ਚਲ ਆ ਸੱਜਣਾਂ--------ਸਰਬਜੀਤ ਕੌਰ ਹਾਜੀਪੁਰ
Fri 9 Aug, 2019 0ਚਲ ਆ ਸੱਜਣਾਂ--------ਸਰਬਜੀਤ ਕੌਰ ਹਾਜੀਪੁਰ
ਚਲ ਆ ਸੱਜਣਾਂ
ਕਲਪਨਾ ਦੇ ਸਮੁੰਦਰ
ਵਿੱਚ ਚੁੱਬੀ ਲਾਉਣ ਚਲੀਏ..
ਜਿਥੇ ਇਸ਼ਕੇ ਦੇ ਮੋਤੀ
ਬਿਖਰੇ ਪਏ ਨੇ,
ਚਲ ਆ ਇੱਕਠੇ
ਕਰਨ ਚਲੀਏ....
ਪਰਤਣ ਲੱਗੇ ਇਹਨਾਂ
ਮੋਤੀਆਂ ਨੂੰ ਫੇਰ
ਬਿਖੇਰ ਆਂਵਾਂਗੇ
ਕਿਉਂਕਿ .....ਤੇਰੇ ਤੇ ਮੇਰੇ
ਤੋਂ ਬਿਨਾਂ ਇਹਨਾਂ
ਮੋਤੀਆ ਦੀ ਕੀਮਤ
ਕੋਈ ਨਹੀਂ ਜਾਣਦਾ,
ਹਾਂ ਮੈਂ ਜਾਣਦੀ ਹਾਂ ਕਿ
ਵਾਪਸ ਮੁੜਣ ਵੇਲੇ ਤੇਰੇ
ਤੇ ਮੇਰੇ ਨੈਣਾਂ ਵਿੱਚ
ਕੁੱਝ ਹੰਝੂ ਹੋਣਗੇ
ਕੁੱਝ ਉਦਾਸ ਹੋਣਗੇ ਤੇ
ਕੁੱਝ ਖੁਸ਼ੀ ਦੇ ਹੋਣਗੇ....
....ਇਹ ਵੀ ਸੱਚ ਹੈ ਕਿ
ਹਾਸਿਆਂ ਤੋਂ ਬਾਅਦ
ਹੰਝੂਆਂ ਦਾ ਪਿਘਲ ਕੇ
ਵਰਨਾਂ ਲਾਜ਼ਮੀ ਹੈ!!
ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ
Comments (0)
Facebook Comments (0)