ਪਹਿਲੀ ਵਾਰ ਵੋਟ ਪਾਉਣ ਪਹੁੰਚੀ ਸੁਖਬੀਰ ਬਾਦਲ ਧੀ ਗੁਰਲੀਨ ਵੱਲੋਂ ਵੀ ਆਪਣੀ ਵੋਟ ਦਾ ਇਸਤੇਮਾਲ

ਪਹਿਲੀ ਵਾਰ ਵੋਟ ਪਾਉਣ ਪਹੁੰਚੀ ਸੁਖਬੀਰ ਬਾਦਲ ਧੀ ਗੁਰਲੀਨ ਵੱਲੋਂ ਵੀ ਆਪਣੀ ਵੋਟ ਦਾ ਇਸਤੇਮਾਲ

ਚੰਡੀਗੜ੍ਹ, 19 ਮਈ 2019 -

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਪੰਜਾਬ ਸਮੇਤ ਚੰਡੀਗੜ੍ਹ 'ਚ ਵੋਟਿੰਗ ਹੋ ਰਹੀ ਹੈ। ਇਸੇ ਦੌਰਾਨ ਪੰਜਾਬ ਦੇ ਦਿੱਗਜ਼ ਲੀਡਰਾਂ ਵੱਲੋਂ ਵੀ ਆਪੋ ਆਪਣੀ ਵੋਟ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸੇ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਆਪਣੇ ਪਰਿਵਾਰ ਸਣੇ ਵੋਟ ਪਾਈ, ਜਿਥੇ ਪਹਿਲੀ ਵਾਰ ਵੋਟ ਪਾਉਣ ਪਹੁੰਚੀ ਉਨ੍ਹਾਂ ਦੀ ਧੀ ਗੁਰਲੀਨ ਵੱਲੋਂ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ।