
ਦੇਸੀ ਜੁਗਾੜ’ ਵੇਖ ਇਸ ਭਾਰਤੀ ਕਾਰੋਬਾਰੀ ਦੇ ਵੀ ਉੱਡੇ ਹੋਸ਼
Sat 29 Jun, 2019 0
ਨਵੀਂ ਦਿੱਲੀ:
ਜੁਗਾੜ ਦੇ ਮਾਮਲੇ ਵਿਚ ਭਾਰਤੀ ਕਿਸੇ ਤੋਂ ਘੱਟ ਨਹੀਂ। ਛੋਟੀ ਤੋਂ ਛੋਟੀ ਚੀਜ਼ ਨਾਲ ਵੀ ਲੋਕ ਅਪਣਾ ਵੱਡੇ ਤੋਂ ਵੱਡਾ ਕੰਮ ਕੱਢ ਲੈਂਦੇ ਹਨ ਕਿ ਵੇਖਣ ਵਾਲਾ ਦੰਦਾਂ ਹੇਠ ਉਂਗਲੀ ਦਬਾ ਲਵੇ। ਅਜਿਹੇ ਹੀ ਇਕ ਜੁਗਾੜ ਵਾਲੀ ਵੀਡੀਓ ਕਾਰੋਬਾਰੀ ਆਨੰਦ ਮਹਿੰਦਰਾ ਨੇ ਸ਼ੇਅਰ ਕੀਤੀ ਜੋ ਵੇਖਦੇ ਹੀ ਵੇਖਦੇ ਵਾਇਰਲ ਹੋ ਗਈ। ਵੀਡੀਓ ਵਿਚ ਵਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਇਕ ਪਾਣੀ ਦੀ ਬੋਤਲ ਦਾ ਇਸਤੇਮਾਲ ਦਰਵਾਜ਼ਾ ਬੰਦ ਕਰਨ ਦੇ ਲਈ ਕੀਤਾ ਗਿਆ ਹੈ।
ਦੱਸ ਦਈਏ ਕਿ ਆਨੰਦ ਮਹਿੰਦਰਾ ਅਕਸਰ ਹੀ ਭਾਰਤੀਆਂ ਦੀਆਂ ਜੁਗਾੜ ਵਾਲੀਆਂ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਵੀਡੀਓ ਸ਼ੇਅਰ ਕਰਦਿਆਂ ਉਨ੍ਹਾਂ ਨੇ ਦਰਵਾਜ਼ਾ ਬੰਦ ਕਰਨ ਵਾਲੀ ਇਸ ਬੋਤਲ ਤਕਨੀਲ ਅਤੇ ਜੁਗਾੜ ਲਾਉਣ ਦੀ ਤਾਰੀਫ਼ ਕੀਤੀ ਹੈ।
ਟਵਿੱਟਰ ’ਤੇ ਵੀਡੀਓ ਟਵੀਟ ਕਰਦੇ ਹੋਏ ਆਨੰਦ ਮਹਿੰਦਰਾ ਨੇ ਲਿਖਿਆ, “ਮੇਰਾ #whatsappwonderbox ਮਾਮੂਲੀ, ਪਰ ਲਾਈਨ ਤੋਂ ਹੱਟ ਕੇ ਉਦਾਹਰਨਾਂ ਨਾਲ ਭਰਿਆ ਹੋਇਆ ਹੈ, ਜਿੰਨ੍ਹਾਂ ਦਾ ਇਸਤੇਮਾਲ ਰੋਜ਼ਮਰਾ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਹੁੰਦਾ ਹੈ। ਇਸ ਆਦਮੀ ਨੇ ਸਿਰਫ਼ 2 ਰੁਪਏ ਖਰਚ ਕਰਕੇ ਦਰਵਾਜ਼ੇ ਨੂੰ ਅਪਣੇ ਆਪ ਬੰਦ ਕਰਨ ਦਾ ਜੁਗਾੜ ਲੱਭ ਲਿਆ, ਜਦਕਿ ਹਾਈਡ੍ਰੋਲਿਕ ਦੇ ਲਈ 1500 ਰੁਪਏ ਖਰਚਾ ਆਉਂਦਾ। ਅਸੀਂ ਇਸ ਰਚਨਾਤਮਕਤਾ ਨੂੰ ਅੱਗੇ ਕਿਵੇਂ ਲੈ ਜਾਈਏ ਜਿਸ ਨਾਲ ਇਹ ਜੁਗਾੜ ਤੋਂ ਝੱਕਾਸ ਬਣ ਸਕੇ”
ਦੱਸ ਦਈਏ ਕਿ ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਟਿਕਟਾਕ ’ਤੇ ਅੱਪਲੋਡ ਕੀਤਾ ਗਿਆ ਸੀ। ਵੀਡੀਓ ਵਿਚ ਵਿਖਾਈ ਦੇ ਰਿਹਾ ਹੈ ਕਿ ਇਕ ਬੋਤਲ ਨੂੰ ਦਰਵਾਜ਼ੇ ਦੇ ਉੱਪਰ ਟੰਗਿਆ ਗਿਆ ਹੈ ਤੇ ਬੋਤਲ ਬੜੇ ਆਰਾਮ ਨਾਲ ਦਰਵਾਜ਼ੇ ਨੂੰ ਬੰਦ ਕਰਨ ਦਾ ਕੰਮ ਕਰ ਰਹੀ ਹੈ।
Comments (0)
Facebook Comments (0)