ਸ੍ਰੀ ਸਹਿਜ ਪਾਠ ਸੇਵਾ ਸੰਸਥਾ, ਸ੍ਰੀ ਅੰਮ੍ਰਿਤਸਰ ਵੱਲੋਂ ਸ੍ਰੀ ਸਹਿਜ ਪਾਠ ਉਚਾਰਨ ਗੁਰਦੁਆਰਾ ਗੁਰਪੁਰੀ ਸਾਹਿਬ ਵਿਖੇ ਕਰਵਾਇਆ ਗਿਆ।

ਸ੍ਰੀ ਸਹਿਜ ਪਾਠ ਸੇਵਾ ਸੰਸਥਾ, ਸ੍ਰੀ ਅੰਮ੍ਰਿਤਸਰ ਵੱਲੋਂ ਸ੍ਰੀ ਸਹਿਜ ਪਾਠ ਉਚਾਰਨ ਗੁਰਦੁਆਰਾ ਗੁਰਪੁਰੀ ਸਾਹਿਬ ਵਿਖੇ ਕਰਵਾਇਆ ਗਿਆ।

ਚੋਹਲਾ ਸਾਹਿਬ 9 ਅਕਤੂਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸ੍ਰੀ ਸਹਿਜ ਪਾਠ ਸੇਵਾ ਸੰਸਥਾ, ਸ੍ਰੀ ਅੰਮ੍ਰਿਤਸਰ ਵੱਲੋਂ  ਇਸ ਇਲਾਕੇ ਦੇ ਵੱਖ- ਵੱਖ ਸਕੂਲਾਂ ਦੇ ਵਿਿਦਆਰਥੀਆਂ ਦਾ ਸ੍ਰੀ ਸਹਿਜ ਪਾਠ ਉਚਾਰਨ 9 ਅਕਤੂਬਰ 2024 ਨੂੰ ਗੁਰਦੁਆਰਾ ਗੁਰਪੁਰੀ ਸਾਹਿਬ ਵਿਖੇ ਕਰਵਾਇਆ ਗਿਆ। ਜਿਸ ਵਿੱਚ ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ, ਸੁਹਾਵਾ ਦੀਆਂ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਦੀਆਂ ਦਸ ਵਿਿਦਆਰਥਣਾਂ ਨੇ ਭਾਗ ਲੈ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਬੱਚਿਆਂ ਨੂੰ ਸੰਸਥਾ ਵੱਲੋਂ ਪਾਣੀ ਵਾਲੀਆਂ ਬੋਤਲਾਂ , ਪੈਨ ਅਤੇ ਸਹਿਜ ਪਾਠ ਦੀਆਂ ਕਾਪੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਵਿਿਦਆਰਥਣਾਂ ਨੇ ਸੰਸਥਾ ਨੂੰ ਆਪਣੇ ਸਹਿਜ ਪਾਠ ਦੇ ਅਨੁਭਵ ਵੀ ਲਿਖ ਕੇ ਦਿੱਤੇ ਅਤੇ ਪਾਠ ਦਾ ਸ਼ੁੱਧ ਉਚਾਰਨ ਕਰਕੇ ਸੁਣਾਇਆ। ਸ੍ਰੀ ਸਹਿਜ ਪਾਠ ਸੰਸਥਾ ਦੇ ਨੁਮਾਇੰਦੇ ਭਾਈ ਅੰਮ੍ਰਿਤਪਾਲ ਸਿੰਘ (ਪੱਟੀ) ਨੇ ਵੀ ਇਸ ਪੂਰੇ ਪ੍ਰੋਗਰਾਮ ਵਿੱਚ ਸਕੂਲ ਦਾ ਬਹੁਤ ਸਾਥ ਦਿੱਤਾ। ਸੰਸਥਾ ਵੱਲੋਂ ਇੰਚਾਰਜ ਅਧਿਆਪਕ ਮੈਡਮ ਗੁਰਪ੍ਰੀਤ ਕੌਰ ਨੂੰ ਰੁ਼ਵਕਗ ਫਕ;;ਰਗ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਐਸ। ਕੇ ਦੁੱਗਲ, ਪ੍ਰਿੰਸੀਪਲ ਡਾ ਰਿਤੂ ਅਤੇ ਹੋਰ ਅਧਿਆਪਕ ਅਤੇ ਮੁਲਾਜ਼ਿਮ ਹਾਜ਼ਿਰ ਸਨ।