ਤਰਨ ਤਾਰਨ ਵਿਖੇ ਨਿਰੰਕਾਰੀ ਬਾਲ ਸਮਾਗਮ ਦਾ ਆਯੋਜਨ ਕੀਤਾ ਗਿਆ।
Sat 15 Jun, 2024 0ਚੋਹਲਾ ਸਾਹਿਬ 15 ਜੂਨ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਦੇ ਹਨ ਅਤੇ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਦੇ ਹਨ, ਉਹ ਹਮੇਸ਼ਾ ਅੱਗੇ ਵਧਦੇ ਹਨ। ਇਹ ਵਿਚਾਰ ਤਰਨ ਤਾਰਨ ਵਿਖੇ ਨਿਰੰਕਾਰੀ ਸਤਿਸੰਗ ਭਵਨ ਵਿੱਚ ਹੋਏ ਨਿਰੰਕਾਰੀ ਬਾਲ ਸਮਾਗਮ ਵਿੱਚ ਐਡਵੋਕੇਟ ਵੀਨਾ ਗੁਲਾਟੀ ਨਿਰੰਕਾਰੀ ਜੀ ਨੇ ਪ੍ਰਗਟ ਕੀਤੇ। ਇਸ ਬਾਲ ਸਮਾਗਮ ਵਿੱਚ ਵੱਡੀ ਗਿਣਤੀ ੋਚ ਨਿਰੰਕਾਰੀ ਸ਼ਰਧਾਲੂਆਂ ਨੇ ਹਿੱਸਾ ਲਿਆ। ਇਸ ਮੌਕੇ ਪੱਟੀ, ਤਰਨ ਤਾਰਨ, ਗੋਇੰਦਵਾਲ ਸਾਹਿਬ, ਝਬਾਲ, ਚੋਹਲਾ ਸਾਹਿਬ, ਸ਼ਹਿਬਾਜ਼ਪੁਰ ਸਾਹਿਬ, ਭਿੱਖੀਵਿੰਡ, ਹਰੀਕੇ ਤੇ ਖੇਮਕਰਨ ਦੀ ਸਾਧ ਸੰਗਤ ਦੇ ਬੱਚਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਐਡਵੋਕੇਟ ਵੀਨਾ ਗੁਲਾਟੀ ਨਿਰੰਕਾਰੀ ਨੇ ਬੱਚਿਆਂ ਵੱਲੋਂ ਦਿੱਤੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਿਹੜੇ ਬੱਚੇ ਬਚਪਨ ਵਿੱਚ ਨਿਰੰਕਾਰੀ ਬਾਲ ਸੰਗਤ ਨਾਲ ਜੁੜ ਜਾਂਦੇ ਹਨ ਉਹ ਸਕਾਰਾਤਮਕ ਜੀਵਨ ਬਤੀਤ ਕਰਦੇ ਹਨ ਅਤੇ ਆਪਣੀ ਪੜ੍ਹਾਈ ਦੇ ਵਿਿਸ਼ਆਂ ਦੇ ਨਾਲ-ਨਾਲ ਹਰ ਖੇਤਰ ਵਿੱਚ ਸਫ਼ਲਤਾ ਹਾਸਲ ਕਰਦੇ ਹਨ। ਸਕੂਲਾਂ ਵਿੱਚ ਡਾਕਟਰ, ਇੰਜੀਨੀਅਰ, ਸਾਇੰਸਦਾਨ ਆਦਿ ਬਣਾਏ ਜਾਂਦੇ ਹਨ ਪਰ ਸਤਿਗੁਰੂ ਦੇ ਇਸ ਸਕੂਲ ਸਾਧ ਸੰਗਤ ਵਿੱਚ ਇਨਸਾਨ ਨੂੰ ਇਨਸਾਨ ਬਣਾਇਆ ਜਾਂਦਾ ਹੈ। ਉਹਨਾਂ ਅੱਗੇ ਕਿਹਾ ਕਿ ਜੋ ਬੱਚੇ ਅਧਿਆਤਮਿਕਤਾ ਨਾਲ ਜੁੜਦੇ ਹਨ, ਉਹ ਇੱਕ ਸੰਸਕ੍ਰਿਤ ਅਤੇ ਸੁੰਦਰ ਸਮਾਜ ਦੀ ਸਿਰਜਣਾ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ। ਇਸ ਤਰ੍ਹਾਂ ਦੇ ਸਮਾਗਮ ਵਿੱਚ ਭਾਗ ਲੈ ਕੇ ਬੱਚੇ ਅਨੁਸ਼ਾਸਨ, ਮਾਣ-ਸਨਮਾਨ ਅਤੇ ਇੱਕ ਦੂਜੇ ਦੀ ਮਦਦ ਕਰਨ ਦੀਆਂ ਭਾਵਨਾਵਾਂ ਵੀ ਸਿੱਖਦੇ ਹਨ। ਉਨ੍ਹਾਂ ਕਿਹਾ ਕਿ ਆਪਣੇ ਮਾਤਾ-ਪਿਤਾ ਅਤੇ ਬਜ਼ੁਰਗਾਂ ਦੀ ਸੇਵਾ ਕਰਨਾ ਆਪਣੇ ਜੀਵਨ ਦਾ ਉਦੇਸ਼ ਬਣਾਓ। ਜਿਹੜੇ ਬੱਚੇ ਆਪਣੇ ਮਾਤਾ-ਪਿਤਾ ਦੀ ਸੇਵਾ ਕਰਦੇ ਹਨ ਜਾਂ ਆਪਣੇ ਬਜ਼ੁਰਗਾਂ ਦਾ ਆਦਰ ਕਰਦੇ ਹਨ, ਉਹ ਜੀਵਨ ਵਿੱਚ ਹਮੇਸ਼ਾ ਤਰੱਕੀ ਕਰਦੇ ਹਨ। ਇਸ ਮੌਕੇ ਸੰਤ ਨਿਰੰਕਾਰੀ ਮੰਡਲ, ਤਰਨਤਾਰਨ ਦੇ ਮੁਖੀ ਪ੍ਰੇਮ ਕੁਮਾਰ ਜੀ ਨੇ ਐਡਵੋਕੇਟ ਵਿਨਾ ਗੁਲਾਟੀ ਖੰਨਾ ਜੀ, ਸਮੂਹ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਜੀਅ ਆਇਆਂ ਨੂੰ ਕਿਹਾ। ਉਹਨਾਂ ਕਿਹਾ ਕਿ ਸਤਿਗੁਰੂ ਦੇ ਬਚਨਾਂ ਨੂੰ ਕੇਵਲ ਸੁਣਨਾ ਹੀ ਨਹੀਂ ਚਾਹੀਦਾ ਸਗੋਂ ਇਨ੍ਹਾਂ ਸ਼ਬਦਾਂ ਨੂੰ ਜੀਵਨ ਵਿੱਚ ਅਪਨਾਉਣਾ ਚਾਹੀਦਾ ਹੈ। ਸਤਿਗੁਰੂ ਮਾਤਾ ਜੀ ਵੀ ਇਹੀ ਸੰਦੇਸ਼ ਦੇ ਰਹੇ ਹਨ ਕਿ ਸਾਨੂੰ ਸੁਖੀ ਜੀਵਨ ਜਿਊਣ ਲਈ ਉਸਾਰੂ ਜੀਵਨ ਜਿਊਣਾ ਚਾਹੀਦਾ ਹੈ। ਬੱਚਿਆਂ ਨੇ ਅਧਿਆਤਮਕ ਗੀਤ, ਕਵਿਤਾਵਾਂ, ਸਕਿਟ ਅਤੇ ਸਪੀਚ ਰੂਪ ਵਿੱਚ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਵਿੱਚ ਬੱਚਿਆਂ ਵੱਲੋਂ ਅਧਿਆਤਮਿਕ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ। ਇਨ੍ਹਾਂ ਸਾਰੀਆਂ ਪੇਸ਼ਕਾਰੀਆਂ ਦਾ ਅਰਥ ਇਹ ਸੀ ਕਿ ਬੱਚਿਆਂ ਦਾ ਜੀਵਨ ਸੁੰਦਰ ਢੰਗ ਨਾਲ ਵਿਕਸਿਤ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਸਕਾਰਾਤਮਕ ਰਵੱਈਆ ਰੱਖਣਾ ਚਾਹੀਦਾ ਹੈ।
Comments (0)
Facebook Comments (0)