ਛੇ ਸਾਲਾ ਮੁੰਡੇ ਨੇ ਇੱਕ ਵਾਰ ਵਿੱਚ 3270 ਡੰਡ ਮਾਰਕੇ ਆਪਣੇ ਪਰਵਾਰ ਲਈ ਇੱਕ ਆਲੀਸ਼ਾਨ ਘਰ ਜਿੱਤ ਲਿਆ
Thu 11 Jul, 2019 0ਨਵੀਂ ਦਿੱਲੀ :
ਕਸਰਤ ਕਰਨਾ ਨਾ ਸਿਰਫ਼ ਸਾਡੇ ਸਰੀਰ ਲਈ ਬੇਹੱਦ ਫਾਇਦੇਮੰਦ ਹੈ ਸਗੋਂ ਇਸ ਨਾਲ ਦਿਮਾਗ ਅਤੇ ਮਨ ਵੀ ਸ਼ਾਂਤ ਰਹਿੰਦਾ ਹੈ। ਰੋਜਾਨਾ ਡੰਡ ਮਾਰਨ ਨਾਲ ਸਾਡੀਆਂ ਮਾਂਸਪੇਸ਼ੀਆਂ ਬੇਹੱਦ ਗਠੀਲੀ ਅਤੇ ਮਜਬੂਤ ਹੋ ਜਾਂਦੀਆਂ ਹਨ। ਇੰਨਾ ਹੀ ਨਹੀਂ ਜੇਕਰ ਤੁਸੀ ਇੱਕ ਵਾਰ ‘ਚ 3 ਹਜਾਰ ਡੰਡ ਮਾਰ ਲਵੋਂ ਤਾਂ ਹੋ ਸਕਦਾ ਹੈ ਕਿ ਤੁਸੀਂ ਇੱਕ ਆਲੀਸ਼ਾਨ ਘਰ ਜਾਂ ਗੱਡੀ ਵੀ ਜਿੱਤ ਜਾਓ। ਇਹ ਕੋਈ ਮਜਾਕ ਨਹੀਂ, ਬਿਲਕੁਲ ਸੱਚ ਹੈ। ਜੀ ਹਾਂ, ਰੂਸ ਦੇ ਰਹਿਣ ਵਾਲੇ ਇੱਕ ਛੇ ਸਾਲਾ ਮੁੰਡੇ ਨੇ ਇੱਕ ਵਾਰ ਵਿੱਚ 3270 ਡੰਡ ਮਾਰਕੇ ਆਪਣੇ ਪਰਵਾਰ ਲਈ ਇੱਕ ਆਲੀਸ਼ਾਨ ਘਰ ਜਿੱਤ ਲਿਆ ਹੈ।
ਰੂਸ ਦੇ ਨੋਵੀ ਰੇਦਾਂਤ ਵਿੱਚ ਰਹਿਣ ਵਾਲੇ ਇਬਰਾਹਿਮ ਲਯਾਨੋਵ ਨੇ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਇਕ ਸਥਾਨਕ ਸਪੋਰਟਸ ਕਲੱਬ ਦਾ ਧਿਆਨ ਆਪਣੀ ਫਿਟਨੇਸ ਵੱਲ ਦਿਵਾਇਆ ਹੈ। ਉਸਦੀ ਫਿਟਨੇਸ ਤੋਂ ਪ੍ਰਭਾਵਿਤ ਹੋ ਕੇ ਸਪੋਰਟਸ ਕਲੱਬ ਨੇ ਉਸਦੇ ਘਰਵਾਲੀਆਂ ਲਈ ਇੱਕ ਪੂਰੇ ਦਾ ਪੂਰਾ ਅਪਾਰਟਮੇਂਟ ਗਿਫਟ ਕਰ ਦਿੱਤਾ। ਇਸ ਵੀਡੀਓ ਵਿੱਚ ਵੇਖੋ ਕਿਵੇਂ ਇੱਕ ਛੇ ਸਾਲ ਦਾ ਬੱਚਾ ਲਗਾਤਾਰ ਪੁਸ਼-ਅਪਸ ਕਰ ਰਿਹਾ ਹੈ, ਜੋ ਕਿ ਚੰਗੇ ਤੋਂ ਚੰਗੇ ਫਿਟਨੇਸ ਐਕਸਪਰਟ ਲਈ ਕਰਨਾ ਆਸਾਨ ਨਹੀਂ ਹੈ।
ਟਾਇੰਸ ਨਾਊ ਦੇ ਮੁਤਾਬਕ, ਆਪਣੇ ਇਸ ਹੈਰਾਨੀ ਜਨਕ ਕਾਰਨਾਮੇ ਦੀ ਨਾਲ ਹੁਣ ਇਬਰਾਹਿਮ ਲਯਾਨੋਵ ਦਾ ਨਾਮ ਰਸ਼ੀਆ ਬੁੱਕ ਆਫ਼ ਰਿਕਾਰਡਸ ਵਿੱਚ ਦਰਜ ਹੋ ਗਿਆ ਹੈ। ਦੱਸ ਦਈਏ ਕਿ ਲਯਾਨੋਵ ਅਤੇ ਉਸਦੇ ਪਿਤਾ ਕਲੱਬ ਦੇ ਰੇਗੂਲਰ ਮੈਂਬਰ ਹਨ ਅਤੇ ਪੁਸ਼-ਅਪ ਮੁਕਾਬਲੇ ਜਿੱਤਣ ਲਈ ਉਨ੍ਹਾਂ ਰੋਜ਼ਾਨਾ ਟ੍ਰੇਨਿੰਗ ਦਿੱਤੀ ਜਾਂਦੀ ਸੀ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਸ ਇਲਾਕੇ ਵਿੱਚ ਸਿਰਫ਼ ਲਯਾਨੋਵ ਹੀ ਨਹੀਂ ਹੈ ਜਿਸਨੂੰ ਇਸ ਤਰ੍ਹਾਂ ਦਾ ਮਹਿੰਗਾ ਇਨਾਮ ਮਿਲਿਆ ਹੋਵੇ।
ਰਿਪੋਰਟ ਦੇ ਮੁਤਾਬਕ ਸਾਲ 2018 ਵਿੱਚ ਪੰਜ ਸਾਲ ਦੇ ਮੁੰਡੇ ਨੇ ਇੱਕ ਵਾਰ ਵਿੱਚ 4150 ਪੁਸ਼- ਅਪਸ ਕੀਤੇ ਸਨ ਜਿਸਤੋਂ ਬਾਅਦ ਉਸਨੂੰ ਇਨਾਮ ਵਿੱਚ ਮਰਸਿਡੀਜ਼ ਮਿਲੀ ਸੀ। ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤੀਨ ਦੇ ਕਰੀਬੀ ਸਾਥੀ ਰਮਜਾਨ ਕਾਦੀਰੋਵ ਨੇ ਉਸਨੂੰ ਕਾਰ ਦੀ ਕੁੰਜੀ ਦਿੱਤੀ ਸੀ।
Comments (0)
Facebook Comments (0)