ਅੰਤੜੀਆਂ ਦੀ ਸੋਜ ਅਤੇ ਜਲਨ (ਕੋਲਾਇਟਸ) ਦਾ ਰੋਗ ਹੈ ਕੀ ? / ਡਾ ਅਜੀਤਪਾਲ ਸਿੰਘ ਐਮ ਡੀ

ਅੰਤੜੀਆਂ ਦੀ ਸੋਜ ਅਤੇ ਜਲਨ (ਕੋਲਾਇਟਸ) ਦਾ ਰੋਗ ਹੈ ਕੀ ? / ਡਾ ਅਜੀਤਪਾਲ ਸਿੰਘ ਐਮ ਡੀ

ਕੋਲਾਈਟਿਸ ਨਾਂ ਦੀ ਇਹ ਬੀਮਾਰੀ ਅੰਤੜੀਆਂ ਨਾਲ ਸਬੰਧ ਰੱਖਦੀ ਹੈ। ਆਮ ਕਰਕੇ ਅੰਤੜੀ ਦੀ ਸੋਜ, ਜਲਣ ਜਾਂ ਹੋਰ ਤਰ੍ਹਾਂ ਦੀਆਂ ਤਮਾਮ ਬਿਮਾਰੀਆਂ ਨੂੰ ਕੋਲਾਇਟਸ ਕਿਹਾ ਜਾਂਦਾ ਹੈ। ਪੇਟ ਚ ਲਗਾਤਾਰ ਰਹਿਣ ਵਾਲਾ ਅਕੜਾਅ,ਦਰਦ,ਦਸਤ,ਡਾਇਰੀਆ ਰਹਿਣਾ, ਨੀਂਦ ਨਾ ਅਾਉਣੀ,ਬੁਖ਼ਾਰ,ਵਜ਼ਨ ਘਟਣਾ, ਸਾਰੇ ਲੱਛਣ ਕੋਲਾਇਟਸ ਰੋਗ ਦੇ ਹਨ। ਗਰਭ-ਨਿਰੋਧਕ ਗੋਲੀਆਂ ਦੀ ਵਰਤੋਂ, ਖਾਣ ਪੀਣ ਚ ਅਨਿਯਮਤਾ ਤੇ ਤੰਬਾਕੂਨੋਸ਼ੀ ਵੀ ਕੋਲਾਈਟਿਸ ਦੀ ਵਜ੍ਹਾਂ ਬਣ ਸਕਦੇ ਹਨ। ਕਿਉਂਕਿ ਇਹ ਰੋਗ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਇਸ ਲਈ ਇਸ ਦਾ ਇਲਾਜ ਵੀ ਵੱਖ ਵੱਖ ਹੈ। ਹਰੀਆਂ ਸਬਜ਼ੀਆਂ ਖਾਣ ਪੀਣ ਨਾਲ ਇਸ ਤੋਂ ਆਰਾਮ ਮਿਲਦਾ ਹੈ। ਇਨ੍ਹਾਂ ਸਬਜੀਆਂ ਨਾਲ ਕੋਲਾਇਟਸ ਵਰਗੀ ਬੀਮਾਰੀ ਨਾਲ ਲੜਨ ਵਿੱਚ ਮਦਦ ਮਿਲਦੀ ਹੈ। ਕੁੱਝ ਖਾਸ ਕਿਸਮ ਦੇ ਘੁਲਨਸ਼ੀਲ ਤੰਤੂ ਜਾਂ ਰੇਸ਼ੇ ਬੈਕਟੀਰੀਆ ਨੂੰ ਭੋਜਨ ਨਾਲੀ ਦੀ ਦੀਵਾਰ ਨਾਲ ਚਿਪਕਣ ਤੋਂ ਰੋਕਦੇ ਹਨ, ਇਸ ਤਰ੍ਹਾਂ ਇਹ ਬਿਮਾਰੀ ਨੂੰ ਵਧਣ ਨਹੀਂ ਦਿੰਦੇ। ਪੌਦਿਆਂ ਤੇ ਬਕਰੌਲੀ ਦੇ ਘੁਲਣਸ਼ੀਲ ਰੇਸ਼ੇ ਕੈੰਸਰ ਨਾਲ ਲੜਨ ਦੀ ਸਮਰਥਾ ਵਧਾਉਂਦੇ ਹਨ। ਖੋਜੀਆਂ ਨੇ ਪ੍ਰਯੋਗਸ਼ਾਲਾ ਚ ਈ-ਕੋਲਾਈ ਬੈਕਟੀਰੀਆ ਅਤੇ ਘੁਲਣਸ਼ੀਲ ਰੇਸ਼ਿਅਾਂ ਤੇ ਫਲਾਂ,ਸਬਜੀਆਂ ਦਾ ਅਸਰ ਵੇਖਿਆ ਹੈ। ਘੁਲਣਸ਼ੀਲ ਰੇਸ਼ੇ ਹਾਨੀਕਾਰਕ ਬਕਟੀਰੀਅਾ ਨੂੰ ਅੰਤੜੀ ਨਾਲ ਚਿਪਕਣ ਨਹੀਂ ਦਿੰਦੀ ਹੈ ਤੇ ਇਸ ਤਰ੍ਹਾਂ ਫਾਇਦੇਮੰਦ ਹੋ ਸਕਦੇ ਹਨ। ਕੋਲਾਈਟਿਸ ਜੋ ਅਾਂਤ ਦੀ ਸੋਜ,ਜਲਣ ਜਾਂ ਦੂਜੀਆਂ ਤਰ੍ਹਾਂ ਤਰ੍ਹਾਂ ਦੀਆਂ ਬੀਮਾਰੀਆਂ ਦਾ ਹੀ ਨਾਂ ਹੈ। ਇਹ ਇੱਕ ਤਰ੍ਹਾਂ ਦੀ ਕੋਲਾਇਟਸ ਬੈਕਟੀਰੀਆ, ਵਾਇਰਸ, ਪਰਜੀਵੀ ਦੀ ਇਨਫੈਕਸ਼ਨ ਨਾਲ ਹੁੰਦਾ ਹੈ। ਜੇ ਕੋਲਾਇਟਸ ਇਸ ਦੀ ਵਜ੍ਹਾ ਸਾਲਮੋਨੇਲਾ ਜਾਂ ਕੋਈ ਦੂਜਾ ਬਕਟੀਰੀਅਾ ਹੈ ਤਾਂ ਇਸ ਤੋਂ ਨਿਜਾਤ ਪਾਉਣ ਲਈ ਐਂਟੀਬਾਇਟਕਸ ਦਾ ਸਹਾਰਾ ਲਿਆ ਜਾ ਸਕਦਾ ਹੈ। ਐਂਟੀਬਾਇਟਿਕਸ ਦਾ ਸਹਾਰਾ ਕੋਲਾਇਟਿਸ ਦੇ ਇਲਾਜ ਦੇ ਨਾਲ ਹੀ ਕੁਝ ਮਾਮਲਿਆਂ ਵਿੱਚ ਇਸ ਦੀ ਪਹਿਚਾਣ ਲਈ ਲਿਆ ਜਾਂਦਾ ਹੈ। ਪ੍ਜੀਵੀ ਜਾਂ ਅਮੀਬਾ ਨਾਲ ਹੋਣ ਵਾਲੇ ਕੋਲਾਇਟਸ ਚ ਅੈੰਟੀਬਾਟਿਕਸ ਤੋਂ ਇਲਾਵਾ,ਐਂਟੀ-ਪੈਰਾਸਾਈਟ ਦਵਾਈਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਵਾਰਿਸ ਨਾਲ ਹੋਣ ਵਾਲੇ ਕੋਲਾਇਟਸ ਦਾ ਇਲਾਜ ਥੋੜ੍ਹੇ ਮੁਸ਼ਕਲ ਹੁੰਦਾ ਹੈ। ਵਾਇਰਸ ਨਾਲ ਹੋਣ ਵਾਲੇ ਕੋਲਾਇਟਸ ਚ ਮਰੀਜ਼ ਦੇ ਸਰੀਰ ਚ ਪਾਣੀ ਘਟਣ ਦੀ ਸ਼ਿਕਾਇਤ ਰਹਿੰਦੀ ਹੈ।

