
ਆਵੇਕ ਐਜੂਕੇਸ਼ਨ ਫਾਊਂਡੇਸ਼ਨ ਵੱਲੋਂ ਸਿਹਤ ਮੁਲਾਜ਼ਮਾਂ ਨੂੰ 350 ਐਨ 95 ਮਾਸਕ ਤੇ ਸੈਨੇਟਾਇਜ਼ਰ ਵੰਡੇ
Wed 13 May, 2020 0
ਔਖੇ ਸਮੇਂ ਵਿੱਚ ਵੀ ਸੰਸਥਾ ਵੱਲੋਂ ਨਿਭਾਈ ਜਾ ਰਹੀ ਸੇਵਾ ਸ਼ਲਾਘਾਯੋਗ ਕਦਮ-ਡਾ: ਗਿੱਲ
ਚੋਹਲਾ ਸਾਹਿਬ 13 ਮਈ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕਰੋਨਾ ਵਾਇਰਸ ਮਹਾਂਮਾਰੀ ਦੌਰਾਨ ਜਿੱਥੇ ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਜਰੂਰਤਮੰਦਾਂ ਦੀ ਵੱਖ ਵੱਖ ਤਰੀਕਿਆਂ ਨਾਲ ਮਦਦ ਕਰ ਰਹੀਆਂ ਹਨ ਉੱਥੇ ਬਲਾਕ ਸਿੱਖਿਆ ਦਫ਼ਤਰ ਚੋਹਲਾ ਸਾਹਿਬ ਵਿਖੇ ਸੇਵਾਵਾਂ ਨਿਭਾ ਰਹੇ ਸਿ਼ਨਾਗ ਸਿੰਘ ਸੰਧੂ ਅਤੇ ਸ਼ਮਿੰਦਰ ਕੌਰ ਰੰਧਾਵਾ ਵੱਲੋਂ ਬਣਾਈ ਗਈ ਇਲਾਕੇ ਦੀ ਮਹਾਂਨ ਸਮਾਜਸੇਵੀ ਸੰਸਥਾ ਆਵੇਕ ਐਜੂਕੇਸ਼ਨ ਫਾਊਂਡੇਸ਼ਨ ਨੇ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਦੇ ਮੁਲਾਜ਼ਮਾਂ ਅਤੇ ਮਰੀਜ਼ਾਂ ਨੂੰ ਮਾਸਕ ਅਤੇ ਸੈਨੇਟਾਇਜ਼ਰ ਵੰਡਕੇ ਸੇਵਾ ਨਿਭਾਈ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੀਤ ਪ੍ਰਧਾਨ ਸਿ਼ਨਾਗ ਸਿੰਘ ਸੰਧੂ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵੱਲੋਂ ਕਰੋਨਾ ਵਾਇਰਸ ਮਹਾਂਮਾਰੀ ਦੌਰਾਨ ਸ਼ੁਰੂ ਤੋਂ ਹੀ ਸੀ.ਐਚ.ਸੀ.ਸਰਹਾਲੀ ਵਿਖੇ ਮਾਸਕ ਅਤੇ ਸੈਨੇਟਾਇਜ਼ਰ ਵੰਡੇ ਜਾ ਰਹੇ ਹਨ।ਉਹਨਾਂ ਕਿਹਾ ਕਿ ਉਹਨਾਂ ਦੀ ਸੰਸਥਾ ਵੱਲੋਂ ਹੁਣ ਤੱਕ 10 ਹਜ਼ਾਰ ਘਰਦੇ ਮਾਸਕ ਅਤੇ 5200 ਸੈਨੇਟਾਇਜ਼ਰ ਵੰਡੇ ਜਾ ਚੁੱਕੇ ਹਨ।ਉਹਨਾਂ ਕਿਹਾ ਕਿ ਅੱਜ ਉਹਨਾਂ ਦੀ ਸੰਸਥਾ ਵੱਲੋਂ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਦੀ ਯੋਗ ਰਹਿਨੁਮਾਈ ਹੇਠ 350 ਐਨ.95 ਮਾਸਕ ਤੇ 600 ਸੈਨੇਟਾਇਜ਼ਰ ਸਿਹਤ ਵਿਭਾਗ ਦੇ ਮੁਲਾਜ਼ਮਾਂ ਨਰਸਾਂ,ਡਾਕਟਰ,ਸਫਾਈ ਕਰਮਚਾਰੀ,ਦਫਤਰੀ ਅਮਲਾ,ਐਕਸਰੇ ਵਿਭਾਗ,ਟੀ.ਵੀ.ਵਿਭਾਗ, ਐਮਰਜੈਸੀ ਵਿਭਾਗ,ਅੱਖ ਵਿਭਾਗ,ਹੋਮਿਓਪੈਥਿਕ ਵਿਭਾਗ,ਆਸ਼ਾ ਵਰਕਰਜ਼,ਹੈਲਥ ਵਰਕਰਜ,ਏ.ਐਨ.ਐਮਜ਼਼ ਆਦਿ ਨੂੰ ਵੰਡੇ ਗਏ ਹਨ।ਇਥੇ ਇਹ ਵੀ ਜਿਕਰਯੋਗ ਹੈ ਕਿ ਇਸ ਸੰਸਥਾ ਵੱਲੋਂ ਹਸਪਤਾਲ ਦੇ ਗੇਟ ਤੋਂ ਦਾਖਲ ਹੋਣ ਵਾਲੇ ਰੋਜ਼ਾਨਾ ਮਰੀਜ਼ਾਂ,ਸਿਹਤ ਮੁਲਾਜ਼ਮਾਂ ਦੇ ਹੱਥ ਸੈਨੇਟਾਇਜ਼ਰ ਕਰਵਾਏ ਜਾ ਰਹੇ ਹਨ ਅਤੇ ਜਰੂਰਤਮੰਦਾਂ ਨੂੰ ਰੋਜ਼ਾਨਾ ਘਰ ਦੇ ਬਣੇ ਮਾਸਕ ਅਤੇ ਸੈਨੇਟਾਇਜ਼ਰ ਦੀਆਂ ਸ਼ੀਸ਼ੀਆਂ ਵੀ ਵੰਡੀਆਂ ਜਾ ਰਹੀਆਂ ਹਨ।ਇਸ ਸਮੇਂ ਡਾ: ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਆਵੇਕ ਐਜੂਕੇਸ਼ਨ ਫਾਊਂਡੇਸ਼ਨ ਕਰੋਨਾ ਮਹਾਂਮਾਰੀ ਦੌਰਾਨ ਵੀ ਜਰੂਰਤਮੰਦਾਂ ਦੀ ਸੇਵਾ ਕਰ ਰਹੀ ਹੈ ਜੋ ਸ਼ਲਾਘਾਯੋਗ ਕਦਮ ਹੈ।ਇਸ ਸਮੇਂ ਸ਼ਮਿੰਦਰ ਕੌਰ ਰੰਧਾਵਾ,ਰਣਯੋਧ ਸਿੰਘ ਰੱਤੋਕੇ,ਗੁਰਪਾਲ ਸਿੰਘ ਚੋਹਲਾ ਸਾਹਿਬ,ਬਾਬਾ ਸ਼ਮਸ਼ੇਰ ਸਿੰਘ,ਬਾਬਾ ਸੁਖਦਰਸ਼ਨ ਸਿੰਘ,ਅਕਾਸ਼ਦੀਪ ਸਿੰਘ,ਅਮਰਜੀਤ ਸਿੰਘ,ਨਿਸ਼ਾਨ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)