ਵਾਤਾਵਰਣ

ਵਾਤਾਵਰਣ

     ਵਾਤਾਵਰਣ
ਵਾਤਾਵਰਣ ਨੂੰ ਸ਼ੁਧ ਬਣਾਈਏ। 
ਰੁੱਖ ਲਗਾ ਕੇ ਸੁੰਦਰਤਾ ਵਧਾਈਏ।
ਘਰ ਤੋਂ ਸਵੱਛ ਅਭਿਆਨ ਚਲਾਈਏ।
ਵਾਤਾਵਰਣ ਨੂੰ ਸ਼ੁਧ ਬਣਾਈਏ।
ਕੂੜਾ ਕਰਕਟ ਨਾ ਖਿਲਾਰੋ।
ਰੱਖ ਸਫਾਈ ਧਰਤ ਦਾ ਕਰਜ਼ ਉਤਾਰੋ।
ਦੇਸ਼ ਮੇਰੇ ਦੇ ਪਹਿਰੇਦਾਰੋ।
ਹਰ ਕੋਨੇ ਸੰਦੇਸ਼ ਪਹੁੰਚਾਈਏ।
ਵਾਤਾਵਰਣ ਨੂੰ ਸ਼ੁਧ ਬਣਾਈਏ।
ਹਰ ਇਨਸਾਨ ਦੀ ਇਹ ਜਿੰਮੇਵਾਰੀ।
ਸਾਫ ਸਫਾਈ ਦੀ ਹੁਣ ਕਰੋ ਤਿਆਰੀ।
ਰੱਖ ਗੰਦਗੀ ਨਾ ਕਰੋ ਗਦਾਰੀ।
“ਸੰਧੂ” ਦੇਸ਼ ਦੀ ਸ਼ਾਨ ਵਧਾਈਏ।
ਵਾਤਾਵਰਣ ਨੂੰ ਸ਼ੁਧ ਬਣਾਈਏ।

ਗੁਰਵਿੰਦਰ ਸਿੰਘ ਸੰਧੂ
ਹੈੱਡ ਟੀਚਰ,ਸ.ਐ.ਸ. ਦਦੇਹਰ ਸਾਹਿਬ।
ਬਲਾਕ ਚੋਹਲਾ ਸਾਹਿਬ(ਤਰਨ ਤਾਰਨ)
ਮੋ:98788-66768