ਜੋ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਵੇਗਾ ਉਸ ਨੂੰ ਦਿੱਤੇ ਜਾਣਗੇ ਹਵਾਈ ਜਹਾਜ਼ ਦੇ ਝੂਟੇ

ਜੋ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਵੇਗਾ ਉਸ ਨੂੰ ਦਿੱਤੇ ਜਾਣਗੇ ਹਵਾਈ ਜਹਾਜ਼ ਦੇ ਝੂਟੇ

ਪਰਾਲੀ ਸਾੜਨ ਵਿਰੁੱਧ ਭਾਰਤ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਖਾਸ ਤੌਰ ‘ਤੇ ਅਪੀਲ ਕੀਤੀ ਜਾ ਰਹੀ ਹੈ। ਸੂਬਾ ਸਰਕਾਰਾਂ ਵੀ ਪਰਾਲੀ ਸਾੜਨ ਖਿਲਾਫ ਇਸ ਵਾਰ ਆਪਣਾ ਸਖਤ ਰਵੱਈਆ ਦਿਖਾ ਰਹੀਆਂ ਹਨ। ਪਰ ਫਿਰ ਵੀ ਕਈ ਕਿਸਾਨ ਅਜੇ ਵੀ ਪਰਾਲੀ ਸਾੜਨਾ ਬੰਦ ਨਹੀਂ ਕਰ ਰਹੇ।

ਹਰਿਆਣਾ ਸਰਕਾਰ ਪਰਾਲੀ ਨਾ ਸਾੜਨ ‘ਤੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਬਸਿਡੀ ਵੀ ਦੇ ਰਹੀ ਹੈ। ਪਰ ਅਜਿਹੇ ਹਾਲਾਤ ਵਿੱਚ ਚਰਖੀ ਦਾਦਰੀ ਦੇ ਹਿਸਾਰ ਦੇ ਪਿੰਡ ਘਿਕਾਡਾ ਦੇ ਸਰਪੰਚ ਕਿਸਾਨਾਂ ਲਈ ਨਵੀਂ ਯੋਜਨਾ ਲੈ ਕੇ ਆਏ ਹਨ। ਜਿਸ ਵਿੱਚ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਹਵਾਈ ਯਾਤਰਾ ਕਰਾਉਣ ਦਾ ਆਫ਼ਰ ਪੇਸ਼ ਕੀਤਾ ਹੈ। ਸਰਪੰਚ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਅੰਮ੍ਰਿਤਸਰ ਦੀ ਹਵਾਈ ਯਾਤਰਾ ਕਰਾਉਣਗੇ। ਇੰਨ੍ਹਾਂ ਹੀ ਨਹੀਂ ਇਸ ਆਫ਼ਰ ਲਈ ਉਨ੍ਹਾਂ ਨੇ ਪੋਸਟਰ ਤੋਂ ਲੈ ਕੇ ਸੋਸ਼ਲ ਮੀਡੀਆ ਜ਼ਰੀਏ ਕਿਸਾਨਾਂ ਨੂੰ ਚੇਤੰਨ ਕੀਤਾ ਹੈ।