ਸੁਖ਼ਨ ਨਵਾਜ਼ سخن نواز

ਸੁਖ਼ਨ ਨਵਾਜ਼ سخن نواز

ਹੋਸ਼ ਪੁੱਛਿਆ ਨਸ਼ੇ ਦੀ ਲਹਿਰ ਦੇ ਵਿਚ
ਜ਼ਹਿਰ ਕਿੰਨੀ ਕੁ ਹੁੰਦੀ ਏ ਜ਼ਹਿਰ ਦੇ ਵਿਚ

ਕੁੱਲੀ ਨਹਿਰ ਦੇ ਕੰਢੇ ਤੇ ਪਾ ਬੈਠਾਂ
ਚੰਨ ਟਹਿਲਦਾ ਵੇਖ ਕੇ ਨਹਿਰ ਦੇ ਵਿਚ

ਮੇਰੇ ਸਾਗ ਪੁਚਾਣ ਤੇ ਸੜ ਜਾਵਣ
ਉਹਦੇ ਜਿੰਨੇ ਵੀ ਸਕੇ ਨੇ ਸ਼ਹਿਰ ਦੇ ਵਿਚ

ਦੁੱਖ ਅੱਖਾਂ ਦੇ ਰਾਹੀਂ ਕਿਉਂ ਬਾਹਰ ਆਏ
ਜੇ ਸੀ ਘਰ ਦੇ ਜੀਅ ਤੇ ਠਹਿਰ ਦੇ ਵਿਚ

ਕਿਸੇ ਵੇਖਿਆ ਹੋਵੇ ਤੇ ਗੱਲ ਕਰੇ
ਚੰਨ ਛੱਤ ਤੇ ਸਿਖਰ ਦੁਪਹਿਰ ਦੇ ਵਿਚ

-- ਤਜੱਮਲ ਕਲੀਮ

ہوش پُچھیا--- نشے دی لہر دے وچ
زہر کِنّی کُو ہندی اے زہر دے وچ

کُلّی نہر دے کنڈھے تے-- پا بیٹھاں
چن ٹہلدا ویکھ کے --- نہر دے وچ

میرے ساگ پُچان تے------سڑ جاندے
اوہدے جَنے وی سکّے نیں شہردے وچ

دُکھ اکھاں دے راہیں کیوں باہر آۓ
جے سی گھر دے جی تے ٹھہر دے وچ

کسے ویکھیا ہووے تے گل کرے
چن چھت تے شِکر دوپہر دے وچ

تجمل کلیم