ਸ਼ਰੇਆਮ ਬੱਸਾਂ 'ਚ ਮਹਿਲਾਵਾਂ ਨੂੰ ਛੇੜਣ ਦਾ ਭੱਖਿਆ ਮੁੱਦਾ, ਐਕਟਰ ਨੇ ਮੰਗੀ ਮੁਆਫੀ
Wed 31 Jul, 2019 0'ਬਿੱਗ ਬੌਸ' ਦੇ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ ਕਿ ਇਸ ਸ਼ੋਅ 'ਚ ਕੰਟਰੋਵਰਸੀ ਦੇ ਮਾਮਲੇ ਘੱਟ ਨਹੀਂ ਹੁੰਦੇ। ਤਮਿਲ 'ਬਿੱਗ ਬੌਸ' ਦਾ ਹਾਲ ਵੀ ਕੁਝ ਅਜਿਹਾ ਹੀ ਹੈ। ਹਾਲ ਹੀ 'ਚ ਸ਼ੋਅ ਦੇ ਮੁਕਾਬਲੇਬਾਜ਼ ਸਰਵਨ ਨੇ ਨੈਸ਼ਨਲ ਟੀ. ਵੀ. 'ਤੇ ਅਜਿਹਾ ਖੁਲਾਸਾ ਕੀਤਾ, ਜਿਸ ਤੋਂ ਬਾਅਦ ਉਸ ਦੀ ਅਲੋਚਨਾ ਹਰ ਪਾਸੇ ਹੋਣ ਲੱਗੀ। ਸਰਵਨ ਨੇ ਕਮਲ ਹਾਸਨ ਦੇ ਸਾਹਮਣੇ ਕਿਹਾ, ''ਇਹ ਕਾਲਜ ਦੇ ਦਿਨਾਂ ਦੀ ਗੱਲ ਹੈ। ਉਸ ਸਮੇਂ ਮੈਂ ਬਸ 'ਚ ਸਫਰ ਕਰਦੇ ਹੋਏ ਮਹਿਲਾਵਾਂ ਨੂੰ ਗਲਤ ਤਰੀਕੇ ਨਾਲ ਛੂਹਿਆ ਕਰਦਾ ਸੀ।'' ਮੁਕਾਬਲੇਬਾਜ਼ ਦੀ ਗੱਲ ਸੁਣ ਕੇ ਕਮਲ ਹਾਸਨ ਹੱਸਣ ਲੱਗਾ।
Comments (0)
Facebook Comments (0)