ਮੇਗਾ ਕੈਂਪ ਲਗਾਕੇ ਚੋਹਲਾ ਸਾਹਿਬ ਅਤੇ ਆਸ ਪਾਸ ਦੇ ਪਿੰਡਾਂ ਵਿਖੇ ਕਰੋਨਾ ਤੋਂ ਬਚਾਅ ਦੇ ਲਗਾਏ ਟੀਕੇ ।

ਮੇਗਾ ਕੈਂਪ ਲਗਾਕੇ ਚੋਹਲਾ ਸਾਹਿਬ ਅਤੇ ਆਸ ਪਾਸ ਦੇ ਪਿੰਡਾਂ ਵਿਖੇ ਕਰੋਨਾ ਤੋਂ ਬਚਾਅ ਦੇ ਲਗਾਏ ਟੀਕੇ ।

ਕਰੋਨਾ ਤੋਂ ਬਚਾਅ ਦੇ 2500 ਲਗਾਏ ਟੀਕੇ
ਚੋਹਲਾ ਸਾਹਿਬ 3 ਜੁਲਾਈ (ਪਰਮਿੰਦਰ ਚੋਹਲਾ, ਰਕੇਸ਼ ਬਾਵਾ)
ਡਿਪਟੀ ਕਮਿਸ਼ਨਰ ਤਰਨ ਤਾਰਨ ਕੁਲਵੰਤ ਸਿੰਘ, ਸਿਵਲ ਸਰਜਨ ਤਾਰਨ ਤਾਰਨ ਡਾ: ਰੋਹਿਤ ਮਹਿਤਾ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ: ਵਰਿੰਦਰਪਾਲ ਕੌਰ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਰਹਿਨੁਮਾਈ ਹੇਠ ਵੱਖ ਵੱਖ ਪਿੰਡਾਂ ਵਿੱਚ ਮੇਗਾ ਕੈਂਪ ਲਗਾਕੇ ਕਰੋਨਾ ਤੋਂ ਬਚਾਅ ਸਬੰਧੀ  ਇੰਜੈਕਸ਼ਨ ਲਗਾਏ ਗਏ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ: ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ  ਕੰਮਿਊਨਿਟੀ ਹੈਥਲ ਸੈਂਟਰ ਸਰਹਾਲੀ ਕਲਾਂ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਜਿਵੇਂ ਚੋਹਲਾ ਸਾਹਿਬ,ਚੰਬਾ ਕਲਾਂ,ਡੇਅਰਾ ਸਾਹਿਬ,ਫਤਿਹਾਬਾਦ,ਸਰਹਾਲੀ ਕਲਾਂ,ਖਾਰਾ,ਬ੍ਰਹਮਪੁਰਾ ਆਦਿ ਵਿੱਚ ਕੋਵਿਡ ਟੀਕਾਕਰਨ ਕੀਤਾ ਗਿਆ ਹੈ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਤੋਂ ਬਚਦੇ ਹੋਏ ਕਰੋਨਾ ਤੋਂ ਬਚਾਅ ਦਾ ਟੀਕਾ ਜਰੂਰ ਲਗਵਾਉਣ ਅਤੇ ਜੇਕਰ ਕਿਸੇ ਨੇ ਇਸ ਸਬੰਧੀ ਕੋਈ ਵੀ ਜਾਣਕਾਰੀ ਹਾਸਲ ਕਰਨੀ ਹੋਵੇ ਤਾਂ ਸਬੰਧਤ ਮਹਿਕਮੇਂ ਦੇ ਅਧਿਕਾਰੀਆਂ ਪਾਸੋਂ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।ਇਸ ਸਮੇਂ ਡਾ: ਨਵਦੀਪ ਕੌਰ ਬੁੱਟਰ,ਡਾ:ਜਗਜੀਤ ਸਿੰਘ,ਮਨਦੀਪ ਸਿੰਘ ਆਈ.ਏ.ਵਿਸ਼ਾਲ ਕੁਮਾਰ ਬੀ.ਐਸ.ਏ,ਹਰਦੀਪ ਸਿੰਘ ਸੰਧੂ,ਬਿਹਾਰੀ ਲਾਲ ਐਸ.ਆਈ.ਸਤਨਾਮ ਸਿੰਘ ਐਸ.ਆਈ.,ਪ੍ਰਧਾਨ ਪਰਮਿੰਦਰ ਢਿਲੋਂ,ਸੁਖਦੀਪ ਸਿੰਘ ਔਲਖ,ਜਸਪਿੰਦਰ ਸਿੰਘ ਹਾਂਡਾ,ਬਲਰਾਜ ਸਿੰਘ ਗਿੱਲ,ਰਜਿੰਦਰ ਸਿੰਘ ਫਤਿਹਗੜ੍ਹ ਚੂੜੀਆ,ਅਮਨਦੀਪ ਸਿੰਘ ਫਤਿਹਾਬਾਦ,ਅਮਨਦੀਪ ਸਿੰਘ,ਵਿਕਾਸ ਤੇਜਪਾਲ,ਸੀ.ਐਚ.ਓ.ਰਾਜਬੀਰ ਕੌਰ,ਜਤਿੰਦਰ ਕੁਮਾਰ ਸੋਨੂੰ,ਸੰਦੀਪ ਸਿੰਘ ਚੰਬਾ,ਪ੍ਰਦੀਪ ਸਿੰਘ,ਸੀ.ਐਚ.ਓ ਸੁਪਰੀਤ ਕੌਰ,ਸੀ.ਐਚ.ਓ.ਪ੍ਰਭਜੋਤ ਕੌਰ, ਏ.ਐਨ.ਐਮ. ਬਲਜਿੰਦਰ ਕੌਰ, ਏ.ਐਨ.ਐਮ.ਇੰਦਰਜੀਤ ਕੌਰ, ਏ.ਐਨ.ਐਮ.ਮਨਦੀਪ ਕੌਰ, ਹੈਲਥ ਵਰਕਰ ਸੰਦੀਪ ਸਿੰਘ ਚੰਬਾ, ਹੈਲਥ ਵਰਕਰ ਅਮਨਪ੍ਰੀਤ ਸਿੰਘ ਭੈਲ, ਆਸ਼ਾ ਮਨਜੀਤ ਕੌਰ, ਆਸ਼ਾ ਸੰਦੀਪ ਕੌਰ,ਕਵਲਜੀਤ ਕੌਰ,ਪ੍ਰਮਜੀਤ ਕੌਰ,ਸੁਖਵਿੰਦਰ ਕੌਰ ਆਦਿ ਹਾਜ਼ਰ ਸਨ।