25 ਦੇ ਅੰਦੋਲਨ ਵਿੱਚ ਆਂਗਣਵਾੜੀ ਵਰਕਰਾਂ ਵੀ ਦੇਣਗੀਆਂ ਸਾਥ :- ਜਤਿੰਦਰ ਕੌਰ ਭੈਲ
Thu 24 Sep, 2020 0ਚੋਹਲਾ ਸਾਹਿਬ 24 ਸਤੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਿੱਲ ਪਾਸ ਕਰਨ ਨਾਲ ਜਿੱਥੇ ਕਿਸਾਨਾਂ,ਮਜਦੂਰਾਂ,ਦੁਕਾਨਦਾਰਾਂ ਆਦਿ ਦੇ ਹਿਰਦੇ ਵਲੂੰਧਰੇ ਗਏ ਹਨ ਉੱਥੇ ਦੇਸ਼ ਦਾ ਹਰ ਨਾਗਰਿਕ ਇਸ ਫੈਸਲੇ ਤੋਂ ਤੰਗ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਂਗਣਵਾੜੀ ਵਰਕਰ ਯੂਨੀਅਨ ਚੋਹਲਾ ਸਾਹਿਬ ਦੀ ਪ੍ਰਧਾਨ ਜਤਿੰਦਰ ਕੌਰ ਭੈਲ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ।ਅੱਗੇ ਬੋਲਦੇ ਹੋਏ ਜਤਿੰਦਰ ਕੌਰ ਭੈਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਮਾਰੂ ਨੀਤੀਆਂ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਮੰਡੀ ਬੋਰਡ ਬਿਜਲੀ ਬੋਰਡ ਭੰਗ ਕਰਕੇ ਅਮੀਰ ਘਰਾਣਿਆਂ ਦੇ ਹੱਥਾਂ ਵਿੱਚ ਸਾਰੀ ਤਾਕਤ ਦੇਣ ਦੀ ਤਾਕ ਵਿੱਚ ਹੈ।ਉਹਨਾਂ ਕਿਹਾ ਕਿ ਜੇਕਰ ਇਹ ਬਿੱਲ ਕਾਨੂੰਨ ਬਣ ਗਿਆ ਤਾਂ ਕੇਂਦਰ ਸਰਕਾਰ ਕਿਸਾਨਾਂ,ਮਜਦੂਰਾਂ ਅਤੇ ਆਮ ਲੋਕਾਂ ਦੀ ਅਮੀਰ ਲੋਕਾਂ ਰਾਹੀਂ ਲੁੱਟ ਕਰੇਗੀ।ਉਹਨਾਂ ਕਿਹਾ ਕਿ ਇਸ ਕਾਲੇ ਕਾਨੂੰਨ ਖਿਲਾਫ ਕਿਸਾਨ ਸੰਘਰਸ਼ ਕਮੇਟੀ ਅਤੇ ਹੋਰ ਯੂਨੀਅਨਾਂ 25 ਸਤੰਬਰ ਨੂੰ ਅੰਦਲੋਨ ਕਰ ਰਹੀਆਂ ਹਨ ਇਸ ਅੰਦੋਲਨ ਵਿੱਚ ਆਗਣਵਾੜੀ ਵਰਕਰਾਂ ਦੀ ਸਾਥ ਦੇਣਗੀਆਂ।
Comments (0)
Facebook Comments (0)