ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ ਮੈਡੀਕਲ ਟੀਮ ਵੱਲੋਂ ਖਿਡਾਰੀਆਂ ਦੇ ਕੋਵਿਡ-19 ਦੇ ਕੀਤੇ ਟੈਸਟ ।
Tue 29 Dec, 2020 0ਹਰੇਕ ਖਿਡਾਰੀ ਲਈ ਕਰੋਨਾ ਟੈਸਟ ਕਰਵਾਉਣਾ ਲਾਜ਼ਮੀ : ਡਾ: ਗਿੱਲ
ਚੋਹਲਾ ਸਾਹਿਬ 29 ਦਸੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਜਿਲ੍ਹਾ ਤਰਨ ਤਾਰਨ ਕੁਲਵੰਤ ਸਿੰਘ ਦੀਆ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਰਹਿਨੁਮਾਈ ਹੇਠ ਅੱਜ ਸਥਾਨਕ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਇਥੇ ਰੁਜਾਨਾ ਪ੍ਰੈਕਟਿਸ ਕਰਦੇ ਹੋਏ ਕਰੋਨਾ ਵਾਇਰਸ ਦੇ ਟੈਸਟ ਲਈ ਅੱਜ ਪਹਿਲੇ ਦਿਨ 100 ਤੋਂ ਵੱਧ ਨੌਜਵਾਨਾਂ ਦੇ ਸੈਂਪਲ ਲਏ ਗਏ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ.ਸਰਹਾਲੀ ਨੇ ਦੱਸਿਆ ਕਿ ਅੱਜ ਦਾ ਇਹ ਕੈਂਪ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜਿਲ੍ਹਾ ਖੇਡ ਅਫਸਰ ਗੁਰਲਾਲ ਸਿੰਘ ਅਤੇ ਗਰਾਊਂਡ ਸੁਪਰਵਾਇਜ਼ਰ ਨਛੱਤਰ ਸਿੰਘ ਮਾਹਲਾ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਜ਼ੋ ਕੱਲ੍ਹ ਮਿਤੀ 30 ਦਸੰਬਰ ਨੂੰ ਵੀ ਜਾਰੀ ਰਹੇਗਾ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਹਦਾਇਤਾਂ ਹਨ ਕਿ ਜਿਹੜੇ ਨੌਜਵਾਨ ਫੌਜ਼ ਵਿੱਚ ਭਰਤੀ ਹੋਣ ਦੇ ਇਛੁੱਕ ਹਨ ਅਤੇ ਉਹ ਆਉਂਦੇ ਕੁਝ ਦਿਨਾਂ ਵਿੱਚ ਭਰਤੀ ਸਬੰਧੀ ਟਰਾਇਲ ਦੇ ਰਹੇ ਹਨ ਉਹਨਾਂ ਦੇ ਕੋਵਿਡ-19 ਦੇ ਟੈਸਟ ਕਰਵਾਉਣੇ ਬਹੁਤ ਜਰੂਰੀ ਹਨ।ਜਿਸਤੇ ਅੱਜ ਸਿਹਤ ਵਿਭਾਗ ਦੀ ਮੈਡੀਕਲ ਟੀਮ ਵੱਲੋਂ ਇਹ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਅੱਜ ਪਹਿਲੇ ਦਿਨ 100 ਤੋਂ ਵੱਧ ਨੌਜਵਾਨਾਂ ਦੇ ਸੈਂਪਲ ਲਏ ਗਏ ਹਨ।ਉਹਨਾਂ ਦੱਸਿਆ ਕਿ ਖੇਡ ਵਿਭਾਗ ਦੇ ਸਹਿਯੋਗ ਨਾਲ ਇਸਤੋਂ ਪਹਿਲਾਂ ਵੀ ਖੇਡ ਸਟੇਡੀਅਮ ਪੱਟੀ ,ਖੇਡ ਸਟੇਡੀਅਮ ਨੌਸ਼ਹਿਰਾ ਪੰਨੂਆਂ ਅਤੇ ਸਰਕਾਰੀ ਖੇਡ ਸਟੇਡੀਅਮ ਤਰਨ ਤਾਰਨ ਵਿਖੇ ਵੀ ਅਜਿਹੇ ਕੈਂਪ ਲਗਾਏ ਜਾ ਚੁੱਕੇ ਹਨ।ਉਹਨਾਂ ਦੱਸਿਆ ਕਿ ਕੱਲ ਮਿਤੀ 30 ਦਸੰਬਰ ਦਿਨ ਬੁੱਧਵਾਰ ਨੂੰ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਵਿਖੇ ਸਵੇਰੇ 10:00 ਵਜੇ ਤੋਂ ਕੋਵਿਡ-19 ਦੇ ਟੈਸਟਾਂ ਦਾ ਕੈਂਪ ਜਾਰੀ ਰਹੇਗਾ।ਗਰਾਊਂਡ ਸੁਪਰਵਾਇਜ਼ਰ ਨਛੱਤਰ ਸਿੰਘ ਨੇ ਨੌਜਵਾਨ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਵਿੱਚ ਪਹੁੰਚਕੇ ਆਪਣੇ ਟੈਸਟ ਜਰੂਰ ਕਰਵਾਉਣ ਤਾਂ ਜ਼ੋ ਫੌਜ਼ ਦੀ ਭਰਤੀ ਲਈ ਦਿੱਤੇ ਜਾਣ ਵਾਲੇ ਟਰਾਇਲਾਂ ਵਿੱਚ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ।ਇਸ ਸਮੇਂ ਮਨਜੋਤ ਕੌਰ ਫਾਰਮਾਸਿਸਟ,ਪ੍ਰਧਾਨ ਪਰਮਿੰਦਰ ਸਿੰਘ ਢਿਲੋਂ ਮ.ਪ.ਹ.ਵ.,ਦਲਜੀਤ ਸਿੰਘ ਮ.ਪ.ਹ.ਵ.,ਸੁਖਜੀਤ ਕੌਰ ਏ.ਐਨ.ਐਮ,ਗੁਰਬਖਸ਼ ਕੌਰ ਐਲ.ਐਚ.ਵੀ,ਕੁਲਜੀਤ ਕੌਰ ਸੀ.ਐਚ.ਓ.,ਦਿਲਜੀਤ ਸਿੰਘ,ਹਰਪਾਲ ਸਿੰਘ ਡਰਾਇਵਰ,ਹਰੀ ਪ੍ਰਸ਼ਾਦ ਆਦਿ ਮੈਡੀਕਲ ਟੀਮ ਦੇ ਨਾਲ ਨਾਲ ਸਰਪੰਚ ਲਖਬੀਰ ਸਿੰਘ ਲੱਖਾ,ਸੂਬੇਦਾਰ ਦਇਆ ਸਿੰਘ,ਬਲਬੀਰ ਸਿੰਘ ਮਨਮੋਹਣ ਸਿੰਘ ਏ.ਐਸ.ਆਈ.,ਮਹਿਲ ਸਿੰਘ,ਹਾਜ਼ਰ ਸਨ।
Comments (0)
Facebook Comments (0)