ਜ਼ਿੰਦਗੀ ਦੀਆਂ ਬੁਨਿਆਦੀ ਸਮੱਸਿਆਵਾਂ ਅਤੇ ਰਾਜਨੀਤੀ. ਡਾ ਅਜੀਤਪਾਲ ਸਿੰਘ ਐਮ ਡੀ

ਜ਼ਿੰਦਗੀ ਦੀਆਂ ਬੁਨਿਆਦੀ ਸਮੱਸਿਆਵਾਂ ਅਤੇ ਰਾਜਨੀਤੀ. ਡਾ ਅਜੀਤਪਾਲ ਸਿੰਘ ਐਮ ਡੀ

ਪੇਸਕਸ਼: ਡਾ: ਅਜੀਤਪਾਲ ਸਿੰਘ ਐਮ ਡੀ.
ਕੁਝ ਭਲੇ ਮਨੁੱਖਾਂ ਨੂੰ ਲੱਗਦਾ ਹੈ ਕਿ ਜੇ ਜ਼ਿੰਦਗੀ ਦੀਆਂ ਬੁਨਿਆਦੀ ਸਮੱਸਿਆਵਾਂ ਮਸਲਨ ਭੁੱਖਮਰੀ, ਗ਼ਰੀਬੀ, ਬੇਰੁਜ਼ਗਾਰੀ ਤੇ ਸੜਕ ਬਿਜਲੀ,ਪਾਣੀ ਆਦਿ ਨੂੰ ਤਰਜੀਹ ਨਾਲ ਉਭਾਰਿਆ ਜਾਵੇ ਤਾਂ ਹਿੰਦੂ ਵਾਸ਼ੀਵਾਦੀਆਂ ਦੀ ਰਾਜਨੀਤੀ ਦੀ ਕਾਟ ਕੀਤੀ ਜਾ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਲੋਕਾਂ ਨੂੰ ਹਿੰਦੂ-ਮੁਸਲਮਾਨ ਮੰਦਰ-ਮਸਜਿਦ ਆਦਿ ਮੁੱਦਿਆਂ ਉੱਤੇ ਵਿਵਾਦਾਂ ਵਿੱਚ ਉਲਝਾਈ ਰੱਖਣ ਬਦਲੇ ਜ਼ਿੰਦਗੀ ਦੀਆਂ ਜ਼ਰੂਰੀ ਅਸਲੀ ਲੋੜਾਂ ਤੇ ਧਿਆਨ ਦੇਣਾ ਚਾਹੀਦਾ ਹੈ, ਉਨ੍ਹਾਂ ਨੂੰ ਉਮੀਦ ਹੁੰਦੀ ਹੈ ਕਿ ਜੇ ਜਨਤਾ ਐਸਾ ਕਰੇ ਤਾਂ ਉਹ ਖੁਦ ਹਿੰਦੂ ਫਾਸ਼ੀਵਾਦੀਆਂ ਤੋਂ ਦੂਰ ਹੋ ਜਾਵੇਗੀ, ਪਰ ਕੀ ਇਹ ਅਸਲ ਵਿੱਚ ਅਜਿਹਾ ਹੋ ਸਕਦਾ ਹੈ ?ਇੱਕ ਠੋਸ ਗੱਲ ਤੋਂ ਸ਼ੁਰੂ ਕੀਤਾ ਜਾਵੇ।
ਫਰਵਰੀ ਵਿੱਚ ਪੁਲਵਾਮਾ ਵਿੱਚ ਦਹਿਸ਼ਤਗਰਦ ਘਟਨਾ ਤੋਂ ਪਹਿਲਾਂ ਚੋਣਾਂ ਦੀ ਸੰਭਾਵਨਾ ਵਿੱਚ ਭਾਜਪਾ ਦੀ ਹਾਲਤ ਕਾਫ਼ੀ ਖ਼ਰਾਬ ਸੀ। ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਬੇਰੁਜ਼ਗਾਰੀ ਚਰਚਾ ਦੇ ਵਿਸ਼ੇ ਸਨ। 2014 ਚ ਕੀਤੇ ਗਏ ਸਾਰੇ ਵਾਅਦਿਆਂ ਵਿੱਚ ਭਾਜਪਾ ਸਰਕਾਰ ਦੀ ਨਾਕਾਮੀ ਭਾਜਪਾ ਦੇ ਗਲੇ ਦੀ ਹੱਡੀ ਬਣ ਰਹੇ ਸਨ। ਸਾਰੇ ਹੀ ਅੰਦਾਜੇ ਇਹ ਇਸ਼ਾਰਾ ਕਰ ਰਹੇ ਸਨ ਕਿ ਮੋਦੀ ਸ਼ਾਹ ਦੀ ਭਾਜਪਾ ਸੱਤਾ ਤੋਂ ਦੂਰ ਹੋ ਰਹੀ ਹੈ, ਫੇਰ ਫੁਲਵਾਮਾਂ ਦੀ ਘਟਨਾ ਹੋਈ ਅਤੇ ਰਾਤੋ-ਰਾਤ ਮਾਹੌਲ ਬਦਲ ਗਿਆ। ਭਾਜਪਾ ਨੇਤਾਵਾਂ ਦੇ ਮੁਰਦਾ ਚਿਹਰਿਅਾਂ 'ਤੇ ਰੌਣਕ ਆਗੀ। ਭਾਜਪਾ ਦੀ ਡੁੱਬਦੀ ਕਿਸ਼ਤੀ ਕਿਨਾਰੇ ਲੱਗਣ ਦੀ ਸੰਭਾਵਨਾ ਦਿਸਣ ਲੱਗੀ। ਹਾਲਾਤ ਭਾਜਪਾ ਦੇ ਇੰਨੇ ਅਨੁਕੂਲ ਹੋ ਗਏ ਕਿ ਇਹ ਸ਼ੱਕ ਸੁਭਾਵਿਕ ਤੌਰ ਤੇ ਪੈਦਾ ਹੋ ਗਿਆ ਕਿ ਜਾਂ ਤਾਂ ਫੁਲਵਾਮਾਂ ਹਮਲੇ ਨੂੰ ਭਾਜਪਾ ਸਰਕਾਰ ਨੇ ਖੁਦ ਕਰਵਾਇਆ ਸੀ ਜਾਂ ਫਿਰ ਉਸ ਨੂੰ ਹਮਲੇ ਦੀ ਜਾਣਕਾਰੀ ਸੀ ਅਤੇ ਉਸ ਇਸ ਨੂੰ ਵਾਪਰਨ ਦਿੱਤਾ। ਇਸ ਹਮਲੇ ਤੋਂ ਬਾਅਦ ਆਬਾਦੀ ਦਾ ਇੱਕ ਅੱਛਾ ਖਾਸਾ ਹਿੱਸਾ ਖਾਸ ਕਰਕੇ ਉੱਤਰ ਪ੍ਰਦੇਸ਼ ਵਿੱਚ ਦੇਸ਼ ਭਗਤੀ ਦੇ ਵਹਾਅ ਵਿੱਚ ਬਹਿ ਗਿਆ। ਵੈਸੇ ਇਹ ਕਹਿਣਾ ਹੋਵੇਗਾ ਕਿ ਅਜਿਹੇ ਵਿੱਚ ਪੂੰਜੀਵਾਦੀ ਤੰਤਰ ਪ੍ਰਚਾਰ-ਤੰਤਰ ਦੀ ਪ੍ਰਮੁੱਖ ਭੂਮਿਕਾ ਰਹੀ, ਜਿਸ ਨੇ ਸਰਕਾਰ ਦੇ ਹੱਕ ਵਿਚ ਦੱਬ ਕੇ ਪ੍ਰਚਾਰ ਕੀਤਾ ਅਤੇ ਸੱਚ ਤੇ ਝੂਠ ਦਾ ਕਦੀ ਫੈਸਲਾ ਨਹੀਂ ਹੋਣ ਦਿੱਤਾ।
ਪੂੰਜੀਪਤੀ ਜਮਾਤ ਦੀ ਦੇਸ਼ ਭਗਤੀ ਇੱਕ ਖ਼ਾਸ ਤਰ੍ਹਾਂ ਦੀ ਰਾਜਨੀਤੀ ਹੈ, ਜਿਸ ਨੂੰ ਨਾ ਸਿਰਫ ਸਮੁੱਚਾ ਪੂੰਜੀਪਤੀ ਵਰਗ ਬਲਕਿ ਸੱਤਾਧਾਰੀ ਹਾਕਮ ਪਾਰਟੀ ਵੀ ਖਾਸ ਤਰ੍ਹਾਂ ਨਾਲ ਵਰਤਦੀ ਹੈ।
ਅੱਜ ਦੇ ਸਮੇਂ ਵਿੱਚ ਜਦ ਦੇਸੀ-ਵਿਦੇਸ਼ੀ ਪੂੰਜੀ ਇਸ ਕਦਰ ਆਪਸ ਵਿੱਚ ਗੁੰਦਕੇ ਹਰ ਦੇਸ਼ ਵਿੱਚ ਮਜ਼ਦੂਰ-ਮੇਹਨਤਕਸ਼ ਜਨਤਾ ਦੀ ਲੁੱਟ-ਖਸੁੱਟ ਕਰ ਰਹੀ ਹੈ, ਤਦ ਦੇਸ਼ ਭਗਤੀ ਦੇ ਪ੍ਰਸੰਗ ਵਿੱਚ ਸੈਮੂਅਲ ਜਾਨਸਨ ਦਾ ਇਹ ਕਥਨ ਜ਼ਿਆਦਾ ਮੌਜੂੰ ਹੋ ਜਾਂਦਾ ਹੈ ਕਿ ਦੇਸ਼ਭਗਤੀ ਬਦਮਾਸ਼ਾਂ ਦੀ ਅੰਤਮ ਸ਼ਰਨਗਾਹ ਹੈ। ਆਪਣੇ ਦੇਸ਼ ਵਿੱਚ ਜੋ ਸੰਘੀ ਜਾਂ ਹਿੰਦੂ ਫਾਸ਼ੀਵਾਦੀ ਸਭ ਤੋਂ ਜ਼ਿਆਦਾ ਵਿਦੇਸ਼ੀ ਪੂੰਜੀਪ੍ਰਸਤ ਹਨ। ਉਹ ਹੀ ਦੇਸ਼ਭਗਤੀ ਦੀ ਮਾਲਾ ਜਪਦੇ ਹਨ। ਅੱਜ ਸਰਮਾਏਦਾਰੀ ਜਮਾਤ ਦੀ ਦੇਸ਼ ਭਗਤੀ ਦਾ ਬੇਹੱਦ ਸਿੱਧਾ ਜਿਹਾ ਮਤਲਬ ਹੈ--ਪੂੰਜੀ ਰਾਹੀਂ ਲੁੱਟ ਖਸੁੱਟ ਦੇ ਖਿਲਾਫ਼ ਕਿਸੇ ਵੀ ਤਰ੍ਹਾਂ ਦੇ ਪ੍ਰਤੀਰੋਧ ਨੂੰ ਬੇਅਸਰ ਕਰਨਾ, ਦੇਸੀ-ਵਿਦੇਸ਼ੀ ਪੂੰਜੀ ਬੇਲਗਾਮ ਸੋਸ਼ਣ ਕਰਦੀ ਰਹੇਗੀ ਅਤੇ ਦੇਸ਼ ਭਗਤੀ ਦੀ ਖੁਮਾਰੀ ਵਿੱਚ ਇਧਰ ਧਿਆਨ ਵੀ ਨਹੀਂ ਜਾਵੇਗਾ।
ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਦੇਸ਼ ਭਗਤੀ ਦੀ ਇਸ ਪੂੰਜੀਵਾਦੀ ਰਾਜਨੀਤੀ ਨੇ ਬਹੁਤ ਆਸਾਨੀ ਨਾਲ ਇਨ੍ਹਾਂ ਚੋਣਾਂ ਵਿੱਚ ਜ਼ਿੰਦਗੀ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਅੱਖਾਂ ਤੋਂ ਓਹਲੇ ਕਰ ਦਿੱਤਾ। ਸੰਕਟਗ੍ਰਸਤ ਕਿਸਾਨ ਅਤੇ ਬੇਰੁਜ਼ਗਾਰ ਨੌਜਵਾਨ ਆਪਣੀਆਂ ਸਮੱਸਿਆਵਾਂ ਭੁੱਲ ਕੇ ਪਾਕਿਸਤਾਨ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਕਰਨ ਲੱਗੇ। ਇਸ ਤੋਂ ਵੀ ਅੱਗੇ ਵਧ ਕੇ ਉਹ ਮੋਦੀ ਸਰਕਾਰ ਦੀ ਇਸ ਗੱਲ ਲਈ ਤਾਰੀਫ ਕਰਨ ਲੱਗੇ ਕਿ ਉਸ ਨੇ ਪਾਕਿਸਤਾਨ ਨੂੰ ਸਬਕ ਸਿਖਾ ਦਿੱਤਾ। ਭਾਜਪਾਈ ਅਪਣੀ ਸਫਲਤਾ ਤੇ ਫੁੱਲ੍ਹੇ ਨਹੀਂ ਸਮਾਏ ਅਤੇ ਉਨ੍ਹਾਂ ਨੇ ਦੇਸ਼ ਭਗਤੀ ਅਤੇ ਹਿੰਦੂ ਫਿਰਕਾਪ੍ਰਸਤੀ ਨੂੰ ਆਪਣਾ ਪ੍ਰਮੁੱਖ ਚੁਣਾਵੀ ਹਥਿਆਰ ਬਣਾ ਲਿਆ। ਜਨਤਾਂ ਦੀਆਂ ਬੁਨਿਆਦੀ ਸਮੱਸਿਆਵਾਂ ਦੇ ਪ੍ਰਸੰਗ ਵਿੱਚ ਕਿਸੇ ਤਰ੍ਹਾਂ ਦਾ ਵਾਅਦਾ ਵੀ ਉਨ੍ਹਾਂ ਨੇ ਕਰਨਾ ਬੰਦ ਕਰ ਦਿੱਤਾ। ਵਿਕਾਸ ਅਤੇ ਅੱਛੇ ਦਿਨ ਹੁਣ ਉਨ੍ਹਾਂ ਦੀ ਸ਼ਬਦਾਵਲੀ ਦਾ ਹਿੱਸਾ ਨਹੀਂ ਹਨ। ਇਹ ਸਮਝਣਾ ਕੋਈ ਮੁਸ਼ਕਲ ਨਹੀਂ ਹੈ ਕਿ ਜ਼ਿੰਦਗੀ ਦੀ ਬੁਨਿਆਦੀ ਸਮੱਸਿਆਵਾਂ 'ਤੇ ਰਾਜਨੀਤੀ ਏਨੀ ਆਸਾਨੀ ਨਾਲ ਕਿਉਂ ਹਾਵੀ ਹੋ ਜਾਂਦੀ ਹੈ। ਮਸਲੇ ਨੂੰ ਸਮਝਣ ਦੇ ਲਈ ਇੱਕ ਠੋਸ ਮਿਸਾਲ ਲਈਏ।
ਅਕਸਰ ਇਹ ਕਿਹਾ ਜਾਂਦਾ ਹੈ ਕਿ ਜੇ ਪਿਛਲੇ ਤਿੰਨ ਚਾਰ ਦਹਾਕਿਆਂ ਵਿੱਚ ਮਜ਼ਦੂਰ ਮਿਹਨਤਕਸ਼ ਲੋਕਾਂ ਦੀ ਜ਼ਿੰਦਗੀ ਬਦ ਤੋਂ ਬੱਤਰ ਹੁੰਦੀ ਗਈ ਹੈ ਤਾਂ ਇਸ ਦਾ ਕਾਰਨ ਇਸ ਕਾਲ ਵਿੱਚ ਲਾਗੂ ਕੀਤੀਆਂ ਗਈਆਂ ਉਦਾਰੀਕਰਨ, ਵਿਸ਼ਵੀਕਰਨ ਦੀਆਂ ਨੀਤੀਆਂ ਹਨ, ਯਾਨੀ ਜੇ ਭੁੱਖਮਰੀ,ਗਰੀਬੀ, ਬੇਰਜ਼ਗਾਰੀ ਲਗਾਤਾਰ ਵੱਧ ਰਹੀ ਹੈ ਤਾਂ ਇਸ ਦਾ ਕਾਰਨ ਇਹ ਨੀਤੀਆਂ ਹਨ। ਇਹ ਨੀਤੀਆਂ ਆਪਣੇ ਚਰਿੱਤਰ ਵਿੱਚ ਦਰਅਸਲ ਕੀ ਹਨ ? ਇਹ ਨੀਤੀਆਂ ਤਕਨੀਕੀ ਤੌਰ ਤੇ ਚਾਹੇ ਜੋ ਵੀ ਹੋਣ ਉਨ੍ਹਾਂ ਦਾ ਅਸਲੀ ਮਤਲਬ ਇਹ ਹੈ-- ਮਿਹਨਤਕਸ਼ ਮਜ਼ਦੂਰ ਜਨਤਾ ਦੀ ਜ਼ਿੰਦਗੀ ਨੂੰ ਹੇਠਾਂ ਡੇਗ ਕੇ ਸਰਮਾਏਦਾਰੀ ਜਮਾਤ ਦਾ ਮੁਨਾਫ਼ਾ ਵਧਾਉਣਾ। ਸਾਮਰਾਜੀ ਸਰਮਾਏਦਾਰੀ ਆਪਣੀ ਰਾਜਸੱਤਾ ਦੀ ਵਰਤੋਂ ਕਰਕੇ ਮਜ਼ਦੂਰ-ਮਿਹਨਤਕਸ਼ ਲੋਕਾਂ ਤੇ ਹਮਲਾ ਕਰਦੀ ਹੈ ਅਤੇ ਉਸ ਦੇ ਜੀਵਨ ਨੂੰ ਹੇਠਾਂ ਡੇਗ ਕੇ ਆਪਣਾ ਮੁਨਾਫ਼ਾ ਵਧਾਉਣ ਵਿੱਚ ਕਾਮਯਾਬ ਹੁੰਦੀ ਹੈ। ਉਹ ਇਸ ਲਈ ਕਾਮਯਾਬ ਹੋ ਜਾਂਦੀ ਹੈ ਕਿ ਇਸ ਮਜ਼ਦੂਰ ਜਾਤ ਦੀਆਂ ਪਾਰਟੀਆਂ ਅਤੇ ਮਜ਼ਦੂਰ ਜਮਾਤ ਦੇ ਹੋਰ ਸੰਗਠਨ ਪਤਿਤ ਹੋ ਚੁੱਕੇ ਹੁੰਦੇ ਹਨ। ਉਸ ਤੋਂ ਪਹਿਲਾਂ ਦੇ ਮਜ਼ਦੂਰ ਰਾਜ ਖ਼ਤਮ ਹੋ ਗਏ ਹੁੰਦੇ ਹਨ। ਉਦਾਰੀਕਰਨ-ਵਿਸ਼ਵੀਕਰਨ ਵਿੱਚ ਇੱਕ ਜਮਾਤੀ ਜੰਗ ਹੈ, ਜਿਸ ਦੇ ਇੱਕ ਪਾਸੇ ਹੈ ਸਰਮਾਏਦਾਰੀ ਜਮਾਤ ਤੇ ਦੂਜੇ ਪਾਸੇ ਮਜ਼ਦੂਰ-ਮਿਹਨਤਕਸ਼। ਇਹ ਏਨਾ ਸਪੱਸ਼ਟ ਹੈ ਕਿ ਇੱਕ ਵੱਡੇ ਸੱਟੇਬਾਜ਼ ਪੂੰਜੀਪਤੀ ਨੇ ਖੁਦ ਹੀ ਕਿਹਾ ਕਿ ਉਨ੍ਹਾਂ ਦੇ ਵਰਗ ਨੇ ਇੱਕ ਜਮਾਤੀ ਜੰਗ ਛੇੜ ਰੱਖੀ ਹੈ ਅਤੇ ਇਹੀ ਉਹ ਜਿੱਤ ਰਿਹਾ ਹੈ।
ਰਾਜਨੀਤੀ ਹੈ ਕੀ ?  ਜਮਾਤਾਂ ਵਿੱਚ ਵੰਡੇ ਸਮਾਜ ਦੇ ਵਿੱਚ ਜਮਾਤਾਂ ਵਿਚਕਾਰ ਟਕਰਾਅ ਦੀ ਰਾਜਨੀਤੀ ਹੈ। ਵੱਖ ਵੱਖ ਜਮਾਤਾਂ ਸੁਚੇਤ ਜਾਂ ਅਚੇਤ ਤੌਰ ਤੇ ਆਪਣੇ ਹਿੱਤਾਂ ਦੀ ਪੂਰਤੀ ਲਈ ਆਪਸ ਵਿੱਚ ਟਕਰਾਉਂਦੀਆਂ ਹਨ। ਪੂੰਜੀਵਾਦੀ ਲੋਕ ਰਾਜ ਵਿੱਚ ਇਹ ਟਕਰਾ ਮੁੱਖ ਪਾਰਟੀਆਂ ਦੀ ਰਾਜਨੀਤਕ ਸਫਬੰਦੀ ਦਾ ਰੂਪ ਲੈ ਲੈਂਦਾ ਹੈ।ਇਸ ਬਾਰੇ ਟਕਰਾਅ ਦਾ ਇਹੀ ਉਦੇਸ਼ ਹੁੰਦਾ ਹੈ ਕਿ ਕਿਹੜੀ ਜਮਾਤ ਸਮਾਜ ਵਿੱਚ ਹਾਵੀ ਹੋਵੇਗੀ ਅਤੇ ਕੌਣ ਰਾਜ ਸੱਤਾ ਤੇ ਕਾਬਜ ਹੋ ਕੇ ਸਮਾਜ ਨੂੰ ਆਪਣੇ ਹਿੱਤ ਵਿੱਚ ਆਪਣੇ ਹਿਸਾਬ ਨਾਲ ਚਲਾਵੇਗਾ ? ਜ਼ਮਾਨਾ ਵਿਸ਼ਵੀ ਹੋ ਜਾਣ ਕਰਕੇ ਕਿਸੇ ਹੱਦ ਤੱਕ ਇਹ ਰਾਜਨੀਤੀ  ਵਿਸ਼ਵੀ ਪੱਧਰ ਦੀ ਹੋ ਗਈ ਹੈ।
