ਸੜਕ ਹਾਦਸੇ ਦੌਰਾਨ ਦੋ ਵਿਅਕਤੀ ਜ਼ਖਮੀ , ਆਵਾਰਾ ਪਸ਼ੂ ਦੀ ਹੋਈ ਮੌਤ

ਸੜਕ ਹਾਦਸੇ ਦੌਰਾਨ ਦੋ ਵਿਅਕਤੀ ਜ਼ਖਮੀ , ਆਵਾਰਾ ਪਸ਼ੂ ਦੀ ਹੋਈ ਮੌਤ

ਹਰਜਿੰਦਰ ਸਿੰਘ ਗੋਲ੍ਹਣ ਭਿੱਖੀਵਿੰਡ,

ਅੰਮ੍ਰਿਤਸਰ ਖੇਮਕਰਨ ਮਾਰਗ ਤੇ ਪਿੰਡ ਸੁਰਸਿੰਘ ਨੇੜੇ ਇੱਕ ਸੜਕ ਹਾਦਸੇ ਦੌਰਾਨ ਕਾਰ ਚਾਲਕ ਸਮੇਤ ਦੋ ਵਿਅਕਤੀਆਂ ਹੋਏ ਜ਼ਖ਼ਮੀ ਤੇ ਆਵਾਰਾ ਪਸ਼ੂ ਦੀ ਹੋਈ ਮੌਤ ! 

ਪ੍ਰਾਪਤ ਜਾਣਕਾਰੀ ਅਨੁਸਾਰ ਸਵਿਫਟ ਕਾਰ ਸਵਾਰ ਦੀਪ ਵਲਟੋਹਾ ਤੇ ਰਵਿੰਦਰ ਕੁਮਾਰ ਜੋ ਆਪਣੀ ਕਾਰ ਨੰਬਰ PB-46 -0104 ਤੇ ਸਵਾਰ ਹੋ ਕੇ ਪਿੰਡ ਵਲਟੋਹਾ ਤੋਂ ਅੰਮ੍ਰਿਤਸਰ ਜਾ ਰਹੇ ਸਨ ਤਾਂ ਜਦੋਂ ਪਿੰਡ  ਸੁਰਸਿੰਘ ਮੂਸੇ ਦੇ ਵਿਚਕਾਰ ਪੁੱਜੇ ਤਾਂ ਅੱਗੋਂ ਆਵਾਰਾ ਪਸ਼ੂ ਗਾਂ ਕਾਰ ਨਾਲ ਟਕਰਾ ਗਈ,ਜਿਸ ਨਾਲ ਕਾਰ ਚਾਲਕ ਦੀਪ ਵਲਟੋਹਾ ਤੇ ਸਾਥੀ ਗੰਭੀਰ ਰੂਪ ਜ਼ਖਮੀ ਹੋ ਗਏ ਜਦੋਂ ਕਿ ਆਵਾਰਾ ਗਾਂ ਦੀ ਮੌਤ ਹੋ ਗਈ! 

ਮੌਕੇ ਤੇ ਪਹੁੰਚੇ ਇਕ 108 ਚਾਲਕਾਂ ਨੇ ਗੰਭੀਰ ਜ਼ਖਮੀ ਰਵਿੰਦਰ ਸਿੰਘ ਨੂੰ ਝਬਾਲ ਦੇ ਹਸਪਤਾਲ ਵਿਖੇ ਪਹੁੰਚਾਇਆ ਜਿਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ !ਕਾਰ ਚਾਲਕ ਦੀਪ ਵਲਟੋਹਾ ਨੇ ਪੰਜਾਬ ਸਰਕਾਰ ਦਾ ਧਿਆਨ ਆਵਾਰਾ ਪਸ਼ੂਆਂ ਵੱਲ ਦੁਆਉਂਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਇਨ੍ਹਾਂ ਆਵਾਰਾ ਪਸ਼ੂਆਂ ਦੀ ਰੋਕਥਾਮ ਲਈ ਭਾਵੇਂ ਬੇਸ਼ੱਕ ਟੈਕਸ ਲਾਇਆ ਹੋਇਆ, ਪਰ ਇਨ੍ਹਾਂ ਆਵਾਰਾ ਪਸ਼ੂਆਂ ਦਾ ਕੋਈ ਯੋਗ ਪ੍ਰਬੰਧ ਨਾ ਹੋਣ ਦੇ ਕਾਰਨ ਲੋਕਾਂ ਨੂੰ ਸੜਕੀ ਹਾਦਸਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ  ਤੇ ਮੌਤ ਦੇ ਮੂੰਹ ਵਿਚ ਜਾਣਾ ਪੈ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ !