ਖੁਦ ਅਮਿਤ ਸ਼ਾਹ ਹੀ ਪਾਰਟੀ ਫੰਡ ਦੇ ਨਾਮ ਤੋਂ ਤਿੰਨ ਕਰੋੜ ਰੁਪਏ ਮੰਗ ਰਹੇ ਹਨ

ਖੁਦ ਅਮਿਤ ਸ਼ਾਹ ਹੀ ਪਾਰਟੀ ਫੰਡ ਦੇ ਨਾਮ ਤੋਂ ਤਿੰਨ ਕਰੋੜ ਰੁਪਏ ਮੰਗ ਰਹੇ ਹਨ

ਚੰਡੀਗੜ੍ਹ : ਆਮ ਲੋਕਾਂ ਦੇ ਨਾਲ ਠੱਗਾ ਦੁਆਰਾ ਪੈਸਿਆ ਦੀ ਠੱਗੀ ਮਾਰਨਾ ਹੁਣ ਇਕ ਆਮ ਗੱਲ ਬਣ ਗਈ ਹੈ ਪਰ ਕਈਂ ਵਾਰ ਆਮ ਜਨਤਾਂ ਦੇ ਨਾਲ ਵੱਡੇ-ਵੱਡੇ ਮੰਤਰੀ ਵੀ ਇਨ੍ਹਾਂ ਠੱਗਾ ਦੇ ਲਪੇਟੇ ਵਿਚ ਫਸ ਜਾਂਦੇ ਹਨ। ਅਜਿਹਾ ਹੀ ਕੁੱਝ ਹੋਇਆ ਹਰਿਆਣਾ ਸਰਕਾਰ ਦੇ ਮੰਤਰੀ ਰਣਜੀਤ ਸਿੰਘ ਨਾਲ, ਪਰ ਆਪਣੀ ਵਰਤੀ ਗਈ ਸਤੱਰਕਤਾ ਕਾਰਨ ਉਹ ਇਸ ਠੱਗੀ ਦਾ ਸ਼ਿਕਾਰ ਹੋਣ ਤੋਂ ਬੱਚ ਗਏ।

 

 

ਦਰਅਸਲ ਮੰਤਰੀ ਰਣਜੀਤ ਸਿੰਘ ਨੂੰ ਬੀਤੀ 20 ਦਸੰਬਰ ਇਕ ਐਪ ਦੀ ਜਰੀਏ ਫੋਨ ਆਉਂਦਾ ਹੈ ਜਿਸ ਵਿਚ ਫੋਨ ਕਰਨ ਵਾਲਾ ਉਨ੍ਹਾਂ ਨੂੰ ਕਹਿੰਦਾ ਹੈ ਕਿ ਬੀਜੇਪੀ ਫੰਡ ਵਿਚ 3 ਕਰੋੜ ਰੁਪਏ ਦੇਵੋ। ਫੋਨ ਕਰਨ ਵਾਲੇ ਨੇ ਇਹ ਵੀ ਕਿਹਾ ਕਿ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਤੋਂ ਗੱਲ ਕਰ ਰਿਹਾ ਹੈ ਅਤੇ ਖੁਦ ਅਮਿਤ ਸ਼ਾਹ ਹੀ ਪਾਰਟੀ ਫੰਡ ਦੇ ਨਾਮ ਤੋਂ ਤਿੰਨ ਕਰੋੜ ਰੁਪਏ ਮੰਗ ਰਹੇ ਹਨ।

 

 

ਇਹ ਸੁਣ ਕੇ ਮੰਤਰੀ ਰਣਜੀਤ ਹੈਰਾਨ ਰਹਿ ਗਏ ਪਰ ਫਿਰ ਉਨ੍ਹਾਂ ਨੇ ਇਸ ਫੋਨ ਕਾਲ ਦੀ ਜਾਂਚ ਕਰਾਉਣ ਦਾ ਫੈਸਲਾ ਲਿਆ ਅਤੇ ਸਪੈਸਲ ਸੈੱਲ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਜਦੋਂ ਇਸ ਫੋਨ ਕਾਲ ਦੀ ਗਹਿਰਾਈ ਨਾਲ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਪਾਰਟੀ ਫੰਡ ਦੇ ਨਾਮ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਤੋਂ ਕੋਈ ਫੋਨ ਨਹੀਂ ਆਇਆ। ਬਲਕਿ ਇਹ ਮਾਮਲਾ ਠੱਗੀ ਨਾਲ ਜੁੜਿਆ ਹੋਇਆ ਹੈ।

 

 

ਸਪੈਸ਼ਲ ਸੈਲ ਨੇ ਆਪਣੀ ਜਾਂਚ ਅੱਗ ਵਧਾਉਂਦੇ ਹੋਏ ਜਗਤਾਰ ਸਿੰਘ ਅਤੇ ਓਪਕਾਰ ਸਿੰਘ ਨਾਮ ਦੇ ਦੋ ਵਿਅਕਤੀਆਂ ਨੂੰ ਗਿਰਫ਼ਤਾਰ ਕੀਤਾ ਹੈ। ਹਾਲਾਕਿ ਗ੍ਰਹਿ ਮੰਤਰੀ ਦੇ ਨਾਮ 'ਤੇ ਠੱਗੀ ਮਾਰਨ ਦੀ ਸਾਜਿਸ਼ ਰਚਣ 'ਤੇ ਇਨ੍ਹਾਂ ਦੀ ਕੀ ਭੂਮਿਕਾ ਸੀ ਇਸ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਅਜੇ ਜਾਰੀ ਹੈ।

 

 

ਦੱਸ ਦਈਏ ਕਿ ਰਣਜੀਤ ਸਿੰਘ ਨੇ ਇਸ ਵਾਰ ਅਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣਾਂ ਲੜੀਆਂ ਸਨ ਅਤੇ ਬਾਅਦ ਵਿਚ ਭਾਜਪਾ ਨੂੰ ਸਮੱਰਥਨ ਦੇਣ ਦਾ ਫੈਸਲਾ ਕੀਤਾ ਸੀ। ਹੁਣ ਉਹ ਖੱਟਰ ਸਰਕਾਰ ਵਿਚ ਬਿਜਲੀ ਮੰਤਰੀ ਹਨ।