ਕਲਮ ਦੀ ਝਾਤ 'ਚੋਂ

ਕਲਮ ਦੀ ਝਾਤ 'ਚੋਂ

ਘਰੋਂ ਕੱਢ ਕੇ ਮਾਂ-ਬਾਪ ਨੂੰ ਗਾਲਾਂ, ਕਈ ਵੇਖੇ ਨੇ ਮੰਦਰਾਂ, ਮਸਜਿਦਾਂ, ਗੁਰੂਘਰਾਂ ਵਿਚ ਖਾਂਦੇ ਧੱਕੇ,
ਬਰਕਤ ਜਾਂ ਤਰੱਕੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਜੇ ਘਰ ਦੇ ਚਾਰ ਜੀਅ ਬੈਠਦੇ ਨਹੀਂ ਰਲ ਕੇ,
ਟੈਟੂ ਖੁਦਵਾ ਕੇ ਗੁਰੂ ਦੇ ਚਿੰਨ੍ਹਾਂ ਦਾ ਤੇ ਕੜੇ ਨਾਲ ਖੋਲ੍ਹਦੇ ਆ ਬੋਤਲਾਂ ਦੇ ਡੱਟ,

ਚੂਲਾਂ ਕੌਮ ਦੀਆਂ ਢਿੱਲੀਆਂ ਦੀ ਨਿਸ਼ਾਨੀ ਆ, ਵਾਲ ਮੁੰਨ ਕੇ ਕੰਮ ਕੰਜਰਾਂ ਵਾਲੇ ਕਰਨ ਜਦੋਂ ਜੱਟ,
ਉਡ ਜਾਂਦੀਆਂ ਧੂੜ ਦੇ ਕਣਾਂ ਵਾਂਗ, ਭੁੱਲ ਜਾਣ ਜੋ ਪੀੜ੍ਹੀਆਂ ਕੌਮਾਂ ਦੇ ਇਤਿਹਾਸ,
ਹੱਕ ਅਪਣਾ ਝਪਟੀਏ ਬਾਜ਼ ਵਾਂਗ, ਹੱਕ ਮਜ਼ਲੂਮਾਂ ਦਾ ਖਾਣਾ ਆਵੇ ਨਾ ਕਦੇ ਰਾਸ,

ਰਾਖੀ ਗਊ-ਗ਼ਰੀਬ ਦੀ ਨਿਸ਼ਾਨੀ ਏ ਸੂਰਮਿਆਂ ਦੀ, ਫ਼ਾਇਦਾ ਚੁਕਣਾ ਨਾ ਕਿਸੇ ਦੀ ਮਜਬੂਰੀ ਦਾ,
ਕੁੱਤੇ-ਭੌਂਕਣ ਦਾ ਫ਼ਰਕ ਨੀ ਪੈਂਦਾ ਹਾਥੀਆਂ ਨੂੰ ਤੇ ਡਰ ਅਣਖੀ ਨੂੰ ਹੁੰਦਾ ਨੀ ਹਕੂਮਤ ਦੀ ਘੂਰੀ ਦਾ,
ਧੜੇਬੰਦੀਆਂ ਬਣਾ ਲਈਆਂ ਤੋੜ ਭਾਈਚਾਰਾ, ਲਾਰਿਆਂ ਵਿਚ ਲਾ ਕੇ ਸਰਕਾਰਾਂ ਨੇ,

ਬੇਬੇ-ਬਾਪੂ ਦੀ ਬੀਤ ਗਈ ਉਮਰ ਸਾਰੀ, ਦੇਣਾ ਤੁਹਾਨੂੰ ਵੀ ਕੁੱਝ ਨੀ ਲੀਡਰ ਗ਼ੱਦਾਰਾਂ ਨੇ,
ਕੁੱਝ ਖਾ ਗਏ ਤੇ ਕੁੱਝ ਖਾਈ ਜਾਂਦੇ ਆ ਘੁਣ ਵਾਂਗੂ, 'ਸੇਖੋਂ' ਲੋਕ ਫਿਰ ਵੀ ਆਸਾਂ ਕਿਉਂ ਲਗਾਈ ਬੈਠੇ ਆ,
ਕੁਰਸੀ ਖ਼ਾਤਰ ਜੋ ਵੰਡ ਗਏ ਦੇਸ਼ ਉਹ ਚੇਤੇ ਆ, ਹੋਏ ਕੁਰਬਾਨ ਕਿਉਂ ਭੁਲਾਈ ਬੈਠੇ ਆ। 
-ਸੇਵਕ ਸਿੰਘ ਸੇਖੋਂ,

ਸੰਪਰਕ : 99887-39440