ਮੋਟੂ ਪਤਲੂ

ਮੋਟੂ ਪਤਲੂ

ਅਪਣੇ ਬੱਚਿਆਂ ਲਈ ਨਾ ਕਿਸੇ ਕੋਲ ਵੇਲਾ, ਲੋਕੀਂ ਕੰਮਾਂ ਵਿਚ ਹੋਈ ਏਨੇ ਗਲਤਾਨ ਜਾਂਦੇ, 
ਪ੍ਰਾਈਵੇਟ ਸਕੂਲਾਂ ਵਿਚ ਅਪਣੇ ਭੇਜ ਬੱਚੇ, ਕਈ ਅਜਿਹੇ ਵਿਚ ਹੀ ਸਮਝੀ ਅਪਣੀ ਸ਼ਾਨ ਜਾਂਦੇ,
ਹਿੰਦੀ, ਅੰਗਰੇਜ਼ੀ ਹੀ ਸਭਨਾਂ ਤੇ ਰਹੇ ਭਾਰੂ, ਭੁੱਲੀ ਅਪਣੀ ਅੱਜ ਪੰਜਾਬੀ ਜ਼ੁਬਾਨ ਜਾਂਦੇ,

ਮਾਮੇ, ਮਾਸੜ ਨਾ ਕੋਈ ਜਾਣਦਾ ਤਾਈ, ਚਾਚੀ, ਅੰਕਲ ਆਂਟੀ ਹੀ ਸੱਭ ਦਾ ਕਰੀ ਘਾਣ ਜਾਂਦੇ,
ਟੀ.ਵੀ ਲੜੀਵਾਰਾਂ ਤੇ ਫ਼ੋਨ ਦੀ ਚੈਟ ਅੰਦਰ, ਰੁਲੀ ਦਾਦੀ ਦੀਆਂ ਬਾਤਾਂ ਅਤੇ ਅਖਾਣ ਜਾਂਦੇ,
ਕੋਈ ਦੱਸੇ ਨਾ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ, ਬੱਚੇ ਮੋਟੂ-ਪਤਲੂ ਨੂੰ ਹੀ ਆਖੀ ਮਹਾਨ ਜਾਂਦੇ।