ਇਲਾਹਾਬਾਦ ਹਾਈਕੋਰਟ ਦੇ ਗੇਟ 'ਤੇ ਦਿਨ-ਦਿਹਾੜੇ ਬੰਦੂਕ ਦੀ ਨੋਕ 'ਤੇ ਇੱਕ ਵਿਆਹੁਤਾ ਜੋੜੇ ਨੂੰ ਅਗਵਾ ਕਰ ਲਿਆ ਗਿਆ

ਇਲਾਹਾਬਾਦ ਹਾਈਕੋਰਟ ਦੇ ਗੇਟ 'ਤੇ ਦਿਨ-ਦਿਹਾੜੇ ਬੰਦੂਕ ਦੀ ਨੋਕ 'ਤੇ ਇੱਕ ਵਿਆਹੁਤਾ ਜੋੜੇ ਨੂੰ ਅਗਵਾ ਕਰ ਲਿਆ ਗਿਆ

ਲਖਨਊ, 15 ਜੁਲਾਈ- ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਇਲਾਹਾਬਾਦ ਹਾਈਕੋਰਟ ਦੇ ਗੇਟ 'ਤੇ ਦਿਨ-ਦਿਹਾੜੇ ਬੰਦੂਕ ਦੀ ਨੋਕ 'ਤੇ ਇੱਕ ਵਿਆਹੁਤਾ ਜੋੜੇ ਨੂੰ ਅਗਵਾ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਜੋੜਾ ਪ੍ਰੇਮ ਵਿਆਹ ਤੋਂ ਬਾਅਦ ਹਾਈਕੋਰਟ 'ਚ ਆਪਣੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਪਹੁੰਚਿਆ ਸੀ। ਇਸੇ ਦੌਰਾਨ ਕੋਰਟ ਕੰਪਲੈਕਸ ਤੋਂ ਬਦਮਾਸ਼ਾਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ। ਦੋਵੇਂ ਬਿਜਨੌਰ ਦੇ ਰਹਿਣ ਵਾਲੇ ਹਨ ਅਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਵਿਆਹ ਕਰਾਇਆ ਸੀ। ਵਿਆਹ ਲਈ ਪਰਿਵਾਰ ਵਾਲੇ ਰਾਜ਼ੀ ਨਹੀਂ ਸਨ। ਇਸ ਲਈ ਉਹ ਪੁਲਿਸ ਸੁਰੱਖਿਆ ਦੀ ਮੰਗ ਨੂੰ ਲੈ ਕੇ ਇਲਾਹਾਬਾਦ ਹਾਈਕੋਰਟ ਪਹੁੰਚੇ ਸਨ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਰਹੀ ਹੈ।