ਡੁਬਦੀ ਬੇੜੀ ਦਾ ਮਲਾਹ

ਡੁਬਦੀ ਬੇੜੀ ਦਾ ਮਲਾਹ

ਬੇੜੀ ਡੁਬਦੀ ਦਾ ਜੇ ਤੂੰ ਮਲਾਹ ਬਣਿਆ,
ਹਰ ਹੀਲੇ ਤੂੰ ਇਸ ਨੂੰ ਪਾਰ ਲਗਾ ਕੈਪਟਨ,

ਪੰਡ ਕਰਜ਼ੇ ਦੀ ਵੀ ਨਹੀਂ ਹੋਈ ਹੌਲੀ,
ਕਿਸਾਨ ਮਰਦੇ ਨੇ ਜ਼ਹਿਰਾਂ ਖਾ ਕੈਪਟਨ,

ਰਿਸ਼ਵਤਖ਼ੋਰੀ ਦਾ ਵੀ ਬੜਾ ਬੋਲਬਾਲਾ,
ਸਰਕਾਰੀ ਦਫ਼ਤਰਾਂ ਵਿਚ ਕਿਤੇ ਆ ਕੈਪਟਨ,

ਜਦੋਂ ਪਾਣੀਆਂ ਦਾ ਰਾਖਾ ਤੂੰ ਬਣਿਆ,
ਉਦੋਂ ਦੇ ਲੋਕ ਸੋਹਲੇ ਰਹੇ ਤੇਰੇ ਗਾ ਕੈਪਟਨ,

ਮਰਦ ਸੋਈ ਜੋ ਬਚਨ ਦਾ ਹੋਏ ਪੱਕਾ,
ਤੇਰੇ ਆਉਣ ਦਾ ਕਿੰਨਾ ਸੀ ਚਾਅ ਕੈਪਟਨ,

ਬਾਦਲ ਵਾਂਗ ਨਾ ਮੰਜੀ ਕਿਤੇ ਜਾਏ ਠੋਕੀ,
ਲੋਕ ਕਹਿ ਨਾ ਦੇਣ ਤੂੰ ਵੀ ਜਾ ਕੈਪਟਨ,

-ਪ੍ਰਗਟ ਢਿੱਲੋਂ ਸਮਾਧ ਭਾਈ ਸੰਪਰਕ : 98553-63238