ਦੂਜੀ ਸੰਸਾਰ ਜੰਗ ਪਿੱਛੋਂ ਇੱਕ ਸਮਾਂ ਸੀ ਜਦ ਮਜ਼ਦੂਰ ਜਮਾਤ ਕੌਮਾਂਤਰੀ ਪੈਮਾਨੇ ਤੇ ਜਥੇਬੰਦਕ ਸੀ। ਲਗਭਗ ਹਰ ਦੇਸ਼ ਵਿੱਚ ਉਸ ਦੀਆਂ ਮਜ਼ਬੂਤ ਪਾਰਟੀਆਂ ਸਨ ਅਤੇ ਕਈ ਦੇਸ਼ਾਂ ਵਿੱਚ ਰਾਜ ਵੀ ਕਾਇਮ ਸੀ, ਦੂਜੇ ਪਾਸੇ ਦੋ ਦੋ ਸੰਸਾਰ ਜੰਗਾਂ ਅਤੇ ਮਹਾਂਮੰਦੀ ਦੇ ਕਾਰਨ ਸਰਮਾਏਦਾਰੀ ਜਮਾਤ ਉਤਸ਼ਾਹਹੀਣ ਹੋਈ ਪਈ ਸੀ। ਅਜਿਹੇ ਵਿੱਚ ਸਰਮਾਏਦਾਰੀ ਜਮਾਤ ਨੂੰ ਪਿੱਛੇ ਹਟਣਾ ਪਿਆ ਤੇ ਦੁਨੀਆਂ ਭਰ ਵਿੱਚ ਕਲਿਆਣਕਾਰੀ ਰਾਜ ਕਾਇਮ ਹੋਏ। ਹੁਣ ਹਾਲਾਤ ਠੀਕ ਉਲਟੇ ਹਨ, ਅਜਿਹੇ ਵਿੱਚ ਜੇ ਮਜ਼ਦੂਰ ਮਿਹਨਤਕਸ਼ ਜਨਤਾ ਦੀ ਜ਼ਿੰਦਗੀ ਵਿੱਚ ਕੋਈ ਸੁਧਾਰ ਕਰਨਾ ਹੈ, ਉਸ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨੀਆਂ ਹਨ ਤਾਂ ਨਿੱਜੀਕਰਨ-ਉਦਾਰੀਕਰ ਦੀਆਂ ਨੀਤੀਆਂ ਨੂੰ ਪਲਟਣਾ ਹੋਵੇਗਾ। ਇਸ ਦਾ ਮਤਲਬ ਹੈ ਕਿ ਪਿਛਲੇ ਤਿੰਨ-ਚਾਰ ਦਹਾਕਿਆਂ ਦੀ ਜਮਾਤੀ ਲੜਾਈ ਵਿੱਚ ਮਜ਼ਦੂਰ ਵਰਗ ਦੀ ਜਿੱਤ ਅਤੇ ਸਰਮਾਏਦਾਰ ਜਮਾਤ ਦੀ ਹਾਰ।ਇਹ ਬੇਹੱਦ ਮੁਸ਼ਕਿਲ ਕੰਮ ਹੈ ਤੇ ਚੋਣਾਂ ਦੇ ਰਾਹੀਂ ਇਹ ਨਹੀਂ ਕੀਤਾ ਜਾ ਸਕਦਾ। ਸਾਰੀਆਂ ਹੀ ਸਰਮਾਏਦਾਰ ਪਾਰਟੀਆਂ ਸਰਮਾਏਦਾਰੀ ਜਮਾਤ ਦੀ ਸੇਵਾ ਲਈ  ਪ੍ਰਤੀਬੱਧ ਹਨ।ਇਸ ਲਈ ਉਨ੍ਹਾਂ ਵਿੱਚੋਂ ਜੋ ਮਰਜੀ ਪਾਰਟੀ ਚੋਣਾਂ ਜਿੱਤ ਕੇ ਸੱਤਾ ਵਿਚ ਆਵੇ ਉਹ ਨਿੱਜੀਕਰਨ ਉਦਾਰੀਕਰਨ ਦੀਆਂ ਨੀਤੀਆਂ ਨੂੰ ਨਹੀਂ ਪਲਟੇਗੀ। ਦੁਨੀਆਂ ਭਰ ਵਿੱਚ ਉਨ੍ਹਾਂ ਪਾਰਟੀਆਂ ਨੇ ਵੀ ਇਹ ਨਹੀਂ ਕਿਹਾ ਜਿੰਨ੍ਹਾਂ ਨੇ ਇਸ ਦਾ ਸਪੱਸ਼ਟ ਸ਼ਬਦਾਂ ਵਿੱਚ ਵਾਅਦਾ ਕੀਤਾ ਸੀ। ਗ੍ਰੀਸ ਦੀ ਸਿਰਜਾ ਪਾਰਟੀ ਉਨ੍ਹਾਂ ਵਿੱਚੋਂ ਇੱਕ ਹੈ। ਅਜਿਹੇ ਵਿੱਚ ਸੱਤਾ ਵਿੱਚ ਆਈ ਕਿਸੇ ਵੀ ਸਰਮਾਏਦਾਰ ਪਾਰਟੀ ਲਈ ਸਿਰਫ ਇਹੀ ਵਿਕਲਪ ਬਚਦਾ ਹੈ ਕਿ ਉਹ ਮਜ਼ਦੂਰ ਮਿ੍ਤਕ ਜਨਤਾ ਦਾ ਧਿਆਨ ਭਟਕਾਵੇ ਦਹਿਸ਼ਤਗਰਦੀ, ਦੇਸ਼ ਭਗਤੀ ਇਸ ਦੇ ਕੁਝ ਤਰੀਕੇ ਹਨ।
