
ਪੱਛਮੀ ਅਤੇ ਮੱਧ ਪੂਰਬੀ ਦੇਸ਼ਾਂ ਤੋਂ ਸ਼ਰਧਾਲੂਆਂ ਦਾ ਸਾਂਝਾ ਕਾਫਲਾ ਡੇਰਾ ਤਪੋਬਨ ਸਾਹਿਬ (ਨਵਾਂ ਪੜਾਅ) ਪਹੁੰਚਿਆ
Fri 11 Oct, 2024 0
ਚੋਹਲਾ ਸਾਹਿਬ 11 ਅਕਤੂਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਹੈਡ ਕੁਆਰਟਰ ਡੇਰਾ ਤਪੋਬਨ ਸਾਹਿਬ (ਨਵਾਂ ਪੜਾਅ) ਵਿਖੇ ਅੱਜ ਮੱਧ ਪੂਰਬੀ ਦੇਸ਼ਾਂ ਦੀ ਸੰਗਤ ਪਹੁੰਚੀ, ਜਿਸ ਵਿੱਚ ਅਮਰੀਕਾ, ਰੂਸ, ਕਜਾਕਿਸਤਾਨ, ਚੀਨ, ਮਲੇਸ਼ੀਆ ਤੇ ਜਪਾਨ ਦੀਆਂ ਸੰਗਤਾਂ ਸ਼ਾਮਿਲ ਸਨ। ਡੇਰਾ ਤਪੋਬਨ ਸਾਹਿਬ ਨਤਮਸਤਕ ਹੋ ਕੇ ਉਨ੍ਹਾਂ ਨੇ ਗੁਰੂ ਕਾ ਲੰਗਰ ਛਕਿਆ ਅਤੇ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ। ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਕੀਰਤਨ ਨਾਲ ਹਾਜ਼ਰੀ ਭਰੀ। ਇਸ ਮੌਕੇ ਉਹਨਾਂ ਨੇ ਸਿੱਖੀ ਇਤਿਹਾਸ ਅਤੇ ਸਿੱਖੀ ਜੀਵਨ ਜਾਚ ਬਾਰੇ ਬਾਬਾ ਜੀ ਵੀਚਾਰ ਚਰਚਾ ਕੀਤੀ । ਇਸ ਮੌਕੇ ਉਹਨਾਂ ਨੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਇਤਿਹਾਸ ਬਾਰੇ ਜਾਣਿਆ। ਸੰਤ ਬਾਬਾ ਸੁੱਖਾ ਸਿੰਘ ਨੇ ਸਮੂਹ ਵਿਦੇਸ਼ੀ ਸੰਗਤ ਨੂੰ ੋ ਜੀ ਆਇਆਂੋ ਆਖਿਆ ਅਤੇ ਸਭ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
Comments (0)
Facebook Comments (0)