ਬਾਰ ਐਸੋਸੀਏਸ਼ਨ ਦੇ ਵਕੀਲ ਕਿਸਾਨਾਂ ਦੇ ਹੱਕ ਵਿੱਚ ਨਿਤਰੇ।
Mon 7 Dec, 2020 0ਚੋਹਲਾ ਸਾਹਿਬ 7 ਦਸੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਸਥਾਨਕ ਜਿਲ੍ਹਾ ਤਰਨ ਤਾਰਨ ਦੇ ਜਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਢਿਲੋਂ ਅਤੇ ਸੈਕਟਰੀ ਹੀਰਾ ਸਿੰਘ ਸੰਧੂ ਐਡਵੋਕੇਟ ਵੱਲੋਂ ਇੱਕ ਹੰਗਾਮੀਂ ਮੀਟਿੰਗ ਬੁਲਾਈ ਗਈ।ਇਸ ਦੌਰਾਨ ਤਰਨ ਤਾਰਨ ਦੇ ਸਮੂਹ ਵਕੀਲਾਂ ਨੇ ਸ਼ਮੂਲੀਅਤ ਕੀਤੀ।ਸਮੂਹ ਵਕੀਲਾਂ ਨੂੰ ਸੰਬੋਧਨ ਕਰਦਿਆਂ ਢਿਲੋਂ ਐਡਵੋਕੇਟ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋ ਪਾਸ ਕੀਤੇ ਗਏ ਤਿੰਨ ਕਾਲੇ ਕਾਨੂੰਨਾਂ ਜ਼ੋ ਕਿਸਾਨ ਵਿਰੋਧੀ ਅਤੇ ਲੋਕ ਵਿਰੋਧੀ ਹਨ ਸਮੂਹ ਵਕੀਲ ਇਹਨਾਂ ਦਾ ਵਿਰੋਧ ਕਰਦੇ ਹਨ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਹ ਤਿੰਨੇ ਆਰਡੀਨੈਸ ਰੱਦ ਕਰੇ।ਉਹਨਾਂ ਕਿਹਾ ਕਿ ਸਮੂਹ ਵਕੀਲ ਕਿਸਾਨਾਂ ਅਤੇ ਮਜਦੂਰਾਂ ਨਾਲ ਖੜ੍ਹੇ ਹਨ।ਇਸ ਸਮੇਂ ਐਡਵੋਕੇਟ ਸ਼ਰਨਪਾਲ ਸਿੰਘ ਚੋਹਾਨ,ਐਡਵੋਕੇਟ ਐਸ.ਪੀ.ਸਿੰਘ ਲਹਿਰੀ,ਰਵਿੰਦਰ ਸਿੰਘ ਉਸਮਾਂ,ਐਡਵੋਕੇਟ ਜ਼ੋਗਾ ਸਿੰਘ ਸੰਧੂ,ਸੀਨੀਅਰ ਐਡਵੋਕੇਟ ਗੁਰਮੀਤ ਸਿੰਘ ਪੱਟੀ,ਪਲਵਿੰਦਰ ਸਿੰਘ ਸਰਾਂ,ਹਰਪ੍ਰੀਤ ਸਿੰਘ ਸੰਧਾ ਵਾਲੀਆ,ਹਰਪ੍ਰੀਤ ਸਿੰਘ ਸੰਧੂ,ਸਤਵੰਤ ਸਿੰਘ ਚੀਮਾ,ਹਰਦੇਵ ਸਿੰਘ ਢਿਲੋਂ ਗੁਰਿੰਦਰ ਕੌਰ ਗਾਬੜੀਆ,ਨਿਸ਼ਾਨ ਸਿੰਘ,ਸ਼ਮਸ਼ੇਰ ਸਿੰਘ ਕੰਗ,ਐਸ.ਐਸ.ਅਨੰਦ,ਗੁਰਮਿੰਦਰ ਸਿੰਘ ਸਾਬਕਾ ਪ੍ਰਧਾਨ,ਬਾਬਾ ਜ਼ੋਗਿੰਦਰ ਸਿੰਘ ਆਦਿ ਵਕੀਲ ਹਾਜ਼ਰ ਸਨ।
Comments (0)
Facebook Comments (0)