ਪੰਜਾਬ ਦੇ ਡੁੱਬਦੇ ਬੇੜੇ ਨੂੰ ਲੋਕ ਇਨਸਾਫ ਪਾਰਟੀ ਪਾਰ ਕਰੇਗੀ ਪ੍ਰਧਾਨ ਢਿਲੋਂ
Sat 2 Feb, 2019 0ਭਿੱਖੀਵਿੰਡ 2 ਫਰਵਰੀ (ਹਰਜਿੰਦਰ ਸਿੰਘ ਗੋਲ੍ਹਣ)-ਲੋਕ ਇਨਸਾਫ ਪਾਰਟੀ ਦੀ ਵੱਧ ਰਹੀ
ਲੋਕਪ੍ਰਿਅਤਾ ਵੇਖ ਕੇ ਵਿਰੋਧੀ ਪਾਰਟੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਇਹਨਾਂ
ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਜਿਲ੍ਹਾ ਤਰਨ ਤਾਰਨ ਪ੍ਰਧਾਨ ਬਚਿੱਤਰ
ਸਿੰਘ ਢਿਲੋਂ ਨੇ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਕਿ ਦੇਸ਼ ਭਾਰਤ ਨੂੰ ਆਜਾਦ ਹੋਇਆ 70
ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਰਵਾਇਤੀ ਕਾਂਗਰਸ, ਅਕਾਲੀ-ਭਾਜਪਾ ਪਾਰਟੀਆਂ
ਕੋਲੋਂ ਅਜੇ ਤੱਕ ਦੇਸ਼ ਦੀਆਂ ਗਲੀਆਂ, ਨਾਲੀਆਂ ਤੇ ਸੜਕਾਂ ਦਾ ਹੱਲ ਨਹੀ ਹੋਇਆ, ਉਥੇ
ਬੇਰੋਜਗਾਰੀ, ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਮਾਰੂ ਨਸ਼ਿਆਂ ਦਾ ਖਾਤਮਾ ਨਹੀ ਹੋ ਸਕਿਆ, ਜੋ
ਇਹਨਾਂ ਸਰਕਾਰਾਂ ਦੀ ਕਾਰਜਗਾਰੀ ‘ਤੇ ਸਵਾਲੀਆ ਚਿੰਨ ਹੈ। ਢਿਲੋਂ ਨੇ ਕਿਹਾ ਕਿ ਅੱਜ ਲੋੜ
ਹੈ ਕਿ ਬੇਰੋਜਗਾਰ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੋਜਗਾਰ ਦੇਣ ਤੇ ਆਮ ਲੋਕਾਂ ਨੂੰ
ਇਨਸਾਫ ਦੇਣ ਦੀ ਅਤੇ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਕਿ ਜੇਕਰ ਵੋਟਰ ਸਵਾਰਥੀ ਲੀਡਰਾਂ
ਦੀਆਂ ਲੋਕ ਮਾਰੂ ਨੀਤੀਆਂ ਦਾ ਜਵਾਬ ਵੋਟਾਂ ਵੇਲੇ ਦੇਣ। ਉਹਨਾਂ ਆਖਿਆ ਕਿ ਲੋਕ ਇਨਸਾਫ
ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਗਰੀਬ, ਬੇਸਹਾਰੇ, ਕਿਸਾਨਾਂ,
ਵਿਦਿਆਰਥੀਆਂ, ਮਜਦੂਰਾਂ, ਸਰਕਾਰੀ ਦਫਤਰਾਂ ਤੋਂ ਦੁਖੀ ਆਮ ਲੋਕਾਂ ਦੇ ਹੱਕਾਂ ਲਈ
ਲਗਾਤਾਰ ਆਪਣੀ ਆਵਾਜ ਬੁਲੰਦ ਕੀਤੀ ਜਾ ਰਹੀ ਹੈ ਅਤੇ ਲੋਕ ਮੁੱਦਿਆਂ ਨੂੰ ਜਨਤਾ ਦੀ
ਕਚਹਿਰੀ ‘ਚ ਪੇਸ਼ ਕਰਕੇ ਸਰਕਾਰਾਂ ਦੀਆਂ ਗਲਤ ਨੀਤੀਆਂ ਉਜਾਗਰ ਕੀਤੀਆਂ ਜਾ ਰਹੀਆਂ ਹਨ,
ਜਿਸ ਕਾਰਨ ਪੰਜਾਬ ਵਾਸੀਆਂ ਦਾ ਵਿਧਾਇਕ ਸਿਮਰਜੀਤ ਸਿੰਘ ਬੈਂਸ ‘ਤੇ ਵਿਸ਼ਵਾਸ਼ ਵੱਧਦਾ ਜਾ
ਰਿਹਾ ਹੈ। ਜਿਲ੍ਹਾ ਤਰਨ ਤਾਰਨ ਦੇ ਲੋਕਾਂ ਨੂੰ ਅਪੀਲ ਕਰਦਿਆਂ ਬਚਿਤੱਰ ਸਿੰਘ ਢਿਲੋਂ ਨੇ
ਕਿਹਾ ਕਿ ਉਹ ਪਾਰਟੀ ਨਾਲ ਜੁੜ ਕੇ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਦੇ
ਹੱਥ ਮਜਬੂਤ ਕਰਨ ਤਾਂ ਜੋ ਪੰਜਾਬ ਦੇ ਡੁੱਬਦੇ ਬੇੜੇ ਨੂੰ ਪਾਰ ਕੀਤਾ ਜਾ ਸਕੇ। ਇਸ ਮੌਕੇ
ਦਿਹਾਤੀ ਜਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਪੱਖੋਕੇ, ਸ਼ੇਰ ਸਿੰਘ ਸੰਘਾ, ਕਿਸ਼ਨ ਸਿੰਘ,
ਸੁਖਦੇਵ ਸਿੰਘ ਬਾਠ, ਹਰਪ੍ਰੀਤ ਸਿੰਘ ਆਦਿ ਹਾਜਰ ਸਨ।
Comments (0)
Facebook Comments (0)