ਲਗਾਂ-ਮਾਤਰਾਵਾਂ ਤੇ ਲਗਾਖ਼ਰ------ਅਨੀਤਾ ਸਹਿਗਲ ਨੀਤਪੁਰੀ

ਲਗਾਂ-ਮਾਤਰਾਵਾਂ ਤੇ ਲਗਾਖ਼ਰ------ਅਨੀਤਾ ਸਹਿਗਲ ਨੀਤਪੁਰੀ

ਲਗਾਂ-ਮਾਤਰਾਵਾਂ ਤੇ ਲਗਾਖ਼ਰ------ਅਨੀਤਾ ਸਹਿਗਲ ਨੀਤਪੁਰੀ

ਵਰਨਮਾਲਾ ਹੈ ਭਾਸ਼ਾ ਦੀ ਪਛਾਣ ਪਹਿਲੀ, 

ਬਿਨਾਂ ਅੱਖਰਾਂ ਤੇ ਮਾਤਰਾਵਾਂ ਦੇ, 

ਲਿਖ ਹੁੰਦੀ ਨਾ ਕੋਈ ਰਚਨਾ ਯਾਰੋ। 

ਮਾਰਗ ਦਰਸ਼ਕ ਬਣੇ ਜਾਂ ਕੋਈ ਦੇਵੇ ਮੱਤ, 

ਬਹਿ ਸੁਣ ਲਓ ਕਰੋ ਨਾ ਗਿਲਾ ਯਾਰੋ। 

ਅਨੀਤਾ ਦੇਖ ਮਾਤਰਾਵਾਂ ਦਾ ਕਮਾਲ ਤੂੰ ਵੀ, 

ਪਹਿਲੀ ਮਾਤਰਾ ਹੈ 'ਮੁਕਤਾ' ਯਾਰੋ। 

ਬਿਨਾਂ ਚਿੰਨ'ਦੇ ਇਹ ਸ਼ਬਦ ਬਣਾ ਦਿੰਦਾ, 

'ਕਰ' ਉਦਾਹਰਨ ਹੈ ਮੁਕਤੇ ਦੀ ਯਾਰੋ। 

ਕੰਨਾ ਲੱਗੇ ਅੱਖਰ ਦੇ ਸੱਜੇ ਬੰਨੇ ਜੀ, 

ਕਰ ਨੂੰ ਲਾਇਆਂ ਬਣ ਫਿਰ ਜਾਂਦਾ 'ਕਾਰ' ਯਾਰੋ। 

ਸਿਹਾਰੀ ਲੱਗਦੀ ਐ ਅੱਖਰਾਂ ਦੇ ਖੱਬੇ ਪਾਸੇ, 

ਹਲਕੀ ਜਿਹੀ ਅਵਾਜ਼ ਤੂੰ ਉਚਾਰ ਦੇਖ ਲੈ, 

ਸਰ ਨੂੰ ਲਾਇਆਂ ਬਣ ਜਾਂਦਾ 'ਸਿਰ' ਯਾਰੋ। 

ਬਿਹਾਰੀ ਦੀ ਅਵਾਜ਼ ਤੂੰ ਖਿੱਚ ਜ਼ਰਾ ਲੰਬੀ ਜਿਹੀ, 

ਉਚਾਰ ਕੇ ਦੇਖ ਲਓ ਸ਼ਬਦ ਹੁਣ 'ਤੀਰ' ਯਾਰੋ। 

ਔਕੜ ਲੱਗਦਾ ਐ ਅੱਖਰਾਂ ਦੇ ਥੱਲੇ ਜੀ, 

'ਤਰ' ਨੂੰ ਲਾਇਆਂ ਫਿਰ ਬਣ ਜਾਂਦਾ 'ਤੁਰ' ਯਾਰੋ। 

ਦਲੈਂਕੜ ਵੀ ਲੱਗਦਾ ਹੈ ਵਰਨਾ ਹੇਂਠ ਜੀ, 

ਉਚਾਰ ਦੇਖ ਲਓ ਹੁਣ ਸ਼ਬਦ ਹੁਣ'ਸੂਰ' ਯਾਰੋ। 

'ਲਾਂ' ਲੱਗਦੀ ਐ ਅੱਖਰਾਂ ਦੇ ਸਿਰ ਉੱਤੇ ਜੀ, 

'ਤਲ' ਨੂੰ ਲਾਇਆਂ ਬਣ ਜਾਂਦਾ 'ਤੇਲ'ਯਾਰੋ। 

'ਦੁਲਾਵਾਂ'ਵੀ ਜੱਚਦੀਆਂ ਨੇ ਅੱਖਰਾਂ ਦੇ ਸਿਰ ਉੱਤੇ, 

