
ਤੇਰੀ ਰੂਹ ਦੇ ਨਾਲ ਇਹ ਨਾਤਾ ਹੈ :- ਪਵਨਪ੍ਰੀਤ ਕੌਰ
Wed 28 Nov, 2018 0
ਤੇਰੀ ਰੂਹ ਦੇ ਨਾਲ ਇਹ ਨਾਤਾ ਹੈ,
ਕਿਸੇ ਪੈਗੰਬਰ ਦੇ ਬੋਲ ਜਿਹਾ।
ਅੰਮ੍ਰਿਤ ਵੇਲੇ ਦੇ ਸੁਖ ਜਿਹਾ,
ਮੱਕੇ ਵੱਲ ਤੁਰਦੀ ਤੋਰ ਜਿਹਾ।
ਇਹਦੀ ਰਿਸ਼ਮ ਅਲਾਹੀ ਪੌਣ ਜਿਹੀ,
ਇਹਦਾ ਇਸ਼ਕ ਫੁੱਲ ਤੇ ਭੌਰ ਜਿਹਾ।
ਇਹਦਾ ਸਹਿਜ ਹੈ ਸਾਂਤ ਸਮੁੰਦਰ ਵੀ,
ਇਹਦਾ ਬਿਰਹਾ ਚੰਨ ਚਕੋਰ ਜਿਹਾ।
ਇਹ ਪਾਕ ਹੈ ਰੱਬ ਦੇ ਨਾਂ ਵਰਗਾ,
ਤੇ ਮਸਤ ਫਕੀਰੀ ਲੋਰ ਜਿਹਾ।
ਮੈਂ ਲਵਾਂ ਸੰਭਾਲ ਔਕਾਤ ਨਹੀਂ,
ਇਹ ਅਨਲਹੱਕ ਦੇ ਸ਼ੋਰ ਜਿਹਾ
ਪਵਨਪ੍ਰੀਤ ਕੌਰ
Comments (0)
Facebook Comments (0)