ਐਨ.ਐਚ.ਐਮ.ਕਰਮਚਾਰੀਆਂ ਦੀ ਹੜ੍ਹਤਾਲ ਜਾਰੀ।
Tue 28 Dec, 2021 0ਚੋਹਲਾ ਸਾਹਿਬ 28 ਦਸੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਆਪਣੀ ਰੈਗੂਲਰ ਹੋਣ ਦੀ ਮੰਗ ਨੂੰ ਲੈਕੇ ਲਗਪਗ ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਚੁੱਕਾ ਹੈ ਐਨ.ਐਚ.ਐਮ.ਕਰਮਚਾਰੀ ਹੜ੍ਹਤਾਲ ਤੇ ਹਨ ਜਿਸ ਕਾਰਨ ਕਾਫੀ ਕੰਮ ਪ੍ਰਭਾਵਿਤ ਹੋਏ ਪਏ ਹਨ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਹੈਲਥ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਕਵਲਜੀਤ ਸਿੰਘ ਕੰਪਿਊਟਰ ਆਪ੍ਰੇਟਰ ਨੇ ਦੱਸਿਆ ਕਿ ਅੱਜ ਉਹਨਾਂ ਦੇ ਸਮੂਹ ਕਰਮਚਾਰੀਆਂ ਵੱਲੋਂ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਆਪਣੀਆਂ ਭਖਦੀਆਂ ਮੰਗਾਂ ਨੂੰ ਲੈਕੇ ਕਾਂਗਰਸ ਸਰਕਾਰ ਵਿਰੁੱਧ ਰੋਸ ਧਰਨਾ ਦਿੱਤਾ ਗਿਆ ਹੈ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਜਮਕੇ ਨਾਅਰੇਬਾਜੀ ਕੀਤੀ ਗਈ ਹੈ।ਉਹਨਾਂ ਕਿਹਾ ਕਿ ਉਹ ਨਿਗੁਣੀਆਂ ਤਨਖਾਹਾਂ ਤੇ ਕਰੋਨਾ ਵਰਗੀ ਮਹਾਂਮਾਰੀ ਦੌਰਾਨ ਵੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਰਾਤ ਦਿਨ ਡਿਊਟੀਆਂ ਨਿਭਾਉਂਦੇ ਰਹੇ ਹਨ ਪਰ ਪੰਜਾਬ ਦੀ ਕਾਂਗਰਸ ਸਰਕਾਰ ਉਹਨਾਂ ਨੂੰ ਰੈਗੂਲਰ ਕਰਨ ਦੀ ਜਗਾ ਲਾਰੇ ਤੇ ਲਾਰੇ ਲਗਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉੱਪਰ ਮੁੱਖ ਮੰਤਰੀ ਓ.ਪੀ.ਸੋਨੀ ਵੀ ਉਹਨਾਂ ਨੂੰ ਹਰ ਵਾਰ ਭਰੋਸਾ ਜਿਤਾਉਂਦੇ ਹਨ ਕਿ ਇਸ ਮੀਟਿੰਗ ਵਿੱਚ ਤੁਹਾਡਾ ਕੰਮ ਹੋ ਜਾਵੇਗਾ ਪਰ ਉਹ ਵੀ ਵਾਅਦੇ ਵਫਾ ਨਹੀਂ ਹੋ ਰਹੇ।ਉਹਨਾਂ ਕਿਹਾ ਕਿ ਜਿੰਨਾਂ ਚਿਰ ਉਹਨਾਂ ਦੀ ਰੈਗੂਲਰ ਹੋਣ ਦੀ ਮੰਗ ਨਹੀਂ ਮੰਨੀ ਜਾਂਦੀ ਉਹ ਸੰਘਰਸ਼ ਜਾਰੀ ਰੱਖਣਗੇ।ਇਸ ਸਮੇਂ ਡਾ: ਦਿਲਬਾਗ ਸਿੰਘ,ਬਲਾਕ ਪ੍ਰਧਾਨ ਮਨਦੀਪ ਸਿੰਘ ਸਰਹਾਲੀ,ਵਿਸ਼ਾਲ ਕੁਮਾਰ,ਅਮਰਜੀਤ ਕੌਰ ਅਕਾਊਟੈਂਟ,ਜੈਸਮੀਨ,ਪ੍ਰਭਜੋਤ ਕੌਰ ਸੀ.ਐਚ.ਓ.,ਸੂਰਜ ਦੇਵਗਨ ਸੀ.ਐਚ.ਓ,ਡਾ: ਵਿਵੇਕ ਸ਼ਰਮਾਂ ਆਰ.ਬੀ.ਐਸ.ਕੇ,ਕਵਲਜੀਤ ਕੌਰ ਆਰ.ਬੀ.ਐਸ.ਕੇ,ਹਰਪ੍ਰੀਤ ਕੌਰ ਸਟਾਫ ਨਰਸ,ਅਤਿੰਦਰ ਕੌਰ ਚੋਹਲਾ ਸਾਹਿਬ ਸਟਾਫ ਨਰਸ,ਤੇਜਿੰਦਰ ਸਿੰਘ ਆਈ.ਏ,ਜੁਗਰਾਜ ਸਿੰਘ ਆਈ.ਏ,ਅਮਨਦੀਪ ਸਿੰਘ ਕੰਪਿਊਟਰ ਆਪ੍ਰੇਟਰ,ਪਰਮਿੰਦਰ ਸਿੰਘ ਕੰਪਿਊਟਰ ਆਪ੍ਰੇਟਰ,ਅਮਨਦੀਪ ਸਿੰਘ ਬੀ.ਐਸ.ਏ,ਸੰਦੀਪ ਸਿੰਘ ਝਬਾਲ,ਕਰਨਜੀਤ ਸਿਘ ਹੋਮਿਓਪੈਥਿਕ ਡਿਸਪੈਂਸਰ,ਪ੍ਰਧਾਨ ਨੀਰੂ ਮੰਨਣ ਸਟਾਫ ਨਰਸ ਆਦਿ ਹਾਜ਼ਰ ਸਨ।
Comments (0)
Facebook Comments (0)