ਇੱਕ ਦੂਸਰੇ ਕੋਣ ਤੋਂ ਵੀ ਮਾਮਲੇ ਨੂੰ ਦੇਖੀਏ। ਸੰਘ ਦੇ ਹਿੰਦੂ ਫਾਸੀਵਾਦੀਅਾਂ ਦੀ ਰਣਨੀਤੀ ਹੈ ਕਿ ਭਾਂਤ-ਭਾਂਤ ਦੇ ਤਰੀਕਿਆਂ ਨਾਲ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਹਿੰਦੂਆਂ ਨੂੰ ਲਾਮਬੰਦ ਕੀਤਾ ਜਾਵੇ, ਜਿਸ ਨਾਲ ਹਿੰਦੂ ਰਾਸ਼ਟਰ ਕਾਇਮ ਕਰਨ ਵੱਲ ਵਧਿਅਾ ਜਾ ਸਕੇ। ਇਸ ਦੇ ਲਈ ਮੰਦਰ,ਬਰਾਬਰ ਆਚਾਰ ਕੋਡ ਅਾਫ ਕੰਡਕਟ,ਕਸ਼ਮੀਰ,ਧਾਰਾ-370,ਪਾਕਿਸਤਾਨ, ਦਹਿਸ਼ਤਗਰਦੀ ਅਾਦਿ ਸਭ ਦੀ ਵਰਤੋਂ ਕੀਤੀ ਜਾਂਦੀ ਹੈ। ਸੰਘੀਆਂ ਨੇ ਇਸ ਸਾਰੇ ਵਿੱਚ ਕਾਫ਼ੀ ਸਫਲਤਾ ਹਾਸਲ ਕੀਤੀ ਹੈ।ਇਹ ਕਾਮਯਾਬੀ ਏਨੀ ਹੈ ਕਿ ਨਾ ਸਿਰਫ ਸੰਘੀ ਆਪਣੇ ਦਮ ਤੇ ਕੇਂਦਰ ਵਿੱਚ ਸੱਤਾ ਹਾਸਲ ਕਰ ਸਕੇ ਬਲਕਿ ਉਨ੍ਹਾਂ ਨੇ ਹੋਰਨਾਂ ਪੂੰਜੀਵਾਦੀ ਪਾਰਟੀਆਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਮੁਸਲਮਾਨਾਂ ਤੋਂ ਦੂਰੀ ਬਣਾਉਣ। ਅੱਜ ਅਖੌਤੀ ਧਰਮ ਨਿਰਪੱਖ ਪਾਰਟੀਆਂ ਵੀ ਚੋਣਾਂ ਵਿੱਚ ਮੁਸਲਮਾਨਾਂ ਨੂੰ ਉਮੀਦਵਾਰ ਬਣਾਉਣ ਤੋਂ ਕਤਰਾਉਂਦੀਆਂ ਹਨ। ਮੁਸਲਮਾਨਾਂ 'ਤੇ ਸਰਕਾਰੀ-ਗੈਰ ਸਰਕਾਰੀ ਹਮਲਿਆਂ 'ਤੇ ਚੁੱਪ ਧਾਰ ਲੈਂਦੀਆਂ ਹਨ। ਮੁਸਲਮਾਨ ਜਨਤਕ ਜੀਵਨ ਤੋਂ ਗਾਇਬ ਹੁੰਦੇ ਜਾ ਰਹੇ ਹਨ। ਕਾਂਗਰਸੀਆਂ ਨੇ ਵੀ ਇਹ ਰਣਕੌਸਲ ਅਪਣਾ ਲਿਆ ਹੈ ਕਿ ਹਿੰਦੂਆਂ ਨੂੰ ਜ਼ਰਾ ਵੀ ਨਾਰਾਜ਼ ਨਾ ਕਰੋ।ਅਜਿਹੇ ਵਿਚ ਕੀ ਹਿੰਦੂ ਮੁਸਲਮਾਨ ਬਹਿਸ ਤੋਂ ਟਾਲ ਵੱਟ ਕੇ ਕੀ ਮਾਮਲੇ ਨੂੰ ਹੱਲ ਕੀਤਾ ਜਾ ਸਕਦਾ ਹੈ ? ਕੀ ਸੰਘੀਆਂ ਵੱਲੋਂ ਮੁਸਲਮਾਨਾਂ ਤੇ ਬੇਰੋਕ ਭੌਤਿਕ ਅਤੇ ਮਾਨਸਿਕ ਹਮਲਿਆਂ ਨੂੰ ਅੱਖਾਂ ਤੋਂ ਉਹਲੇ ਕਰਕੇ ਸਿਰਫ਼ ਜ਼ਿੰਦਗੀ ਦੀਆਂ ਮੁਨਿਅਾਦੀ ਸਮੱਸਿਆਵਾਂ ਦੀ ਚਰਚਾ ਕਰਕੇ ਇਸ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ ? ਇਸ ਦਾ ਸਪੱਸ਼ਟ ਜਵਾਬ ਹੈ--ਨਹੀਂ। ਅਤੇ ਕੁਝ ਨਹੀਂ ਤਾਂ ਪਿਛਲੇ ਤਿੰਨ ਦਹਾਕਿਆਂ ਦਾ ਇਤਿਹਾਸ ਹੀ ਇਸ ਨੂੰ ਪ੍ਰਮਾਣਿਤ ਕਰਦਾ ਹੈ , ਜਿਸ ਵਿੱਚ ਜ਼ਿੰਦਗੀ ਦੀਆਂ ਬੁਨਿਅਾਦੀ ਸਮੱਸਿਆਵਾਂ ਦੇ ਉੱਪਰ ਸੰਘ ਦੀ ਹਿੰਦੂ ਫਿਰਕਾਪ੍ਰਸਤੀ ਹਾਵੀ ਹੁੰਦੀ ਗਈ ਹੈ। ਉਦਾਰੀਕਰਨ ਸੰਸਾਰੀਕਰਨ ਦੇ ਡੂੰਘਾ ਹੋਣ ਦੇ ਨਾਲ ਜ਼ਿੰਦਗੀ ਦੀਆਂ ਬੁਨਿਅਾਦੀ ਸਮੱਸਿਆਵਾਂ ਜਿੰਨੀਆਂ ਵਿਸ਼ਾਲ ਹੁੰਦੀਆਂ ਗਈਆਂ ਹਨ, ਸੰਘ ਦੀ ਹਿੰਦੂ ਫਿਰਕਾਪ੍ਰਸਤੀ ਦਾ ਪ੍ਰਭਾਵ ਵੀ ਉਨ੍ਹਾਂ ਹੀ ਵਧਦਾ ਗਿਆ ਹੈ। ਅਜਿਹਾ ਨਹੀਂ ਹੈ ਕਿ ਰੋਟੀ -ਰੋਜ਼ੀ ਦੀ ਸਮੱਸਿਆ ਦੇ ਮਾਰੇ ਲੋਕ ਫ਼ਿਰਕਾਪ੍ਰਸਤੀ ਤੋਂ ਦੂਰ ਹੁੰਦੇ ਗਏ ਹਨ। ਇਸ ਦੇ ਠੀਕ ਉਲਟ ਰੋਟੀ ਰੋਜ਼ੀ ਦੀ ਸਮੱਸਿਆ ਦੇ ਬਰਕਰਾਰ ਹੋਣ ਦੇ ਨਾਲ ਹਿੰਦੂ ਫਾਸ਼ੀਵਾਦ ਮਜ਼ਬੂਤ ਹੁੰਦਾ ਗਿਆ ਹੈ।ਸਰਮਾਏਦਾਰੀ ਜਮਾਤ ਇਨ੍ਹਾਂ ਦੇ ਸੰਬੰਧ ਨੂੰ ਅੱਛੀ ਤਰ੍ਹਾਂ ਸਮਝਦੀ ਹੈ ਇਸ ਲਈ ਉਦਾਰੀਕਰਨ-ਸੰਸਾਰੀਕਰਨ ਦੇ ਦੌਰ ਵਿੱਚ ਉਸ ਨੇ ਸਮਾਜ ਦੀਆਂ ਸਾਰੀਆਂ ਵੰਡ ਪਾਊ ਸ਼ਕਤੀਆਂ ਨੂੰ ਪਾਲਿਆ ਪੋਸਿਆ ਹੈ। ਸਰਮਾਏਦਾਰੀ ਜਮਾਤ ਜਾਣਦੀ ਹੈ ਕਿ ਉਦਾਰੀਕਰਨ-ਸੰਸਾਰੀਕਰਨ ਦੀਆਂ ਨੀਤੀਆਂ ਦੇ ਕਾਰਨ ਮਜ਼ਦੂਰ ਮਿਹਨਤਕਸ਼ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾਵੇਗੀ।
ਅਜਿਹੀ ਹਾਲਤ ਵਿੱਚ ਉਹ ਲੋਕ-ਬਗਾਵਤ ਵੱਲ ਨਾ ਵਧਣ ਇਸ ਲਈ ਜ਼ਰੂਰੀ ਹੈ ਕਿ ਇਸ ਨੂੰ ਦੂਸਰੀ ਦਿਸ਼ਾਂ ਵਿੱਚ ਮੋੜਾ ਦਿੱਤਾ ਜਾਵੇ। ਭਾਰਤੀ ਹਿੰਦੂਫਿਰਕਾਪ੍ਰਸਤੀ ਬੜੇ ਕੰਮ ਦੀ ਚੀਜ਼ ਹੈ। ਇਸ ਲਈ ਇਸ ਕਾਲ ਵਿਚ ਸੰਘ ਅਤੇ ਭਾਜਪਾ ਨੂੰ ਸਰਮਾਏਦਾਰੀ ਜਮਾਤ ਨੇ ਖ਼ੂਬ ਹੱਲਾਸ਼ੇਰੀ ਦਿੱਤੀ ਹੈ। ਇਸ ਦੇ ਸਿੱਟੇ ਵਜੋਂ ਸੰਘੀ ਕੇਂਦਰ ਦੀ ਸੱਤਾ ਤੱਕ ਜਾ ਪਹੁੰਚੇ ਹਨ। ਅਜਿਹੀ ਹਾਲਤ ਵਿੱਚ ਸੰਘ ਦੀ ਹਿੰਦੂ ਫਾਸ਼ੀਵਾਦੀ ਰਾਜਨੀਤੀ ਨਾਲ ਸਿਰਫ਼ ਸਿੱਧੇ ਤੌਰ ਤੇ ਹੀ ਟਕਰਾਇਅਾ ਜਾ ਸਕਦਾ ਹੈ। ਲੋਕਾਂ ਦੀਆਂ ਬੁਨਿਆਦੀ ਸਮਸਿਆਵਾਂ ਨੂੰ ਉਠਾ ਕੇ ਇਸ ਦੀ ਨੀਂਦ ਨਹੀਂ ਖਿਸਕਾਈ ਜਾ ਸਕਦੀ। ਇਸ ਦੇ ਲਈ ਮਜ਼ਦੂਰ ਮਿਹਨਤਕਸ਼ ਜਨਤਾ ਦੇ ਸਾਹਮਣੇ ਹਿੰਦੂ ਫਾਸੀਵਾਦੀ ਰਾਜਨੀਤੀ ਦਾ ਪਰਦਾਫਾਸ਼ ਕਰਨਾ ਹੋਵੇਗਾ। ਸਰਮਾਏਦਾਰੀ ਜਮਾਤ ਅਤੇ ਅੱਜ ਦੇ ਛੋਟੇ ਪੂੰਜੀਵਾਦੀਅਾਂ ਨਾਲ ਇਸ ਦੇ ਅਸਲੀ ਸੰਬੰਧ ਨੂੰ ਉਜਾਗਰ ਕਰਨਾ ਹੋਵੇਗਾ। ਇਹ ਠੋਕ ਵਜਾ ਕੇ ਦੱਸਣਾ ਹੋਵੇਗਾ ਕਿ ਸੰਘ ਦੇ ਹਿੰਦੂ ਫਾਸੀਵਾਦੀ ਦੇਸ਼ ਦੇ ਇੱਕ ਪਾਸੇ ਹਿੰਦੂ ਰਾਸ਼ਟਰ ਦੀ ਸਥਾਪਨਾ ਹੈ ਤੇ ਦੂਜੇ ਪਾਸੇ ਪੂੰਜੀਪਤੀ ਵਰਗ ਦੀ ਨੰਗੀ ਚਿੱਟੀ ਤਾਨਾਸ਼ਾਹੀ। ਇਹ ਖੁਦ ਬਹੁਗਿਣਤੀ ਹਿੰਦੂਆਂ ਦੀ ਹੀ ਗੁਲਾਮੀ ਦਾ ਮਾਧਿਅਮ ਹੈ--ਸਵਰਨ ਹਿੰਦੂਆਂ ਦੀ ਵੀ। ਇਹ ਸਾਬਤ ਕਰਨਾ ਹੋਵੇਗਾ ਕਿ ਸਮਾਜ ਦੀ ਕਿੱਸ ਇਹ ਕਿਸੇ ਨੂੰ ਦੋਮ ਦਰਜੇ ਦੇ ਨਾਗਰਿਕ ਬਣਾ ਕੇ ਬਾਕੀ ਸਮਾਜ ਆਜ਼ਾਦ ਨਹੀਂ ਰਹਿ ਸਕਦਾ। ਇਹ ਵੀ ਦੱਸਣਾ ਹੋਵੇਗਾ ਕਿ ਪੁੰਜੀਵਾਦੀ ਸਮਾਜ ਦਾ ਫਾਸ਼ੀਵਾਦ ਵੱਲ ਵਧਣ ਦਾ ਮਤਲਬ ਹੀ ਹੈ ਕਿ ਇਹ ਆਪਣੀ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਕਰ ਸਕਦਾ। ਇਸ ਲਈ ਇਹ ਫਾਸ਼ੀਵਾਦ ਦੇ ਨਕਾਰਾਤਮਿਕ ਹੱਲ ਵੱਲ ਵਧ ਰਿਹਾ ਹੈ। ਕਿ ਸਵਾਲ ਸਿਰਫ ਮੁਸਲਮਾਨਾਂ ਦਾ ਨਹੀਂ ਸਵਾਲ ਪੂਰੇ ਸਮਾਜ ਦਾ ਹੈ ਕਿ ਸਮਾਜ ਦੀਆਂ ਪਿਛਾਖੜੀ ਸ਼ਕਤੀਆਂ ਨੂੰ ਇਸ ਗੱਲ ਦੀ ਛੋਟ ਦਿੱਤੀ ਜਾ ਸਕਦੀ ਹੈ ਕਿ ਬੂਰੇ ਸਮਾਜ ਨੂੰ  ਹਨੇਰੇ ਦੇ ਯੁੱਗ ਵਿੱਚ ਲੈ ਜਾਣ। ਯਾਨੀ ਰਾਜਨੀਤਕ ਸੁਅਾਲ ਨੂੰ ਸਿਰਫ ਰਾਜਨੀਤਿਕ ਪੱਧਰ ਤੇ ਟਕਰਾਅ ਕੇ ਹੀ ਹੱਲ ਕੀਤਾ ਜਾ ਸਕਦਾ ਹੈ। ਇਸ ਦੇ ਬਦਲੇ ਆਰਥਿਕ ਸਮੱਸਿਆਵਾਂ ਨੂੰ ਰੱਖ ਕੇ ਰਾਜਨੀਤਕ ਸਵਾਲ ਨਹੀਂ ਨਿਪਟਾਇਆ ਜਾ ਸਕਦਾ। ਹਿੰਦੂ-ਮੁਸਲਮਾਨ ਬਹਿਸ ਨੂੰ ਰੋਜ਼ੀ-ਰੋਟੀ ਦੇ ਸਵਾਲ ਨਾਲ ਨਹੀਂ ਕੱਟਿਆ ਜਾ ਸਕਦਾ। ਇਸ ਲਈ ਹਿੰਦੂ ਫਾਸੀਵਾਦੀ ਰਾਜਨੀਤੀ ਦਾ ਸਮੁੱਚਾ ਪਰਦਾਫਾਸ਼ ਕਰਨਾ ਜ਼ਰੂਰੀ ਹੈ।(ਕਰਟਸੀ ਨਾਗਰਿਕ,ਮਈ,19)
ਪੇਸਕਸ਼: ਡਾ: ਅਜੀਤਪਾਲ ਸਿੰਘ  ਅੈਮ ਡੀ
ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