ਆਵੇਕ ਐਜੂਕੇਸ਼ਨ ਫਾਊਂਡੇਸ਼ਨ ਵੱਲੋਂ ਸੈਨੇਟਾਇਜ਼ਰ ਤੇ ਘਰ ਦੇ ਬਣੇ ਮਾਸਕ ਵੰਡੇ
Tue 12 May, 2020 0ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 12 ਮਈ 2020
ਕਰੋਨਾ ਵਾਇਰ ਮਹਾਂਮਾਰੀ ਦੌਰਾਨ ਆਵੇਕ ਐਜੂਕੇਸ਼ਨ ਫਾਊਡੇਸ਼ਨ ਚੋਹਲਾ ਸਾਹਿਬ ਵੱਲੋਂ ਪਿਛਲੇ ਹਫ਼ਤੇ ਤੋਂ ਸੀ.ਐਚ.ਸੀ.ਸਰਹਾਲੀ ਵਿਖੇ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਅਗਗਵਾਈ ਹੇਠ ਹਸਪਤਾਲ ਵਿਖੇ ਸਿਹਤ ਕਰਮੀਆਂ ਤੇ ਮਰੀਜ਼ਾਂ ਨੂੰ ਘਰ ਦੇ ਬਣੇ ਮਾਸਕ ਅਤੇ ਸੈਨੇਟਾਇਜ਼ਰ ਦੀਆਂ ਸ਼ੀਸ਼ੀਆਂ ਵੰਡੀਆਂ ਜਾ ਰਹੀ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੀਤ ਪ੍ਰਧਾਨ ਸਿ਼ੰਨਾਗ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵੱਲੋਂ ਹਸਪਤਾਲ ਸਰਹਾਲੀ ਵਿਖੇ ਸਿਹਤ ਮੁਲਾਜ਼ਮਾਂ ਅਤੇ ਆਉਣ ਵਾਲੇ ਸੈਂਕੜੇ ਮਰੀਜ਼ਾਂ ਨੂੰ ਘਰ ਦੇ ਬਣਕੇ ਮਾਸਕ ਅਤੇ ਸੈਨੇਟਾਇਜ਼ਰ ਦੀਆਂ ਸ਼ੀਸ਼ੀਆਂ ਵੰਡੀਆਂ ਜਾ ਰਹੀਆਂ ਤਾਂ ਜ਼ੋ ਕਿ ਕਰੋਨਾ ਵਾਇਰਸ ਤੋਂ ਸਭ ਦਾ ਬਚਾਅ ਹੋ ਸਕੇ।ਉਹਨਾਂ ਕਿਹਾ ਕਿ ਉਹਨਾਂ ਦੇ ਟੀਮ ਮੈਬਰਾਂ ਵੱਲੋਂ ਹਸਪਤਾਲ ਦੇ ਗੇਟ ਤੋਂ ਲੰਘਣ ਵਾਲੇ ਸੈਕੜੇ ਮਰੀਜ਼ਾਂ ਦੇ ਹੱਥ ਸੈਨੇਟਾਇਜ਼ ਕਰਵਾਏ ਜਾ ਰਹੇ ਹਨ ਤਾਂ ਜ਼ੋ ਇੰਨਫੈਕਸ਼ਨ ਦਾ ਖਤਰਾ ਘੱਟ ਸਕੇ।ਇਸ ਸਮੇਂ ਰਣਯੋਧ ਸਿੰਘ,ਸ਼ਮਿੰਦਰ ਕੌਰ,ਗੁਰਪਾਲ ਸਿੰਘ,ਹੈਲਥ ਇੰਸਪੈਕਟਰ ਬਿਹਾਰੀ ਲਾਲੀ,ਪ੍ਰਧਾਨ ਅਵਤਾਰ ਸਿੰਘ,ਹਰਦੀਪ ਸਿੰਘ ਸੰਧੂ,ਜ਼ਸਪਿੰਦਰ ਸਿੰਘ ਹਾਂਡਾ,ਬਲਰਾਜ ਸਿੰਘ ਗਿੱਲ ਆਦਿ ਹਾਜ਼ਰ ਸਨ।
Comments (0)
Facebook Comments (0)