ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਮੂਹ ਵਕੀਲਾਂ ਨੂੰ ਨਾਲ ਵਿਸ਼ੇਸ ਮੀਟਿੰਗ
Sat 18 May, 2019 0ਤਰਨ ਤਾਰਨ, 18 ਮਈ :
ਸ਼੍ਰੀਮਤੀ ਹਰਪ੍ਰੀਤ ਕੌਰ ਰੰਧਾਵਾ, ਜਿਲ੍ਹਾ ਅਤੇ ਸ਼ੈਸਨਜ਼ ਜੱਜ ਸਹਿਤ-ਚੇਅਰਪਰਸਨ-ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨਤਾਰਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਿਸ ਪਲਵਿੰਦਰ ਜੀਤ ਕੌਰ ਸੀ. ਜੇ. ਐੱਮ.- ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਨੇ ਸਮੂਹ ਵਕੀਲਾਂ ਨੂੰ ਨਾਲ ਇੱਕ ਵਿਸ਼ੇਸ ਮੀਟਿੰਗ ਕੀਤੀ। ਮੀਟਿੰਗ ਦੌਰਾਨ ਨੈਸ਼ਨਲ ਲੀਗਲ ਸਰਵਿਸਜ਼ ਅਥਾਰਿਟੀ ਦੀਆਂ ਸਾਰੀਆਂ ਸਕੀਮਾਂ ਸੀਨੀਅਰ ਸੀਟੀਜ਼ਨ ਟ੍ਰਬਿਓਨਲ ਅਤੇ ਸੀਨੀਅਰ ਸੀਟੀਜ਼ਨ ਅਥਾਰਟੀ, ਸੀਨੀਅਰ ਸੀਟੀਜ਼ਨਾਂ ਦੇ ਅਧਿਕਾਰਾਂ, ਬਜੁਰਗਾਂ ਅਤੇ ਮਾਪਿਆਂ ਦੇ ਅਧਿਕਾਰ, ਔਰਤਾਂ ਦੇ ਅਧਿਕਾਰ ਆਦਿ ਬਾਰੇ ਦੱਸਿਆ ਗਿਆ। ਇਸ ਮੀਟਿੰਗ ਵਿਚ ਪੰਜਾਬ ਸਟੇਟ ਲੀਗਲ ਸਰਵਸਿਸ ਅਥਾਰਟੀ, ਐਸ. ਏ. ਐੱਸ. ਨਗਰ ਦੀਆਂ ਮੁਫ਼ਤ ਕਾਨੂੰਨੀ ਸਹਾਇਤਾ ਦੀਆਂ ਸਰਵਿਸਜ਼ਾਂ, ਲੋਕ ਅਦਾਲਤਾਂ, ਮੀਡੀਏਸ਼ਨ, ਔਰਤਾਂ ਦੇ ਅਧਿਕਾਰਾਂ, ਐਸਿਡ ਅਟੈਕ, ਪੋਸਕੋ ਐਕਟ, ਪੈਰਾ ਲੀਗਲ ਵਲੰਟੀਅਰ ਸਕੀਮਾਂ, ਬੱਚਿਆਂ ਦਾ ਹੈਲਡਲਾਇਨ ਨੰਬਰ 1098, ਪੁਲਿਸ ਹੈਲਪਲਾਈਨ ਨੰਬਰ 100, ਨਾਲਸਾ ਹੈਲਪਲਾਇਨ ਨੰਬਰ 15100, ਘਰੇਲੂ ਹਿੰਸਾ, ਪੀ. ਐਨ. ਡੀ. ਟੀ. ਐਕਟ, ਮਨਰੇਗਾ, ਸਿੱਖਿਆ ਦਾ ਅਧਿਕਾਰ, ਉਸਾਰੀ ਮਜ਼ਦੂਰਾਂ ਦੇ ਅਧਿਕਾਰ, ਮਾਪੇ ਅਤੇ ਬਜ਼ੁਰਗਾਂ ਦੇ ਅਧਿਕਾਰ, ਬੱਚਿਆਂ ਦੇ ਅਧਿਕਾਰ, ਜੂਵੀਨਾਇਲ ਜਸਟਿਸ ਐਕਟ 2000, ਪੋਸਕੋ ਐਕਟ 2012, ਇੰਸ਼ੀਓਰੈਂਸ ਐਕਟ, ਫੰਡਾਮੈਂਟਲ ਅਧਿਕਾਰ ਅਤੇ ਕਰਤੱਵ, ਪੈਨਸ਼ਨ ਸਕੀਮਾਂ, ਵਿਕਟਮ ਕੰਮਪਨਸੈਸ਼ਨ ਸਕੀਮਾਂ ਅਤੇ ਨਾਲਸਾ ਦੀਆ ਸਾਰੀਆਂ ਸਕੀਮਾਂ ਅਤੇ ਸੀਨੀਅਰ ਸੀਟੀਜ਼ਨ ਟ੍ਰਿਬਿਓਨਲ ਅਤੇ ਸੀਨੀਅਰ ਸੀਟੀਜ਼ਨ ਅਥਾਰਟੀ, ਸੀਨੀਅਰ ਸੀਟੀਜਨਾਂ ਦੇ ਅਧਿਕਾਰਾਂ, ਬਜ਼ੁਰਗਾਂ ਅਤੇ ਮਾਪਿਆਂ ਦੇ ਅਧਿਕਾਰ, ਔਰਤਾ ਦੇ ਅਧਿਕਾਰਾਂ ਆਦਿ ਬਾਰੇ ਦੱਸਿਆ ਗਿਆ। ਮਿਸ ਪਲਵਿੰਦਰਜੀਤ ਕੌਰ ਸੀ. ਜੇ. ਐਮ.-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਨੇ ਦੱਸਿਆ ਕਿ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ, ਐਸ. ਏ. ਐਸ. ਨਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਾਲਸਾ ਦੀਆਂ ਸਕੀਮਾਂ ਦੇ ਪ੍ਰਤੀ ਵਕੀਲਾਂ ਨੂੰ ਜਾਗਰੂਕ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਜਿਆਦਾ ਜਾਣਕਾਰੀ ਲਈ ਟੋਲ ਫ੍ਰੀ ਨੰਬਰ 15100, 1968 ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਦੇ ਨੰਬਰ 01852-223291 ਸੰਪਰਕ ਕੀਤਾ ਜਾ ਸਕਦਾ ਹੈ।
Comments (0)
Facebook Comments (0)