ਸਵੱਛ ਭਾਰਤ ਮਿਸ਼ਨ ਅਤੇ ਜਲ ਸ਼ਕਤੀ ਅਭਿਆਨ ਸਬੰਧੀ ਦੀਵਾਰ ਉੱਤੇ ਬਣਾਈਆਂ ਗਈਆ ਚਿੱਤਰਕਾਰੀਆਂ ਨੂੰ ਕੀਤਾ ਸ਼ਹਿਰ ਵਾਸੀਆਂ ਨੂੰ ਸਮਰਪਿਤ

ਸਵੱਛ ਭਾਰਤ ਮਿਸ਼ਨ ਅਤੇ ਜਲ ਸ਼ਕਤੀ ਅਭਿਆਨ ਸਬੰਧੀ ਦੀਵਾਰ ਉੱਤੇ ਬਣਾਈਆਂ ਗਈਆ ਚਿੱਤਰਕਾਰੀਆਂ ਨੂੰ ਕੀਤਾ ਸ਼ਹਿਰ ਵਾਸੀਆਂ ਨੂੰ ਸਮਰਪਿਤ

ਤਰਨ ਤਾਰਨ, 19 ਜੁਲਾਈ :

ਡਿਪਟੀ ਕਮਿਸ਼ਨਰ ਤਰਨ ਤਾਰਨ (ਵਾਧੂ ਚਾਰਜ) ਸ੍ਰੀ ਸੰਦੀਪ ਰਿਸ਼ੀ ਨੇ ਅੱਜ ਸੂਚਨਾ ਤੇ ਪ੍ਰਸਾਰਣ ਮੰਤਰਾਲਿਆ ਫੀਲਡ ਅਊਟਰੀਚ ਬਿਊਰੋ ਜਲੰਧਰ ਵੱਲੋਂ ਸਵੱਛ ਭਾਰਤ ਮਿਸ਼ਨ ਅਤੇ ਜਲ ਸ਼ਕਤੀ ਅਭਿਆਨ ਸਬੰਧੀ ਐੱਸ. ਡੀ. ਐੱਮ. ਦਫ਼ਤਰ ਤਰਨ ਤਾਰਨ ਦੀ ਦੀਵਾਰ ਉੱਤੇ ਬਣਾਈਆਂ ਗਈਆ ਚਿੱਤਰਕਾਰੀਆਂ ਦਾ ਰਸਮੀਂ ਉਦਘਾਟਨ ਕਰਕੇ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ।ਇਸ ਮੌਕੇ ਵਿਭਾਗ ਵੱਲੋਂ ਸ੍ਰੀ ਕਵੀਸ਼ ਦੱਤ ਅਤੇ ਤਹਿਸੀਲਦਾਰ ਤਰਨ ਤਾਰਨ ਸ੍ਰੀ ਰਮੇਸ਼ ਕੁਮਾਰ ਵੀ ਹਾਜ਼ਰ ਸਨ। 

ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇਹਨਾਂ ਚਿੱਤਰਕਾਰੀਆਂ ਰਾਹੀਂ ਲੋਕਾਂ ਨੂੰ ਸਾਫ਼-ਸਫਾਈ ਅਤੇ ਪਾਣੀ ਬਚਾਓ ਸਬੰਧੀ ਇੱਕ ਸੰਦੇਸ਼ ਦੇਣਾ ਹੈ ਤਾਂ ਕਿ ਉਹ ਆਪਣੇ ਆਲੇ-ਦੁਆਲੇ ਦੀ ਸਾਫ਼-ਸਫਾਈ ਅਤੇ ਪਾਣੀ ਨੂੰ ਬਣਾਉਣ ਸਬੰਧੀ ਜਾਗਰੂਕ ਹੋ ਸਕਣ ਅਤੇ ਹੋਰਨਾਂ ਨੂੰ ਵੀ ਇਸ ਪ੍ਰਤੀ ਪ੍ਰੇਰਿਤ ਕਰਨ।

ਇਸ ਤੋਂ ਪਹਿਲਾ ਵਿਭਾਗ ਵੱਲੋਂ ਸਵੇਰੇ ਸਥਾਨਕ ਗਾਂਧੀ ਪਾਰਕ ਵਿਖੇ ਕਿਰਨ ਦਾਨ ਵੀ ਕਰਵਾਇਆ ਗਿਆ। ਇਸ ਉਪਰੰਤ ਸਰਕਾਰੀ ਕੰਨਿਆ ਸਕੂਲ ਅਲਾਦੀਨਪੁਰ ਵਿਖੇ ਬੱਚਿਆਂ ਦਾ ਇੱਕ ਪੇਟਿੰਗ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ।