ਮੈਗਾ ਕੈਂਪ ਚੋ 2500 ਟੀਕੇ ਲਗਾਏ ਸੀ.ਐਚ.ਸੀ.ਸਰਹਾਲੀ ਨੇ ਜਿਲ੍ਹੇ ਵਿੱਚੋਂ ਕੀਤਾ ਪਹਿਲਾ ਸਥਾਨ ਹਾਸਲ : ਡਾ: ਗਿੱਲ

ਮੈਗਾ ਕੈਂਪ ਚੋ 2500 ਟੀਕੇ ਲਗਾਏ ਸੀ.ਐਚ.ਸੀ.ਸਰਹਾਲੀ ਨੇ ਜਿਲ੍ਹੇ ਵਿੱਚੋਂ ਕੀਤਾ ਪਹਿਲਾ ਸਥਾਨ ਹਾਸਲ : ਡਾ: ਗਿੱਲ

ਮਿਹਨਤੀ ਸਟਾਫ ਨੂੰ ਡਾ: ਗਿੱਲ ਨੇ ਦਿੱਤੀ ਮੁਬਾਰਕਬਾਦ।
ਚੋਹਲਾ ਸਾਹਿਬ 4 ਜੁਲਾਈ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਡਿਪਟੀ ਕਮਿਸ਼ਨਰ ਤਰਨ ਤਾਰਨ ਕੁਲਵੰਤ ਸਿੰਘ, ਸਿਵਲ ਸਰਜਨ ਤਾਰਨ ਤਾਰਨ ਡਾ: ਰੋਹਿਤ ਮਹਿਤਾ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ: ਵਰਿੰਦਰਪਾਲ ਕੌਰ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਰਹਿਨੁਮਾਈ ਹੇਠ ਵੱਖ ਵੱਖ ਪਿੰਡਾਂ ਵਿੱਚ ਮੈਗਾ ਕੈਂਪ ਰਾਹੀਂ ਕਰੋਨਾ ਤੋਂ ਬਚਾਅ ਸਬੰਧੀ 2500 ਵਿਆਕਤੀਆਂ ਨੂੰ ਇੰਜੈਕਸ਼ਨ ਲਗਾਕੇ ਜਿਲ੍ਹਾ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ: ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਬੀਤੇ ਕੱਲ੍ਹ  ਕੰਮਿਊਨਿਟੀ ਹੈਥਲ ਸੈਂਟਰ ਸਰਹਾਲੀ ਕਲਾਂ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਜਿਵੇਂ ਚੋਹਲਾ ਸਾਹਿਬ,ਚੰਬਾ ਕਲਾਂ,ਡੇਅਰਾ ਸਾਹਿਬ,ਫਤਿਹਾਬਾਦ,ਸਰਹਾਲੀ ਕਲਾਂ,ਖਾਰਾ,ਬ੍ਰਹਮਪੁਰਾ ਆਦਿ ਵਿੱਚ ਕੋਵਿਡ ਟੀਕਾਕਰਨ ਕੀਤਾ ਗਿਆ ਸੀ ਜਿਸ ਵਿੱਚ ਸਿਹਤ ਵਿਭਾਗ ਦੇ ਮੁਲਾਜ਼ਮਾਂ,ਆਂਗਣਵਾੜੀ ਵਰਕਰਜ਼,ਆਸ਼ਾ ਵਰਕਰਜ਼,ਜੀ.ਓ.ਜੀ.,ਪੰਜਾਬ ਪੁਲਿਸ,ਸਮੂਹ ਗ੍ਰਾਂਮ ਪੰਚਾਇਤਾਂ,ਸਿੱਖਿਆ ਵਿਭਾਗ ਆਦਿ ਮਿਹਨਤੀ ਮੁਲਾਜ਼ਮਾਂ ਕਰਕੇ ਕੰਮਿਊਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਵਿੱਚ ਕੁੱਲ 2500 ਵਿਆਕਤੀਆਂ ਨੇ ਕਰੋਨਾ ਵੈਕਸੀਨੇਸ਼ਨ ਕਰਵਾਈ ਹੈ ਜਿਸਤੇ ਕੰਮਿਊਨਟੀ ਹੈਲਥ ਸੈਂਟਰ ਸਰਹਾਲੀ ਕਲਾਂ ਜਿਲ੍ਹਾ ਭਰ ਵਿੱਚ ਸਭ ਤੋਂ ਵੱਧ ਇਜੈਕਸ਼ਨ ਲਗਾਕੇ ਪਹਿਲੇ ਸਥਾਨ ਤੇ ਰਿਹਾ ਹੈ ਅਤੇ ਉੱਚ ਅਧਿਕਾਰੀਆਂ ਵੱਲੋਂ ਉਹਨਾਂ ਦੀ ਹੌਂਸਲਾ ਅਫਜਾਈ ਕੀਤੀ ਗਈ ਹੈ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਤੋਂ ਬਚਦੇ ਹੋਏ ਕਰੋਨਾ ਤੋਂ ਬਚਾਅ ਦਾ ਟੀਕਾ ਜਰੂਰ ਲਗਵਾਉਣ ਅਤੇ ਜੇਕਰ ਕਿਸੇ ਨੇ ਇਸ ਸਬੰਧੀ ਕੋਈ ਵੀ ਜਾਣਕਾਰੀ ਹਾਸਲ ਕਰਨੀ ਹੋਵੇ ਤਾਂ ਸਬੰਧਤ ਮਹਿਕਮੇਂ ਦੇ ਅਧਿਕਾਰੀਆਂ ਪਾਸੋਂ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।ਇਸ ਸਬੰਧੀ ਡਾ: ਜਤਿੰਦਰ ਸਿੰਘ ਗਿੱਲ ਨੇ ਸੀ.ਐਚ.ਸੀ.ਸਰਹਾਲੀ ਦੇ ਸਮੂਹ ਸਟਾਫ ਨੂੰ ਉਹਨਾਂ ਦੀ ਲਗਨ ਤੇ ਸਖਤ ਮਿਹਨਤ ਨਾਲ ਕੰਮ ਕਰਨ ਤੇ ਮੁਬਾਰਕਰਬਾਦ ਦਿੱਤੀ ਅਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।