ਉਚਾਰ ਦੇਖ ਲਓ ਸ਼ਬਦ ਹੁਣ 'ਪੈਰ' ਯਾਰੋ। 

'ਹੋੜਾ'ਵੀ ਸ਼ਾਨ ਹੈ ਅੱਖਰਾਂ ਦੇ ਸਿਰ ਦੀ ਹੀ, 

ਬੋਲ ਕੇ ਦੇਖ ਲਵੋ ਸ਼ਬਦ ਹੁਣ 'ਮੋਰ'ਯਾਰੋ।

ਕਨੌੜਾ ਵੀ ਭਾਈ ਹੀ ਲੱਗਦਾ ਹੈ ਹੋੜੇ ਦਾ ਹੀ, 

ਅਵਾਜ਼ ਇਹ 'ਔ'ਦੀ ਦਿੰਦਾ ਜੀ, 

ਬੋਲ ਕੇ ਦੇਖੋ ਹੁਣ ਸ਼ਬਦ 'ਕੌਰ' ਯਾਰੋ। 

ਲੜ ਬੰਨ ਲਓ 'ਦਸ' ਮਾਤਰਾਵਾਂ ਨੂੰ, 

ਕਿਉਂਕਿ ਬਿਨਾਂ ਸਹੀ ਸ਼ਬਦ-ਜੋੜਾਂ ਦੇ, 

ਨਿੱਕਲ਼ਦਾ ਹੈ ਹੋਰ ਮਤਲਬ ਯਾਰੋ।

ਹੁਣ ਸਿੱਖ ਲੈ ਤੂੰ ਲਗਾਖਰਾਂ ਦਾ ਗਿਆਨ ਵੀ, 

ਇਹਦੀ ਗਿਣਤੀ ਹੈ ਬਸ 'ਤਿੰਨ'ਯਾਰੋ।

ਅੱਧਕ ਨੂੰ ਛੱਡ ਗੱਲ ਬਿੰਦੀ,ਟਿੱਪੀ ਦੀ, 

ਧੁਨੀ ਬਣਾ ਦਿੰਦੇ ਨੇ 'ਨਾਸਕੀ' ਯਾਰੋ। 

ਨਹੀਂ ਯਕੀਨ ਤਾਂ ਉਚਾਰ ਕੇ ਦੇਖ ਗਾਂ, 

ਬਿਨਾਂ ਬਿੰਦੀ ਦੇ ਬਣ ਜਾਂਦਾ ਗਾ ਯਾਰੋ। 

ਉਚਾਰ ਦੇਖ ਲੈ ਤੂੰ 'ਸਾਗ' ਸ਼ਬਦ ਵੀ, 

ਬਿੰਦੀ ਲਾਇਆਂ ਫਿਰ ਬਣ ਜਾਂਦਾ 'ਸਾਂਗ' ਯਾਰੋ।

ਹੈ ਟਿੱਪੀ ਦੇ ਰੰਗ ਵੀ ਨਿਆਰੇ ਜਿਹੇ ਹੀ, 

ਬਿਨਾਂ ਟਿੱਪੀ ਦੇ ਬਣਦਾ ਹੈ 'ਜਗ' ਸ਼ਬਦ, 

ਟਿੱਪੀ ਲਾਇਆਂ ਹੀ ਬਣਦਾ ਹੈ 'ਜੰਗ' ਯਾਰੋ, '

'ਅੱਧਕ' ਵਿਅੰਜਨਾਂ ਦੀ ਦੋਹਰੀ ਹੈ ਅਵਾਜ਼ ਦਿੰਦਾ,

ਉਚਾਰ ਦੇਖ ਲਵੋ ਸ਼ਬਦ ਫਿਰ ਸੱਪ ਯਾਰੋ। 

ਦੋਹਰੇ ਅੱਖਰ ਦੇ ਅਗਲੇ ਤੇ ਜਾ ਲੱਗੇ, 

ਜਿਵੇਂ 'ਸੱਪ' ਵਿੱਚ 'ਪ'ਦੋਹਰਾ ਯਾਰੋ। 

ਸਿੱਖ ਲਵੋ ਮਾਂ ਬੋਲੀ ਨੂੰ ਪਿਆਰ ਨਾਲ਼ ਹੀ, 

ਸਿੱਖਣ ਲੱਗਿਆਂ ਕਰੋ ਨਾ ਕਦੇ ਸੰਗ ਯਾਰੋ।

ਸਿੱਖ ਗਏ ਜਿਸ ਦਿਨ ਫਰਕ ਇਨਾਂ ਵਿੱਚਲਾ, 

ਤਰੱਕੀਆਂ 'ਚ ਹੋਣਾ ਫਿਰ ਪੰਜਾਬ ਯਾਰੋ।

 (ਅਨੀਤਾ ਸਹਿਗਲ ਨੀਤਪੁਰੀ)