ਕੋਲਾਇਟਸ 'ਚ ਦੇਖਭਾਲ:
ਕੈਲਾਇਟਸ ਦੀ ਸਮੱਸਿਆ ਜ਼ਿਆਦਾਤਰ ਬੱਚਿਆਂ ਅਤੇ ਬਜ਼ੁਰਗਾਂ ਵਿੱਚ ਹੁੰਦੀ ਹੈ। ਇਸ ਵਿੱਚ ਮਰੀਜ਼ ਨੂੰ ਵੱਧ ਪਾਣੀ ਪੀਣ ਦੀ ਸਲਾਹ ਦਿੱਤੀ। ਜੇ ਤਕਲੀਫ ਵਧ ਜਾਵੇ ਤਾਂ ਮਰੀਜ਼ ਨੂੰ ਹਸਪਤਾਲ ਦਾਖ਼ਲ ਕਰ ਕੇ ਨਸਾਂ ਰਾਹੀਂ ਗੁਲੂਕੋਜ ਚੜਾਇਅਾ ਜਾਂਦਾ ਹੈ। ਕਈ ਕੇਸਾਂ ਚ ਤਾਂ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਲੱਛਣ ਕੋਲਾਇਟਸ ਦੇ ਹਨ, ਜਿਵੇਂ ਅੰਤੜੀ ਦੀ ਬਿਮਾਰੀ ਜਿਸ ਨੂੰ ਕਰੋਹਨ ਡਿਸੀਜ਼ ਕਿਹਾ ਜਾਂਦਾ ਹੈ, ਇਹ ਅੰਤੜੀ ਚ ਲਗਾਤਾਰ ਬਣੀ ਰਹਿੰਦੀ ਹੈ।

ਜੇ ਕਿਸੇ ਬੰਦੇ ਚ ਵਾਇਰਲ ਕੋਲਾਈਟਿਸ ਜਾਂ ਅੰਤੜੀ ਚ ਸੁਰਾਖ ਵਰਗੇ ਲੱਛਣਾਂ ਦਾ ਡਰ ਰਹਿੰਦਾ ਹੈ, ਤਾਂ ਉਸ ਨੂੰ ਤੁਰੰਤ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਵਿਅਕਤੀ ਨੂੰ ਡਾਇਰੀਆ ਤੇ ਦੋ ਦਿਨ ਤੋਂ ਵੱਧ ਬੁਖਾਰ ਰਹਿੰਦਾ ਹੈ ਤਾਂ ਕੋਲਾਇਟਿਸ ਹੋ ਸਕਦਾ ਹੈ, ਅਜਿਹੀ ਹਾਲਤ ਵਿੱਚ ਤੁਰੰਤ ਮਾਹਰ ਤੇ ਯੋਗ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਅੰਤੜੀਆਂ ਦੀ ਤਬਦਿਕ ਇੱਕ ਵੱਖਰੀ ਬੀਮਾਰੀ ਹੈ।

*ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
9815629301