ਮੋਟਸਰਾਇਕਲ ‘ਚੋਂ ਪਟਰੌਲ ਕੱਢਦੇ ਸਮੇਂ ਮੋਟਰਸਾਇਕਲ ਸਮੇਤ ਨੌਜਵਾਨ ਨੂੰ ਲੱਗੀ ਅੱਗ

ਮੋਟਸਰਾਇਕਲ ‘ਚੋਂ ਪਟਰੌਲ ਕੱਢਦੇ ਸਮੇਂ ਮੋਟਰਸਾਇਕਲ ਸਮੇਤ ਨੌਜਵਾਨ ਨੂੰ ਲੱਗੀ ਅੱਗ

ਹੁਸ਼ਿਆਰਪੁਰ :

ਥਾਣਾ ਸਦਰ ਅਧੀਨ ਆਉਂਦੇ ਮੁਹੱਲਾ ਅਸਲਾਮਾਬਾਦ ਵਿਚ ਸੋਮਵਾਰ ਸਵੇਰੇ ਇਕ ਮੋਟਰਸਾਇਕਲ ਦੇ ਪਟਰੌਲ ਤੋਂ ਭੜਕੀ ਅੱਗ ਨਾਲ 24 ਸਾਲਾ ਨੌਜਵਾਨ ਜਗਦੀਪ  ਪੁੱਤਰ ਦਵਿੰਦਰ ਸਿੰਘ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਹੈ। ਡਾਕਟਰਾਂ ਅਨੁਸਾਰ ਜਗਦੀਪ ਸਿੰਘ ਦੇ ਚਿਹਰੇ ਅਤੇ ਸਰੀਰ ਦਾ ਕਰੀਬ 60 ਫ਼ੀਸਦੀ ਹਿੱਸਾ ਬੁਰੀ ਤਰ੍ਹਾਂ ਝੁਲਸ ਗਿਆ ਹੈ।

ਇਸ ਸਬੰਧ ਵਿਚ ਥਾਣਾ ਸਦਰ ਵਿਚ ਤਾਇਨਾਤ ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਜਗਦੀਪ ਸਿੰਘ ਦੇ ਪਰਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਘਰ ਵਿਚ ਪਾਲਤੂ ਕੁੱਤੇ ਦੇ ਸਰੀਰ ਉਤੇ ਹੋਏ ਡੂੰਘੇ ਜ਼ਖ਼ਮਾਂ ‘ਤੇ ਪਟਰੌਲ ਛਿੜਕਣ ਲਈ ਜਗਦੀਪ ਸਿੰਘ ਅਪਣੇ ਮੋਟਰਸਾਇਕਲ ਵਿਚੋਂ ਪੈਟਰੋਲ ਕੱਢ ਰਿਹਾ ਸੀ ਕਿ ਇਸ ਦੌਰਾਨ ਪਟਰੌਲ ਵਿਚੋਂ ਨਿਕਲੀ ਅੱਗ ਦੀ ਲਪੇਟ ਵਿਚ ਆ ਕੇ ਉਹ ਬੁਰੀ ਤਰ੍ਹਾਂ ਝੁਲਸ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।