ਚੋਹਲਾ ਸਾਹਿਬ ਦੀ ਪੰਚਾਇਤ ਅਤੇ ਸੰਗਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਜੀ ਦਾ ਸਨਮਾਨ

ਚੋਹਲਾ ਸਾਹਿਬ ਦੀ ਪੰਚਾਇਤ ਅਤੇ ਸੰਗਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਜੀ  ਜੀ ਦਾ ਸਨਮਾਨ

ਚੋਹਲਾ ਸਾਹਿਬ, 10 ਦਸੰਬਰ ( ਸਨਦੀਪ ਸਿੱਧੂ,ਪਰਮਿੰਦਰ ਚੋਹਲਾ) ਅੱਜ ਕਸਬਾ ਚੋਹਲਾ ਸਾਹਿਬ ਵਿਚ ਸੰਗਤਾਂ ਦਾ ਭਾਰੀ ਇਕੱਠ ਸੀ ਅਤੇ ਸਿੱਖ ਸੰਗਤ ਵਲੋਂ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ, ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ  ਜੀ ਦਾ ਸਨਮਾਨ ਕਰਨ ਦਾ ਪ੍ਰੋਗਰਾਮ ਸੀ। ਇਸ ਮੌਕੇ ਸੰਤ ਬਾਬਾ ਦੇਵਾ ਸਿੰਘ ਜੀ ਦੇ ਪਰਿਵਾਰ ਵਿਚੋਂ ਸ। ਸਵਰਨ ਸਿੰਘ ਤੇ ਸਮੂਹ ਪਰਿਵਾਰ, ਜਥੇਦਾਰ ਮਹੰਤ ਜੀ, ਜਥੇਦਾਰ ਹਰੀ ਸਿੰਘ, ਜਥੇਦਾਰ ਪ੍ਰਿਤਪਾਲ ਸਿੰਘ, ਜਥੇਦਾਰ ਸ਼ਬਦਲ ਸਿੰਘ,  ਅਮਰੀਕ ਸਿੰਘ ਸਾਬਕਾ ਸਰਪੰਚ,  ਦਇਆ ਸਿੰਘ ਮੈਂਬਰ, ਲਾਲੀ ਪੱਖੋਪੁਰ,  ਬਾਬਾ ਬਿੱਟੂ (ਚੜ੍ਹਦੀ ਕਲਾ ਕਰਿਆਨਾ ਸਟੋਰ),  ਡਾ। ਰਾਜ (ਡੈਂਟਲ ਕਲੀਨਿਕ), ਡਾ। ਜਸਬੀਰ ਸਿੰਘ (ਸੰਧੂ ਕਲੀਨਿਕ), ਖਾਲਸਾ ਡੇਅਰੀ ਵਾਲੇ  ਅਤੇ ਹੋਰ ਕਈ ਪਤਵੰਤੇ ਸੰਗਤ ਵਿਚ ਹਾਜ਼ਰ ਸਨ। ਸੰਗਤਾਂ ਦੇ ਭਰਪੂਰ ਇਕੱਠ ਵਿੱਚ ਮਹਾਂਪੁਰਖਾਂ ਨੂੰ ਸਨਮਾਨਿਤ ਕੀਤਾ ਗਿਆ। ਸੰਤ ਬਾਬਾ ਸੁੱਖਾ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਕਿਹਾ, ੌ ਮਨੁੱਖ ਦੇ ਜੀਵਨ ਵਿੱਚ ਦੁੱਖ-ਸੁੱਖ ਵਾਰੀ-ਵਾਰੀ ਆਉਂਦੇ-ਜਾਂਦੇ ਰਹਿੰਦੇ ਹਨ।  ਦੁੱਖਾਂ ਤੋਂ  ਮਨਮੁਖ ਲੋਕ ਘਬਰਾ ਜਾਂਦੇ ਹਨ ਅਤੇ ਗੁਰਮੁਖ ਚੜ੍ਹਦੀ ਕਲਾ ਨਾਲ ਮੁਕਾਬਲਾ ਕਰਦੇ ਹਨ। ਆਪ ਸਭ ਸੰਗਤਾਂ ਨੇ ਬੰਨ੍ਹਾਂ ਦੀਆਂ ਸੇਵਾਵਾਂ ਵਿੱਚ ਬਹੁਤ ਚੜ੍ਹਦੀ ਕਲਾ ਦਾ ਸਬੂਤ ਦਿੱਤਾ ਹੈ। ਇਸ ਦੁੱਖ ਅਤੇ ਬਿਪਤਾ ਦੀ ਘੜੀ ਵਿੱਚ ਬੜੇ ਹੌਸਲੇ, ਪ੍ਰੇਮ ਤੇ ਸ਼ਰਧਾ ਦੇ ਨਾਲ ਸੇਵਾ ਕੀਤੀ ਹੈ। ਅਸੀਂ ਅਰਦਾਸ ਕਰਦੇ ਹਾਂ ਕਿ ਆਪ ਸਭ ਚੜ੍ਹਦੀ ਕਲਾ ਵਿੱਚ ਰਹੋ। ਵਾਹਿਗੁਰੂ ਜੀ ਆਪ ਸਭ ਦੇ ਦੁੱਖ-ਕਲੇਸ਼ਾਂ ਦਾ ਨਾਸ ਕਰਨ ਅਤੇ ਸੇਵਾ-ਸਿਮਰਨ ਦੀ ਦਾਤ ਬਖਸ਼ਣ।“ਇਸ ਮੌਕੇ ਬੋਲਦਿਆਂ ਸ। ਸਵਰਨ ਸਿੰਘ ਜੀ ਨੇ ਆਖਿਆ, ੌ ਇਤਿਹਾਸ ਗਵਾਹ ਹੈ ਕਿ ਕੁਦਰਤੀ ਆਫਤ ਭਾਵੇਂ ਧਰਤੀ ਦੇ ਕਿਸੇ ਕੋਨੇ ਵਿਚ ਹੀ ਆਈ ਹੋਵੇ, ਗੁਰੂ ਕੀ ਸਾਜੀ ਨਿਵਾਜੀ ਸਿੱਖ ਸੰਗਤ ਨੇ ਸਭ ਤੋਂ ਅੱਗੇ ਵਧ ਕੇ ਦੁਖੀਆਂ ਤੇ ਲੋੜਵੰਦਾਂ ਦੀ ਸਹਾਇਤਾ ਕੀਤੀ। ਪੰਜਾਬ ਦੀ ਧਰਤੀ ਤੇ ਇਸ ਵਰ੍ਹੇ ਆਏ ਹੜ੍ਹਾਂ ਨਾਲ ਬਹੁਤ ਭਾਰੀ ਨੁਕਸਾਨ ਹੋਇਆ। ਸੰਤ ਬਾਬਾ ਸੁੱਖਾ ਸਿੰਘ ਜੀ ਵਲੋਂ ਹੜ੍ਹਾਂ ਵਿਚ ਵਿਚ ਕੀਤੀ ਗਈ ਸੇਵਾ ਲਈ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਘੱਟ ਹੈ। ਜਦੋਂ ਪਿੰਡ ਘੜੁੰਮ ( ਨੇੜੇ ਹਰੀਕੇ ਪੱਤਣ) ਵਾਲਾ ਬੰਨ੍ਹ ਟੁੱਟਿਆ ਹੋਇਆ ਸੀ, ਸਾਡੇ ਪਿੰਡ ਦੀ ਸੰਗਤ ਨੂੰ ਵੀ ਸੇਵਾ ਕਰਨ ਦਾ ਸਮਾਂ ਪ੍ਰਾਪਤ ਹੋਇਆ ਸੀ। ਕੁਝ ਸੰਗਤ ਦਿਨੇ ਸੇਵਾ ਕਰਨ ਜਾਂਦੀ ਸੀ ਅਤੇ ਕੁਝ ਰਾਤ ਵੇਲੇ। ਸਾਡੇ ਪਿੰਡ ਵਿਚ ਬਹੁਤ ਸਾਰੇ ਨੌਜਵਾਨਾਂ ਵਿਚ ਸੇਵਾ ਦੀ ਲਗਨ ਲੱਗੀ ਹੈ। । ਅੱਜ ਸਾਡੇ ਨਗਰ ਵਿੱਚ ਮਹਾਂਪੁਰਖ ਪਹੁੰਚੇ ਹਨ, ਅਸੀਂ ਗ੍ਰਾਮ ਪੰਚਾਇਤ ਅਤੇ ਸਾਧ ਸੰਗਤ ਵੱਲੋਂ ਮਹਾਂਪੁਰਖਾਂ ਨੂੰ ਹਾਰਦਿਕ ‘ਜੀ ਆਇਆਂ’ ਆਖਦੇ ਹਾਂ।  ਸਾਡੇ ਨਗਰ ਵੱਲੋਂ ਸੇਵਾਦਾਰਾਂ ਦੀ ਸਦਾ ਤਿਆਰੀ ਰਹੇਗੀ। ਅਸੀਂ ਸਭ ਬਾਬਾ ਜੀ ਵਲੋਂ ਕਰਵਾਈ ਜਾਣ ਵਾਲੀਆਂ ਸੇਵਾਵਾਂ ਵਾਸਤੇ ਹੁਕਮ ਦੀ ਉਡੀਕ ਵਿਚ ਰਹਿੰਦੇ ਹਾਂ।”