ਦੋ ਨਵੇਂ ਬਣੇ ਆਂਗਣਵਾੜੀ ਸੈਂਟਰਾਂ ਦਾ ਖੁਸ਼ਹਾਲੀ ਦੇ ਰਾਖਿਆਂ ਦੀ ਟੀਮ ਨੇ ਲਿਆ ਜਾਇਜਾ।

ਦੋ ਨਵੇਂ ਬਣੇ ਆਂਗਣਵਾੜੀ ਸੈਂਟਰਾਂ ਦਾ ਖੁਸ਼ਹਾਲੀ ਦੇ ਰਾਖਿਆਂ ਦੀ ਟੀਮ ਨੇ ਲਿਆ ਜਾਇਜਾ।

ਚੋਹਲਾ ਸਾਹਿਬ 5 ਮਾਰਚ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਡਿਪਟੀ ਕਮਿਸ਼ਨਰ ਤਰਨ ਤਾਰਨ  ਕੁਲਵੰਤ  ਸਿੰਘ   ਅਤੇ ਕਰਨਲ  ਅਮਰਜੀਤ  ਸਿੰਘ  ਗਿੱਲ  ਜੀ.ਓ.ਜੀ ਹੱੈਡ  ਤਰਨ ਤਾਰਨ  ਦੇ ਦਿਸ਼ਾ  ਨਿਰਦੇਸ਼  ਅਨੁਸਾਰ ਜੀ.ਓ.ਜੀ. ਤਹਿਸੀਲ ਇੰਨਚਾਰਜ  ਕੈਪਟਨ  ਮੇਵਾ ਸਿੰਘ  ਦੀ ਯੋਗ  ਅਗਵਾਈ  ਹੇਠ  ਪਿੰਡ  ਚੋਹਲਾ ਸਾਹਿਬ  ਵਿੱਚ  ਖੁਸ਼ਹਾਲੀ ਦੇ ਰਾਖਿਆਂ ਦੀ ਮਿਹਨਤ  ਅਤੇ ਵਾਰ ਵਾਰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ `ਤੇ ਪੰਜਾਬ ਸਰਕਾਰ ਵੱਲੋਂ ਚਾਰ ਨਵੇਂ ਆਂਗਣਵਾੜੀ ਸੈਂਟਰ  ਬਣਾਉਣ  ਦੀ ਕੁਝ  ਸਮਾਂ ਪਹਿਲਾਂ ਮੰਨਜੂਰੀ  ਮਿਲੀ ਸੀ ਜਿਸ ਵਿੱਚੋਂ ਦੋ ਆਂਗਣਵਾੜੀ  ਸੈਂਟਰਾਂ ਦਾ ਕੰਮ  ਮੁਕੰਮਲ ਹੋ ਗਿਆ  ਹੈ ।ਇਹ ਜਾਣਕਾਰੀ ਜੀ.ਓ.ਜੀ. ਸੂਬੇਦਾਰ ਮੇਜਰ ਹਰਦੀਪ ਸਿੰਘ ਚੋਹਲਾ ਸਾਹਿਬ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ।ਉਹਨਾਂ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਉਹਨਾਂ ਦੀ ਟੀਮ ਵੱਲੋਂ ਨਵੇਂ ਬਣੇ ਸੈਂਟਰਾਂ ਦਾ ਜਾਇਜ਼ਾ  ਲਿਆ ਅਤੇ ਸੈਂਟਰ  ਨੰਬਰ  102 ਅਤੇ 104 ਦੀਆਂ ਆਂਗਣਵਾੜੀ ਵਰਕਰਾਂ  ਨੂੰ ਦੇ ਦਿਤੇ ਹਨ ।ਉਹਨਾਂ ਕਿਹਾ ਕਿ ਦੋ ਆਗਣਵਾੜੀ  ਸੈਂਟਰਾਂ ਦਾ ਕੰਮ ਚੱਲ ਰਿਹਾ ਹੈ , ਪਿੰਡ  ਵਿੱਚ  ਕੁੱਲ 9 ਸੈਂਟਰ ਹਨ ।ਉਹਨਾਂ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਬਾਕੀ ਰਹਿੰਦੇ ਸੈਂਟਰਾਂ ਨੂੰ ਵੀ ਕਮਰੇ ਬਣਾ ਕੇ ਦਿੱਤੇ  ਜਾਣ ਤਾਂ ਜੋ ਆਗਣਵਾੜੀ ਵਰਕਰਾ ਅਤੇ ਹੈਲਪਰਾ  ਆਪਣਾ ਕੰਮ ਸਹੀ ਤਰੀਕੇ ਨਾਲ ਕਰ  ਸਕਣ।ਉਹਨਾਂ ਅੱਗੇ  ਦੱਸਿਆ  ਕਿ ਸਾਡੀ ਜੀ.ਓ.ਜੀ ਟੀਮ  ਪਿੰਡਾਂ ਦੀ ਭਲਾਈ  ਦਾ ਕੰਮ ਪਿਛਲੇ ਲੱਗਭਗ ਪੰਜ  ਸਾਲਾਂ ਤੋ ਕਰਦੀ ਆ ਰਹੀ ਹੈ ਅਤੇ ਕਰਦੀ ਰਹੇਗੀ ।ਇਸ ਸਮੇ ਸੂਬੇਦਾਰ  ਮੇਜਰ  ਕੁਲਵੰਤ ਸਿੰਘ  ਘੜਕਾ, ਸੂਬੇਦਾਰ  ਸੁਖਬੀਰ  ਧੁੰਨ , ਹੋਲਦਾਰ  ਅਮਰੀਕ  ਸਿੰਘ  ਨਿੱਕਾ ਚੋਹਲਾ, ਹੋਲਦਾਰ  ਦਲਯੋਦ  ਸਿੰਘ  ਮਹੋਣਪੁਰ , ਹੋਲਦਾਰ  ਹਰਚਰਨ  ਵਰਿਆ ਨਵੇਂ, ਹੋਲਦਾਰ  ਨਿਰਵੇਰ ਸਿੰਘ  ਵਰਿਆ ਪੁਰਾਣੇ ,ਨਾਇਕ  ਜਗਰੂਪ  ਚੰਬਾ ਕਲਾਂ, ਨਾਇਕ  ਜਗਰਾਜ  ਕਰਮੂੰਵਾਲਾ ਅਤੇ ਦੋਵਾਂ ਸੈਂਟਰਾਂ ਦੀਆਂ ਵਰਕਰਾਂ ਅਤੇ ਹੈਲਪਰਾਂ  ਹਾਜ਼ਰ  ਸਨ।