ਅਦਰਸ਼ ਚੋਣ ਜ਼ਾਬਤੇ ਨੂੰ ਇੰਨ-ਬਿੰਨ੍ਹ ਲਾਗੂ ਕਰਵਾਉਣ ਲਈ ਲੋਕ ਸਭਾ ਹਲਕਾ-03 ਖਡੂਰ ਸਾਹਿਬ ਲਈ ਨਿਯੁਕਤ ਚੋਣ ਅਬਜ਼ਰਬਰਾਂ ਨੇ ਆਪਣਾ ਕੰਮ ਸੰਭਾਲਿਆ

ਅਦਰਸ਼ ਚੋਣ ਜ਼ਾਬਤੇ ਨੂੰ ਇੰਨ-ਬਿੰਨ੍ਹ ਲਾਗੂ ਕਰਵਾਉਣ ਲਈ ਲੋਕ ਸਭਾ ਹਲਕਾ-03 ਖਡੂਰ ਸਾਹਿਬ ਲਈ ਨਿਯੁਕਤ ਚੋਣ ਅਬਜ਼ਰਬਰਾਂ ਨੇ ਆਪਣਾ ਕੰਮ ਸੰਭਾਲਿਆ

ਤਰਨ ਤਾਰਨ, 30 ਅਪ੍ਰੈਲ 2019 :

ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ-2019 ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ-03 ਖਡੂਰ ਸਾਹਿਬ ਲਈ ਸ਼੍ਰੀ ਵਿਸ਼ਾਲ ਸੋਲੰਕੀ ਆਈ. ਏ. ਐੱਸ. ਨੂੰ ਜਨਰਲ ਅਬਜ਼ਰਬਰ, ਸ੍ਰੀ ਸੁਧਾਕਰ ਪਾਂਡੇ ਆਈ. ਆਰ. ਐੱਸ. ਨੂੰ ਖਰਚਾ ਅਬਜ਼ਰਬਰ ਅਤੇ ਸ੍ਰੀ ਰਾਜੀਵ ਜੈਨ ਆਈ. ਪੀ. ਐੱਸ. ਨੰੁ ਪੁਲਿਸ ਅਬਜ਼ਰਬਰ ਨਿਯੁਕਤ ਕੀਤਾ ਗਿਆ ਹੈ, ਜਿੰਨ੍ਹਾਂ ਨੇ ਤਰਨ ਤਾਰਨ ਪਹੁੰਚ ਕੇ ਆਪਣਾ ਕੰਮ ਸੰਭਾਲ ਲਿਆ ਹੈ। ਉਹਨਾਂ ਦੱਸਿਆ ਕਿ ਅਦਰਸ਼ ਚੋਣ ਜ਼ਾਬਤੇ ਨੂੰ ਇੰਨ-ਬਿੰਨ੍ਹ ਲਾਗੂ ਕਰਵਾਉਣ ਲਈ ਉਹ ਚੋਣ ਜ਼ਾਬਤੇ ਦੌਰਾਨ ਜ਼ਿਲ੍ਹੇ ਵਿੱਚ ਰਹਿਣਗੇ।ਅਦਰਸ਼ ਚੋਣ ਜ਼ਾਬਤੇ ਨਾਲ ਸਬੰਧਿਤ ਕੋਈ ਵੀ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾ ਸਕਦਾ ਹੈ। ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਚੋਣ ਜ਼ਾਬਤੇ ਸਬੰਧੀ ਆਮ ਲੋਕ, ਵੋਟਰ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਕਿਸੇ ਤਰਾਂ ਦੀ ਸ਼ਿਕਾਇਤ ਜਾਂ ਸੁਝਾਅ ਲਈ ਜਨਰਲ ਅਬਜ਼ਰਬਰ ਦੇ ਮੋਬਾਈਲ ਫੋਨ ਨੰਬਰ 062806-25307 ਤੇ 01852-230500, ਖਰਚਾ ਅਬਜ਼ਰਬਰ ਦੇ ਮੋਬਾਇਲ ਨੰਬਰ 088796-67545 ਅਤੇ ਪੁਲਿਸ ਅਬਜ਼ਰਬਰ ਨਾਲ ਉਹਨਾਂ ਦੇ ਮੋਬਾਇਲ ਨੰਬਰ 077740-99945 ‘ਤੇ ਸੰਪਰਕ ਕਰ ਸਕਦੇ ਹਨ।ਸਾਰੇ ਅਬਜ਼ਰਬਰ ਸਾਹਿਬਾਨ ਪਾਵਰ ਗਰਿੱਡ ਰੈਸਟ ਹਾਊਸ, ਪੁਰਾਣੀ ਅੰਮਿ੍ਰਤਸਰ ਰੋਡ, ਪਿੰਡ ਬਾਲਾਚੱਕ ਤਰਨ ਤਾਰਨ ਵਿਖੇ ਠਹਿਰੇ ਹੋਏ ਹਨ।ਆਮ ਜਨਤਾ ਤੇ ਵੋਟਰ ਚੋਣਾਂ ਸਬੰਧੀ ਉਹਨਾਂ ਨਾਲ ਸੰਪਰਕ ਸਕਦੇ ਹਨ।