ਪਿੰਡ ਬੁੱਘੇ ’ਚ ਅਕਾਲੀ ਦਲ ਨੂੰ ਲੱਗਾ ਵੱਡਾ ਝਟਕਾ, ਕਈ ਪਰਿਵਾਰ ਕਾਂਗਰਸ ’ਚ ਸ਼ਾਮਲ

ਪਿੰਡ ਬੁੱਘੇ ’ਚ ਅਕਾਲੀ ਦਲ ਨੂੰ ਲੱਗਾ ਵੱਡਾ ਝਟਕਾ, ਕਈ ਪਰਿਵਾਰ ਕਾਂਗਰਸ ’ਚ ਸ਼ਾਮਲ

ਚੋਹਲਾ ਸਾਹਿਬ 13 ਫਰਵਰੀ (ਰਾਕੇਸ਼ ਬਾਵਾ,ਚੋਹਲਾ)
ਖਡੂਰ ਸਾਹਿਬ ਹਲਕੇ ਦੇ ਪਿੰਡ ਬੁੱਘਾ ’ਚ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਕਈ ਪਰਿਵਾਰਾਂ ਨੇ ਤੱਕੜੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿਚ ਰਲੇਵਾਂ ਕਰ ਲਿਆ। ਨਿਰਮਲ ਸਿੰਘ ਦੇ ਘਰ ਹੋਏ ਇਕੱਠ ਮੌਕੇ ਕਾਂਗਰਸ ਵਿਚ ਆਏ ਪਰਿਵਾਰਾਂ ਨੂੰ ਸਨਮਾਨਿਤ ਕਰਨ ਲਈ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਤੇ ਮੌਜੂਦਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਉਚੇਚੇ ਤੌਰ ’ਤੇ ਪਹੁੰਚੇ।ਸਿੱਕੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਸਿਆਸਤ ’ਚ ਹਾਸ਼ੀਏ ਤੇ ਆ ਚੁੱਕਾ ਹੈ। ਦਸ ਸਾਲ ਪੰਜਾਬ ਨੂੰ ਬਰਬਾਦ ਕਰਨ ਵਾਲੇ ਅਕਾਲੀ ਦਲ ਨੂੰ ਸੂਬੇ ਦੇ ਲੋਕ ਹੁਣ ਮੂੰਹ ਨਹੀਂ ਲਗਾ ਰਹੇ। ਇਨ੍ਹਾਂ ਦੀ ਹਾਲਤ ਇਹ ਬਣ ਚੁੱਕੀ ਹੈ ਕਿ ਇਨ੍ਹਾਂ ਦੇ ਵਰਕਰ ਵੀ ਹੁਣ ਸਾਥ ਛੱਡਦੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਕਾਬਲ ਸਿੰਘ ਫੌਜੀ, ਦਿਲਬਾਗ ਸਿੰਘ, ਬੀਰਾ ਸਿੰਘ ਮੈਂਬਰ, ਧੀਰਾ ਸਿੰਘ ਨੰਬਰਦਾਰ, ਬਚਿੱਤਰ ਸਿੰਘ, ਜਗੀਰ ਸਿੰਘ ਆਦਿ ਨੇ ਕਾਂਗਰਸ ਨਾਲ ਜੁੜਨ ਦਾ ਜੋ ਫੈਸਲਾ ਲਿਆ ਹੈ, ਉਹ ਉਸਦਾ ਸਤਿਕਾਰ ਕਰਦੇ ਹਨ ਅਤੇ ਇਨ੍ਹਾਂ ਪਰਿਵਾਰਾਂ ਨਾਲ ਵਾਅਦਾ ਕਰਦੇ ਹਨ ਕਿ ਕਾਂਗਰਸ ਵਿਚ ਇਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਕੁਲਵਿੰਦਰ ਸਿੰਘ ਮੋਨੂੰ ਸਰਪੰਚ, ਨਿਰਮਲ ਸਿੰਘ, ਸਰਦੂਲ ਸਿੰਘ ਮੈਂਬਰ, ਮਿਲਖਾ ਸਿੰਘ, ਬਲਜੀਤ ਸਿੰਘ, ਸੁਰਜੀਤ ਸਿੰਘ, ਰਣਜੀਤ ਸਿੰਘ ਪ੍ਰਧਾਨ, ਜੋਧਬੀਰ ਸਿੰਘ ਮੈਂਬਰ, ਬਲਜੀਤ ਸਿੰਘ ਮੈਂਬਰ, ਜਸਵਿੰਦਰ ਸਿੰਘ ਮੈਂਬਰ, ਧਰਮ ਸਿੰਘ, ਗੁਰਬਚਨ ਸਿੰਘ, ਕਾਬਲ ਸਿੰਘ ਆਦਿ ਵੀ ਮੌਜੂਦ ਸਨ।