ਸਿਹਤ ਵਿਭਾਗ ਵਿੱਚ ਕੰਮ ਕਰਦੇ ਰਿਤੇਸ਼ ਵਾਲੀਆ ਦੀ ਭਾਰਤੀ ਕ੍ਰਿਕਟ ਟੀਮ ਵਿੱਚ ਹੋਈ ਚੋਣ

ਸਿਹਤ ਵਿਭਾਗ ਵਿੱਚ ਕੰਮ ਕਰਦੇ ਰਿਤੇਸ਼ ਵਾਲੀਆ ਦੀ ਭਾਰਤੀ ਕ੍ਰਿਕਟ ਟੀਮ ਵਿੱਚ ਹੋਈ ਚੋਣ

ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 17 ਮਾਰਚ 2020 


ਨੈਸ਼ਨਲ ਹੈਲਥ ਮਿਸ਼ਨ (ਸਿਹਤ ਵਿਭਾਗ) ਵਿੱਚ ਜਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਸਿਹਤ ਕੇਂਦਰ ਨੌਸ਼ਹਿਰਾ ਪੰਨੂਆਂ ਵਿਖੇ ਬਤੌਰ ਡਾਟਾ ਐਂਟਰੀ ਉਪਰੇਟ ਦੀ ਪੋਸਟ ਤੇ ਤਾਇਨਾਤ ਰਿਤੇਸ਼ ਵਾਲੀਆ ਦੀ ਭਾਰਤੀ ਕ੍ਰਿਕਟ ਟੀਮ (ਹੈਂਡੀਕੈਪਡ) ਲਈ ਚੋਣ ਹੋਣ ਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਰਿਤੇਸ਼ ਵਾਲੀਆ ਨੇ ਦੱਸਿਆ ਕਿ ਉਹ ਆਗਰਾ ਵਿੱਚ ਹੋਏ 12 ਮਾਰਚ 2019 ਤੋਂ 14 ਮਾਰਚ 2019 ਤੱਕ ਤਿੰਨ ਟੀ-20 ਮੈਚ ਵਿੱਚ ਨਿਪਾਲ ਦੀ ਟੀਮ ਦੇ ਖਿਲਾਫ ਵੀ ਖੇਡ ਚੁੱਕਾ ਹੈ।ਉਹਨਾਂ ਦੱਸਿਆ ਕਿ 22 ਸਤੰਬਰ ਤੋਂ ਲੈਕੇ 24 ਸਤੰਬਰ 2019 ਤੱਕ ਸਟੇਟ ਨਿਪਾਲ ਵਿੱਚ ਵੀ ਉਹ ਭਾਰਤੀ ਟੀਮ ਵੱਲੋਂ ਖੇਡ ਚੁੱਕਾ ਹੈ।ਉਸਨੇ ਦੱਸਿਆ ਕਿ ਉਸਦੀ ਚੋਣ ਭਾਰਤੀ ਕ੍ਰਿਕਟ (ਹੈਂਡੀਕੈਪਡ)ਟੀਮ ਦੇ ਸ੍ਰੀਲੰਕਾ ਦੀ ਟੀਮ ਨਾਲ 19 ਮਾਰਚ ਤੋਂ 22 ਮਾਰਚ ਤੱਕ ਤਾਮਿਲਨਾਡੂ ਵਿੱਚ ਹੋਣ ਵਾਲੇ ਤਿੰਨ ਟੀ-20 ਮੈਚਾਂ ਵਿੱਚ ਉਸਦੀ ਚੋਣ ਹੋ ਚੁੱਕੀ ਹੈ ਹੁਣ ਉਸਨੂੰ ਸ੍ਰੀਲੰਕਾ ਦੀ ਕ੍ਰਿਕਟ ਟੀਮ ਦੇ ਖਿਲਾਫ ਮੈਚ ਖੇਡਣ ਲਈ ਚੁਣਿਆ ਗਿਆ ਹੈ।ਉਹਨਾਂ ਕਿਹਾ ਇਹ ਹੋਣ ਵਾਲੇ ਮੈਚ ਹੁਣ ਅਗਲੇ ਮਹੀਨੇ ਅਪ੍ਰੈਲ ਵਿੱਚ ਹੋਣਗੇ।ਉਹਨਾਂ ਕਿਹਾ ਕਿ ਉਹ ਸਿਹਤ ਵਿਭਾਗ ਵਿੱਚ ਵੀ ਚੰਗੀਆਂ ਸੇਵਾਵਾਂ ਦੇਣ ਦੇ ਨਾਲ ਨਾਲ ਭਾਰਤ ਵੱਲੋਂ ਕ੍ਰਿਕਟ ਮੈਂਚ ਵਿੱਚ ਮੱਲਾਂ ਮਾਰਕੇ ਦੇਸ਼ ਦਾ ਨਾਮ ਰੌਸ਼ਨ ਕਰ ਰਿਹਾ ਹੈ।