ਬੇਸ਼ੱਕ ਨਾ ਤੈਅ ਹੋਈ ------ਪ੍ਰੀਤ ਰਾਮਗੜ੍ਹੀਆ
Sat 31 Aug, 2019 0ਬੇਸ਼ੱਕ ਨਾ ਤੈਅ ਹੋਈ
ਦੂਰੀ ਨਾ ਇਹ ਰੂਹਾਨੀ ਏ
ਦਿਲ ਵਿਚ ਕੈਦ ਮੇਰੇ
ਤੇਰੀ ਪਲ - ਪਲ ਦੀ ਨਿਸ਼ਾਨੀ ਏ
ਕੀ ਹੋਇਆ ਤੂ ਅੰਬਰ
ਤੇ ਮੈਂ ਜ਼ਮੀਨ
ਤੇਰੇ ਪੈਰਾਂ ਦੀ ਹੋਇਆ
ਵਿਛ ਜਾਵਾਂ ਮੈਂ ਫੁੱਲ ਬਣ ਕੇ
ਕੰਡਾ ਨਾ ਤੇਰੇ ਚੁਭਣ ਦਿਆਂ.....
ਬੇਸ਼ੱਕ ਨਾ ਤੈਅ ਹੋਈ
ਤੇਰੇ ਦਿਲ ਦੀ ਗਹਿਰਾਈ ਏਨੀ ਸੀ
ਨਾ ਪੜ੍ਹ ਸਕਿਆ ਨਾ ਸਮਝ ਸਕਿਆ
ਤੇਰੇ ਨੈਣਾਂ `ਚ ਚਤੁਰਾਈ ਏਨੀ ਸੀ
ਤੂ ਪਰਖੇਂ ਦਿਲ ਤੇ ਸੱਟਾਂ ਮਾਰ
ਸਾਡੇ ਦਿਲ ਦੀ ਦਵਾਈ ਤੂ ਹੀ ਸੀ....
ਬੇਸ਼ੱਕ ਨਾ ਤੈਅ ਹੋਈ
ਤੇਰੇ ਮਹਿਲਾਂ ਦੀ ਉਚਾਈ
ਰੰਗ ਬਿਰੰਗੇ ਫਰਸ਼ ਪੱਥਰਾਂ ਦੇ
ਅਕਸ ਤੇਰੇ ਸੀਨੇ ਵਿਚ ਛੱਡਦੇ ਨੇ
ਧੜਕਦਾ ਸੀ ਦਿਲ ਜਿਥੇ
ਉਸ ਥਾਂ ਤੇ ਕਬਜਾ ਕਰ ਗਏ ਨੇ .....
ਬੇਵਫਾਈ ਤੇਰੀ ਮੇਰੇ
ਗੀਤਾਂ ਦਾ ਸ਼ਿੰਗਾਰ ਬਣੀ
ਤੂ ਹਸਦੀ ਰਹੀ ਸਾਨੂੰ ਤੜਪਾ
" ਪ੍ਰੀਤ " ਖੁਸ਼ੀ ਤੇਰੀ ਹੀ ਮਾਣ ਲਈ
ਵਿੰਨ੍ਹਿਆ ਗਿਆ ਸੀਨਾ ਕਾਗਜ ਦਾ
ਤਿੱਖੇ ਵਾਰ ਕਰੇ ਕਲਮ ਦੀ ਧਾਰ
ਖੂਨ ਕਰੇ ਮੇਰੇ ਜਜ਼ਬਾਤਾਂ ਦਾ
ਲਫ਼ਜਾਂ ਦੀ ਚੱਲੇ ਚਾਲ
ਪ੍ਰੀਤ ਰਾਮਗੜ੍ਹੀਆ
ਲੁਧਿਆਣਾ , ਪੰਜਾਬ
ਮੋਬਾਇਲ : +918427174139
E-mail : Lyricistpreet@gmail.com
Comments (0)
Facebook Comments (0)