ਪੰਜਾਬ ਦੀ ਖੁਸ਼ਹਾਲੀ ਲਈ ਚਰਨਜੀਤ ਸਿੰਘ ਚੰਨੀ ਹੀ ਚੰਗੇ ਮੁੱਖ ਮੰਤਰੀ - ਸਿੱਕੀ

ਪੰਜਾਬ ਦੀ ਖੁਸ਼ਹਾਲੀ ਲਈ ਚਰਨਜੀਤ ਸਿੰਘ ਚੰਨੀ ਹੀ ਚੰਗੇ ਮੁੱਖ ਮੰਤਰੀ - ਸਿੱਕੀ

ਚੋਹਲਾ ਸਾਹਿਬ 14 ਫਰਵਰੀ (ਬਾਵਾ,ਚੋਹਲਾ)
ਪੰਜਾਬ ਦੀ ਖੁਸ਼ਹਾਲੀ ਲਈ ਜੇਕਰ ਕੋਈ ਯੋਗ ਅਤੇ ਚੰਗਾ ਮੁੱਖ ਮੰਤਰੀ ਹੈ ਤਾਂ ਉਹ ਚਰਨਜੀਤ ਸਿੰਘ ਚੰਨੀ ਹੀ ਹਨ। ਜਿਨ੍ਹਾਂ ਨੇ ਤਿੰਨ ਮਹੀਨਿਆਂ ਦੇ ਕਾਰਜਕਾਲ ਦੌਰਾਨ ਸੂਬੇ ਨੂੰ ਉਹ ਖ਼ੁਸ਼ਹਾਲੀ  ਦਿੱਤੀ ਜੋ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਕਦੇ ਸੋਚ ਵੀ ਨਹੀਂ ਸਕਦੀਆਂ ਸਨ।  ਪਿੰਡ ਵਰ੍ਹਿਆ  ਪੁਰਾਣੇ ਵਿਖੇ ਸੇਵਾ ਸਿੰਘ ਦੇ ਘਰ ਹੋਈ ਇਕੱਤਰਤਾ ਦੌਰਾਨ ਸੰਬੋਧਨ ਕਰਦਿਆਂ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਦਸ ਸਾਲ ਸੂਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਰਹੀ।  ਇਸ ਅਰਸੇ ਦੌਰਾਨ ਸੂਬੇ ਅੰਦਰ ਨਸ਼ਾਖੋਰੀ ਅਤੇ ਮਾਫੀਆ ਰਾਜ ਇਸ ਕਦਰ ਵਧ ਗਿਆ ਕਿ ਲੋਕ ਤੰਗ ਆ ਗਏ। ਉਨ੍ਹਾਂ ਨੇ ਕਿਹਾ ਕਿ  ਅਕਾਲੀ ਸਰਕਾਰ ਤੋਂ ਅੱਕੇ ਪੰਜਾਬ ਵਾਸੀਆਂ ਨੇ 77 ਸੀਟਾਂ ਜਿਤਾ ਕੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ, ਜਦੋਂ ਕਿ ਖਡੂਰ ਸਾਹਿਬ ਹਲਕੇ ਚੋਂ ਉਨ੍ਹਾਂ ਨੂੰ ਵੀ  ਦੂਜੀ ਵਾਰ ਨੁਮਾਇੰਦਗੀ ਦੇ ਕੇ  ਵਿਧਾਨ ਸਭਾ ਭੇਜਿਆ। ਸਿੱਕੀ ਨੇ ਕਿਹਾ ਕਿ ਖਡੂਰ ਸਾਹਿਬ ਹਲਕੇ ਦੇ ਇਕ ਇਕ ਪਿੰਡ ਵਿਚ ਵਿਕਾਸ ਦੀ ਕਿਰਨ ਪਹੁੰਚੇਗੀ। ਕਿਉਂਕਿ ਅਗਲੀ ਸਰਕਾਰ  ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਬਣਨ ਜਾ ਰਹੀ ਹੈ ਅਤੇ ਉਨ੍ਹਾਂ ਨੇ ਅੱਜ ਤਕ ਜੋ ਫ਼ੈਸਲੇ ਲਏ ਹਨ ਉਹ ਹਰ ਵਰਗ ਨੂੰ ਧਿਆਨ ਵਿੱਚ ਰੱਖ ਕੇ ਹੀ ਲਏ ਹਨ।  ਇਸ ਮੌਕੇ ਸਰਪੰਚ ਹੀਰਾ ਸਿੰਘ ਜਸਵਿੰਦਰ ਸਿੰਘ ਬਾਬਾ ਸਾਹਿਬ ਸਿੰਘ ਮੈਂਬਰ ਨਿਰਮਲ ਸਿੰਘ  ਦਲਬੀਰ ਸਿੰਘ ਤੋਂ ਇਲਾਵਾ ਦਵਿੰਦਰ ਸਿੰਘ ਬਿੱਟੂ ਬਲਵਿੰਦਰ ਸਿੰਘ ਬਲਕਾਰ ਸਿੰਘ  ਹਰਪਾਲ ਸਿੰਘ ਗੁਰਪਾਲ ਸਿੰਘ ਜਰਨੈਲ ਸਿੰਘ ਦਿਲਬਾਗ ਸਿੰਘ ਗੁਰਦਿਆਲ ਸਿੰਘ ਰਸ਼ਪਾਲ ਸਿੰਘ ਧੁੰਨ ਸੋਨੀ ਭੱਠਲ  ਬਲਜੀਤ ਸਿੰਘ ਖਾਲਸਾ ਆਦਿ ਨੇ ਰਮਨਜੀਤ ਸਿੰਘ ਸਿੱਕੀ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਤ ਕੀਤਾ ।