ਸਾਧਾਂ ਦੇ ਟੋਲੇ

ਸਾਧਾਂ ਦੇ ਟੋਲੇ

ਲੋਕਾਂ ਤੋਂ ਟੂਣੇ ਕਰਵਾਉਂਦੇ, ਬੜੇ ਸਾਧਾਂ ਦੇ ਟੋਲੇ ਫਿਰਦੇ।
ਗਿਣਤੀ ਕਰਨੀ ਬੜੀ ਹੈ ਔਖੀ, ਜਿਵੇਂ ਕਬੂਤਰ ਗੋਲੇ ਫਿਰਦੇ।
ਰੱਬ ਦੇ ਘਰ ਦਾ ਰਸਤਾ ਭੁੱਲੇ, ਸਾਰੇ ਲੋਕੀ ਡੋਲੇ ਫਿਰਦੇ।
ਪੜ੍ਹੇ ਲਿਖੇ ਲੋਕਾਂ ਦੇ ਸਿਰ ਵਿਚ, ਇਹ ਮਾਰਦੇ ਠੋਲੇ ਫਿਰਦੇ।

ਜਨਤਾ ਨੂੰ ਇਹ ਲੁੱਟੀ ਜਾਂਦੇ, ਉਂਜ ਬਣੇ ਨੇ ਭੋਲੇ ਫਿਰਦੇ।
ਫਿਟ ਗਏ  ਖਾ-ਖਾ ਕੇ ਰਾਸ਼ਨ, ਵਿਹਲੜ ਬਣ ਕੇ ਮੋਲੇ ਫਿਰਦੇ।
'ਗੁਲਾਮੀ ਵਾਲਿਆ' ਲੋਕ ਦੁਖੀ ਨੇ, ਸਾਧ ਤਾਂ ਗਾਉਂਦੇ ਢੋਲੇ ਫਿਰਦੇ।
-ਬੂਟਾ ਗ਼ੁਲਾਮੀ ਵਾਲਾ, ਕੋਟ ਈਸੇ ਖ਼ਾ ਮੋਗਾ, ਸੰਪਰਕ : 94171-973955