤਿ ਏਕੜ ਦੇ ਹਿਸਾਬ ਨਾਲ ਬਣਦਾ ਮੁਆਵਜਾ ਅਗਲੇ 10 ਦਿਨਾਂ ਦੇ ਅੰਦਰ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਬਿਨਾਂ ਕਿਸੇ ਖੱਜਲ ਖੁਆਰੀ ਦੇ ਲੁੱਟ ਘਸੁੱਟ ਆ ਜਾਵੇਗਾ।