ਖੇਡਦੇ ਹੋਏ ਭੈਣ-ਭਰਾ ‘ਤੇ ਡਿੱਗੀ ਕੰਧ, ਮਾਂ-ਪਿਓ ਦਾ ਰੋ-ਰੋ ਬੁਰਾ ਹਾਲ
Sun 2 Jun, 2019 0ਲੁਧਿਆਣਾ:
ਲੁਧਿਆਣਾ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਜਿੱਥੇ 2 ਮਾਸੂਮ ਸਦਾ ਲਈ ਮੌਤ ਦੀ ਨੀਂਦ ਸੋ ਗਏ। ਮਾਮਲਾ ਸ਼ਹਿਰ ਦੇ ਜਮਾਲਪੁਰ ਦੇ ਇਲਾਕੇ ਭਾਮੀਆ ਕਲਾਂ ਦੀ ਹੈ। ਜਾਣਕਾਰੀ ਮੁਤਾਬਕ ਇੱਥੇ ਸ਼ਾਮ ਦੇ ਸਮੇਂ ਚੱਲੀ ਹਨੇਰੀ ਕਾਰਨ ਇਕ ਉਸਾਰੀ ਅਧੀਨ ਘਰ ਦੀ ਕੰਧ ਡਿੱਗ ਪਈ। ਜਿਸ ਕਾਰਨ 2 ਬੱਚਿਆਂ ਦੀ ਮੌਤ ਹੋ ਗਈ। ਇਹ ਬੱਚੇ ਕੰਧ ਨੇੜੇ ਖੇਡ ਰਹੇ ਸਨ ਤਾਂ ਅਚਾਨਕ ਕੰਧ ਡਿੱਗ ਗਈ। ਲੋਕਾਂ ਨੇ ਬੱਚਿਆਂ ਨੂੰ ਮਲਬੇ ਤੋਂ ਬਾਹਰ ਕੱਢਿਆ ਤਾਂ ਤਦ ਤਕ ਦੋਵਾਂ ਬੱਚਿਆਂ ਦੀ ਮੌਤ ਹੋ ਚੁਕੀ ਸੀ।
ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਬੱਚੇ ਭੈਣ ਭਰਾ ਹਨ ਇਨ੍ਹਾਂ ਦੇ ਮਾਤਾ ਪਿਤਾ ਇਕ ਫੈਕਟਰੀ ‘ਚ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਉਥੇ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
Comments (0)
Facebook Comments (0)