ਪਰਮਜੀਤ ਸਿੰਘ ਨੇ ਸੰਭਾਲਿਆ ਮੁੱਖ ਮੁਨਸ਼ੀ ਦਾ ਅਹੁਦਾ

ਪਰਮਜੀਤ ਸਿੰਘ ਨੇ ਸੰਭਾਲਿਆ ਮੁੱਖ ਮੁਨਸ਼ੀ ਦਾ ਅਹੁਦਾ

ਵਲਟੋਹਾ ,21 ਜੂਨ (ਗੁਰਮੀਤ ਸਿੰਘ)

ਥਾਣਾ ਵਲਟੋਹਾ 'ਚ ਆਉਣ ਵਾਲੇ ਹਰੇਕ ਵਿਅਕਤੀ ਦਾ ਜਿਥੇ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ ਓਥੇ ਹੀ ਕਿਸੇ ਗਰੀਬ ਨਾਲ ਧੱਕੇਸ਼ਾਹੀ ਨਹੀਂ ਹੋਣ ਦਿਤੀ ਜਾਵੇਗੀ। ਇਹ ਪ੍ਰਗਟਾਵਾ ਹੈਡ ਕਾਂਸਟੇਬਲ ਪਰਮਜੀਤ ਸਿੰਘ ਨੇ ਥਾਣਾ ਵਲਟੋਹਾ ਦੇ ਮੁੱਖ ਮੁਨਸ਼ੀ ਵਜੋਂ ਅਹੁਦਾ ਸੰਭਾਲਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਐੱਸ.ਐੱਸ.ਪੀ. ਦਰਸ਼ਨ ਸਿੰਘ ਮਾਨ,ਡੀ ਐੱਸ.ਪੀ. ਸੁਲੱਖਣ ਸਿੰਘ ਮਾਨ ਅਤੇ ਐੱਸ.ਐਚ.ਓ. ਵਲਟੋਹਾ ਹਰਚੰਦ ਸਿੰਘ ਦੀ ਅਗਵਾਈ ਹੇਠ ਨਸਿਆਂ ਤੇ ਹੋਰ ਬੁਰੀਆਂ ਅਲਾਮਤਾਂ ਖਿਲਾਫ ਜ਼ੋਰਦਾਰ ਮੁਹਿੰਮ ਵਿੱਢੀ ਜਾਵੇਗੀ ਤੇ ਸਮਾਜ ਵਿਰੋਧੀ ਮਨਸਰਾ ਨੂੰ ਜੇਲ ਪਿੱਛੇ ਸੁਟਿਆ ਜਾਵੇਗਾ।  ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿਰੋਧੀ ਤੇ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਪੁਲਿਸ ਨੂੰ ਦੇ ਕੇ ਸਹਿਯੋਗ ਕਰਨ. ਜਿਕਰਯੋਗ ਹੈ ਕਿ ਪਰਮਜੀਤ ਸਿੰਘ ਇਸ ਤੋਂ ਪਹਿਲਾ ਥਾਣਾ ਕਚਾ ਪੱਕਾ ਵਿਖੇ ਤਾਇਨਾਤ ਸਨ।