ਸਬਰ ਤੇ ਸੰਤੋਖ -----ਪਰੀਤ ਰਾਮਗੜ੍ਹੀਆ
Sun 27 Jan, 2019 0ਸਬਰ ਤੇ ਸੰਤੋਖ -----ਪਰੀਤ ਰਾਮਗੜ੍ਹੀਆ
ਨਾ ਖੁਸ਼ ਕਰ ਸਕੀਆਂ ਦੌਲਤਾਂ
ਨਾ ਖੁਸ਼ ਕਰ ਸਕੇ ਤਖ਼ਤ ਤਾਜ
ਨਾ ਮਿਲੀ ਖੁਸ਼ੀ ਮਹਿਲਾਂ ਚੁਬਾਰਿਆਂ `ਚ...
ਸਬਰ ਤੇ ਸੰਤੋਖ ਦਾ ਗਹਿਣਾ
ਛੋਟੀ ਵੱਡੀ ਹਰ ਖੁਸ਼ੀ ਝੋਲੀ ਪਾ ਜਾਂਦਾ
ਕੀ ਗਰੀਬ ਕੀ ਸਰਮਾਏਦਾਰ
ਜਿੱਤ ਲੈ ਜਾਵੇ ਸਾਰਾ ਜਹਾਨ
ਸਮਝ ਗਿਆ ਜੋ ਜੀਣ ਦਾ ਸਲੀਕਾ
ਸਬਰ ਨੇ ਕੌੜਾ ਫਲ ਵੀ ਕੀਤਾ ਮਿੱਠਾ....
ਗਰੀਬ ਜਿਹਾ ਦਿਸਦਾ ਇਕ ਇਨਸਾਨ
ਮਿਹਨਤ ਕਰ ਕਰਦਾ ਕਮਾਈ
ਖੁਸ਼ ਹੋ ਜਾਂਦਾ ਤਾਂ ਵੀ
ਮਜ਼ਦੂਰੀ ਭਾਵੇਂ ਥੋੜ੍ਹੀ ਪਾਈ
ਦੋ ਵਕਤ ਦੀ ਰੋਟੀ ਸੀ ਕਮਾਈ
ਪ੍ਰਮਾਤਮਾ ਦਾ ਸ਼ੁਕਰ ਮਨਾਵੇ
ਭੁੱਖਾ ਨਾ ਕਦੇ ਸੌਣ ਤੂ ਦੇਵੇਂ
ਦੁਨੀਆ ਵਿਚ ਵਸਦੇ ਉਹ ਇਨਸਾਨ ਵੀ
ਭਰੀਆਂ ਤਿਜੌਰੀਆਂ ਵੱਡੇ ਮਹਿਲਾਂ ਵਿਚ
ਨੀਂਦ ਨਾ ਆਵੇ ਰਾਤਾਂ ਨੂੰ, ਰਹਿਣ ਬੇਚੈਨ
ਨੋਟਾਂ ਦੇ ਬਿਸਤਰੇ ਵੀ ਨਾ ਦਿਲ ਨੂੰ ਸਕੂਨ ਦੇਣ
ਸਬਰ ਤੇ ਸੰਤੋਖ ਰੱਖੀਂ ਦਿਲਾ
" ਪ੍ਰੀਤ " ਲੰਘ ਜਾਊਗੀ ਜਿੰਦ ਸੁੱਖਾਂ ਨਾਲ
ਮਿਲਿਆ ਨਾ ਸਕੂਨ ਰਾਜਿਆਂ ਤਾਈਂ
ਆਖਿਰ ਮਿੱਟੀ `ਚ ਮਿਲ ਜਾਣਾ
ਕਿਉਂ ਜਿੰਦਗੀ ਬਿਤਾਉਣੀ ਸਾੜਿਆਂ ਵਿਚ ਅਜਾਂਈ
ਪ੍ਰੀਤ ਰਾਮਗੜ੍ਹੀਆ
ਲੁਧਿਆਣਾ, ਪੰਜਾਬ
ਮੋਬਾਇਲ : +918427174139
E-mail : Lyricistpreet@gmail.com
Comments (0)
Facebook Comments (0)